ਨਵੀਂ ਦਿੱਲੀ, 20 ਜੁਲਾਈ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-27 ਜੁਲਾਈ ਤਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ’ਚ ਸਕੱਤਰ (ਆਰਥਿਕ ਸੰਬੰਧ) ਟੀ.ਐਸ. ਤ੍ਰਿਮੂਰਤੀ ਨੇ ਦਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਖਣੀ ਅਫਰੀਕਾ ’ਚ ਹੋਣ ਵਾਲੇ ‘ਬ੍ਰਿਕਸ’ ਸੰਮੇਲਨ ’ਚ ਵੀ ਹਿਸਾ ਲੈਣਗੇ।