ਅੰਮ੍ਰਿਤਸਰ 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਾਲਿਆਂ ਵਾਲਾ ਖੂਹ ਅਜਨਾਲਾ, ਅੰਮ੍ਰਿਤਸਰ ਦੀ ਖੁਦਾਈ ਕਰਨ ਤੇ ਅੰਗਰੇਜ਼ ਫੌਜ ਤੋਂ ਬਾਗੀ ਸਿਪਾਹੀਆਂ ਦੀਆਂ ਕੁਝ ਅਸਥੀਆਂ ਮਿਲੀਆਂ ਹਨ। ਜਿਸ ਬਾਰੇ ਪ੍ਰਸਿੱਧ ਇਤਿਹਾਸਕਾਰ ਡਾ: ਕਿਰਪਾਲ ਸਿੰਘ ਵਲੋਂ ਟਿੱਪਣੀ ਕਰਨ ’ਤੇ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ ਹੈ। ਜੋ ਅਤਿ ਦੁੱਖਦਾਈ ਨਿੰਦਣਯੋਗ ਕਾਰਵਾਈ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮ ਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਡਾ. ਕਿਰਪਾਲ ਸਿੰਘ ਸੰਸਾਰ ਪ੍ਰਸਿੱਧ ਸਿੱਖ ਇਤਿਹਾਸਕਾਰ ਹਨ, ਉਨ੍ਹਾਂ ਦੀ ਟਿੱਪਣੀ ’ਤੇ ਉਨ੍ਹਾਂ ਦਾ ਪੁਤਲਾ ਸਾੜਨਾ ਕਿਸੇ ਤਰ੍ਹਾਂ ਵੀ ਉਚਿੱਤ ਨਹੀਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਸਬੰਧਤ ਘਟਨਾ ਦੇ ਇਤਿਹਾਸਕ ਸੰਦਰਭ ਵਿਚ
ਡੂੰਘੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ। ਇਸ ਇਤਿਹਾਸਕ ਅਧਿਆਏ ਬਾਰੇ ਇਤਿਹਾਸਕਾਰਾਂ ਨੇ ਹੀ ਰੌਸ਼ਨੀ ਪਾਉਣੀ ਹੈ, ਉਸੇ ਰੌਸ਼ਨੀ ਵਿਚ ਹੀ ਅਗਲੇਰੀ ਕਾਰਵਾਈ ਹੋਣੀ ਚਾਹੀਦੀ ਹੈ।