ਸ਼ਾਹਕੋਟ/ਲੋਹੀਆਂ ਖਾਸ, 21 ਜੁਲਾਈ (ਸੁਰਿੰਦਰ ਸਿੰਘ ਖਾਲਸਾ, ਜਗਦੀਪ ਸੈਂਹਬੀ)- ਪੰਜਾਬ ਅੰਦਰ ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਐਸ.ਐਸ ਪੀ ਦਿਹਾਤੀ ਜਲੰਧਰ ਦੇ ਦਿਸ਼ਾ-ਨਿਰਦੇਸ਼ਾ ਹੇਠ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਤੇ ਐਸ ਐਚ ਓ ਸ਼ਾਹਕੋਟ ਦਵਿੰਦਰ ਸਿੰਘ ਘੁਮਣ ਨੇ ਦਸਿਆ ਕਿ ਸਥਾਨਕ ਪੁਲਿਸ ਨੇ ਵਡੀ ਕਾਰਵਾਈ ਕਰਦਿਆਂ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਕਾਬੂ ਕਰਨ ਲਈ ਸ਼ਹਿਰ ਦੀਆਂ ਵਖ ਵਖ ਥਾਵਾਂ ਤੇ ਛਾਪੇਮਾਰੀ ਕਰਕੇ 7 ਨਸ਼ਾ ਤਸਕਰਾ ਨੂੰ ਕਾਬੂ ਕੀਤਾ ਹੈ।ਉ੍ਵਨ੍ਹੰ ਦੱਸਿਆ ਕਿ ਮਾਡਲ ਥਾਣਾ ਸ਼ਾਹਕੋਟ ਦੇ ਏ ਐਸ ਆਈ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਨਾਲ ਮੁਹਲਾ ਧੋੜਿਆਂ ਤੋ ਹਨੀ ਵਰਮਾ ਪੁਤਰ ਲਾਲ ਚੰਦ ਵਾਸੀ ਮੁਹਲਾ ਬਾਗਵਾਲਾ ਵਾਰਡ ਨੰ 8 ਸ਼ਾਹਕੋਟ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋ 20 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਹੈ।ਏ ਐਸ ਆਈ ਮਨਜੀਤ ਸਿੰਘ ਨੇ ਬਾਲਮੀਕ ਚੌਕ ਸ਼ਾਹਕੋਟ ਤੋ ਸ਼ਰਨਪ੍ਰੀਤ ਸਿੰਘ ਪੁਤਰ ਸਵ. ਕੁਲਦੀਪ ਸਿੰਘ ਵਾਸੀ ਮੁਹਲਾ ਧੋੜਿਆ ਨੂੰ ਕਾਬੂ ਕਰਕੇ ਉਸ ਕੋਲੋ 25 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ । ਇਸੇ ਤਰ੍ਹਾਂ ਏ ਐਸ ਆਈ ਭੁਪਿੰਦਰ ਸਿੰਘ ਇੰਚਾਰਜ ਚੌਕੀ ਤਲਵੰਡੀ ਸੰਘੇੜਾ ਨੇ ਰਵੀਪਾਲ ਉਰਫ ਰਵੀ ਪੁਤਰ ਬਲਵੀਰ ਚੰਦ ਵਾਸੀ ਮੁਹਲਾ ਬਾਗਵਾਲਾ ਨੂੰ ਕਾਬੂ ਕਰਕੇ 25 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ 22/61/85 ਐਨ ਡੀ ਪੀ ਸੀ ਐਕਟ ਤਹਿਤ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਮੁਕਦਮੇ ਦਰਜ ਕੀਤੇ ਹਨ।ਡੀ ਐਸ ਪੀ ਦਿਲਬਾਗ ਸਿੰਘ ਨੇ ਦਸਿਆ ਕੇ ਹੈਡ ਕਾਂਸਟੇਬਲ ਰੇਸ਼ਮ ਸਿੰਘ ਦੀ ਪੁਲਿਸ ਪਾਰਟੀ ਨੇ ਵਿਜੇ ਕੁਮਾਰ ਪੁਤਰ ਮਹਿੰਦਰ ਸਿੰਘ ਵਾਸੀ ਮੁਹਲਾ ਧੋੜਿਆਂ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋ 40 ਬੋਤਲਾ ਸ਼ਰਾਬ ਨਜਾਇਜ ਬ੍ਰਾਮਦ ਕੀਤੀ , ਹੈਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਸੁਖਦੇਵ ਰਾਜ ਪੁਤਰ ਅਰਜਨ ਦਾਸ ਵਾਸੀ ਹਾਜੀਪੁਰ ਸਲੈਚਾ ਕੋਲੋ ਵੀ 40 ਬੋਤਲਾ ਸ਼ਰਾਬ ਬ੍ਰਾਮਦ ਕੀਤੀ ।ਏ ਐਸ ਆਈ ਗੋਵਿੰਦਰ ਸਿੰਘ ਨੇ ਅਵਤਾਰ ਸਿੰਘ ਪੁਤਰ ਵੀਰਭਾਨ ਵਾਸੀ ਮੁਹਲਾ ਬਾਗਵਾਲਾ ਕੋਲੋ 27 ਬੋਤਲਾ,ਏ ਐਸ ਆਈ ਲਾਭ ਸਿੰਘ ਨੇ ਸੰਦੀਪ ਕੁਮਾਰ ਪੁਤਰ ਤਰਲੋਕ ਸਿੰਘ ਵਾਸੀ ਹਾਜੀਪੁਰ ਸਲੈਚਾ ਕੋਲੋ 35 ਬੋਤਲਾ , ਹੈਡ ਕਾਂਸਟੇਬਲ ਪਰਮਜੀਤ ਸਿੰਘ ਨੇ ਨਿਕਾ ਪੁਤਰ ਅਮਰਜੀਤ ਵਾਸੀ ਦੁਸਹਿਰਾ ਗਰਾਊਡ ਕੋਲੋ 9 ਬੋਤਲਾ ਤੇ ਏ ਐਸ ਆਈ ਮਨਜੀਤ ਸਿੰਘ ਨੇ ਰਜਤ ਪੁਤਰ ਸੁਖਦੇਵ ਰਾਜ ਵਾਸੀ ਹਾਜੀਪੁਰ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋ 44 ਬੋਤਲਾ ਨਜਾਇਜ ਸ਼ਰਾਬ,48000 ਰੁਪਏ ਨਕਦ ਤੇ ਇਕ ਕਾਰ ਹਾਡਾ ਸਿਟੀ ਨੰਬਰ ਡੀ ਐਲ 8-ਸੀ ਜੇ-5376ਬ੍ਰਾਮਦ ਕੀਤੀ ਹੈ । ਇਨ੍ਹਾਂ ਸਾਰਿਆਂ ਖਿਲਾਫ ਸ਼ਾਹਕੋਟ ਪੁਲਿਸ ਸਟੇਸ਼ਨ ਵਿਖੇ ਐਕਸਾਈਜ਼ ਐਕਟ ਅਧੀਨ ਮੁਕਦਮੇ ਦਰਜ ਕਰ ਲਏ ਗਏ ਹਨ।ਇਨ੍ਹਾਂ ਵਿਚੋਂ 2 ਦੋਸ਼ੀ ਅਵਤਾਰ ਸਿੰਘ ਮੁਹਲਾ ਬਾਗਵਾਲਾ ਤੇ ਸੰਦੀਪ ਕੁਮਾਰ ਹਾਜੀਪੁਰ ਸਲੈਚਾਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਤੇ ਬਾਕੀਆਂ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿਤੀ ਹੈ। ਡੀ ਐਸ ਪੀ ਸ਼ਾਹਕੋਟ ਨੇ ਦੱਸਿਆ ਕਿ ਜੋ ਮੁਲਜ਼ਮ ਪੁਲੀਸ ਨੂੰਚਕਮਾ ਦੇ ਕੇ ਫ੍ਰਾਰ ਹੋ ਗਏ ਹਨ ਉਨ੍ਹਾਂ ਨੂੰ ਪੁਲੀਸ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਮਾਜ ਵਿਚ ਜੋ ਮਾੜੇ ਅਨਸਰ ਹਨ ਉਨ੍ਹਾਂ ਨੂੰ ਫੜਾਉਣ ਵਿਚ ਪੁਲੀਸ ਦੀ ਮਦਦ ਕੀਤੀ ਜਾਵੇ ਅਤੇ ਸੂਚਨਾ ਦੇਣ ਵਾਲਿਆ ਦੇ ਨਾਮ ਗੁਪਤ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੋਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।