ਬਾਘਾਪੁਰਾਣਾ, 7 ਮਾਰਚ (ਪੀ.ਟੀ.)-ਪੰਜਾਬ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਵਿੱਚ ਸ਼ੁਮਾਰ ਹੋ ਚੁੱਕੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦ ਪੁਰਾਣਾ ਵਿਖੇ ਹਰ ਸਾਲ ਦੀ ਤਰਾਂ ਵੱਡੇ ਪੱਧਰ ਤੇ ਮਨਾਇਆ ਜਾਂਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਸਾਲਾਨਾ ਬਰਸੀ 9 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਅਤੇ ਪੰਜਾਬ ਭਰ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇਸ ਸਮਾਗਮਰ ਨੂੰ ਲੈ ਕੇ 28 ਫਰਵਰੀ ਤੋਂ ਸ੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਹੋਈ ਹੈ ਅਤੇ ਪਹਿਲੀ ਲੜੀ ਦੇ ਪਾਠਾਂ ਦੇ ਭੋਗ 2 ਮਾਰਚ ਨੂੰ ਪੈ ਚੁੱਕੇ ਹਨ। ਇਸੇ ਤਰਾਂ ਇਹ ਲੜੀ ਨਿਰੰਤਰ 9 ਮਾਰਚ ਤੱਕ ਚੱਲੇਗੀ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਧਾਰਮਿਕ ਦੀਵਾਨ
ਸਜਣਗੇ, ਜਿਸ ਵਿੱਚ ਪੰਜਾਬ ਭਰ ਤੋਂ ਪ੍ਰਸਿੱਧ ਸੰਤ, ਮਹਾਂਪੁਰਸ਼, ਕੀਰਤਨੀ ਜੱਥੇ ਸੰਗਤਾਂ ਨੇ ਗੁਰੂ ਜੱਸ ਨਾਲ ਜੋੜਨਗੇ। ਬਾਬਾ ਗੁਰਦੀਪ ਸਿੰਘ ਜੀ ਨੇ ਦੱਸਿਆ ਇਸ ਜੋੜ ਮੇਲੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹੋਰ ਵਹੀਕਲਾਂ ਦੀ ਪਾਰਕਿੰਗ ਲਈ 20 ਏਕੜ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ ੱਤੇ ਇੱਕ ਏਕੜ ਵਿੱਚ ਪੰਡਾਲ ਸਜਾਇਆ ਜਾਵੇਗਾ ਅਤੇ ਗੁਰੂ ਘਰ ਦੀਆਂ ਇਤਿਹਾਸ਼ਕ ਨਿਸ਼ਾਨੀਆਂ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਕਰਵਾਏ ਜਾਣਗੇ। ਸਮਾਗਮ ਨੂੰ ਲੈ ਕੇ ਸੰਗਤਾਂ ਹੁਣ ਤੋਂ ਹੀ ਗੁਰਦੁਆਰਾ ਸਾਹਿਬ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ, ਜੋ ਆਪੋ-ਆਪਣੀਆਂ ਜ਼ਿੰਮੇਵੀਰਆਂ ਸੰਭਾਲ ਕੇ ਸੇਵਾ ਵਿੱਚ ਜੁੱਟ ਗੀਆਂ ਹਨ। ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਵਰਤੇਗਾ।