April 22, 2026 5:05 pm

ਲੁਟੇਰਾ ਗਿਰੋਹ ਦੇ 3 ਮੈਂਬਰ ਸਾਢੇ 6 ਤੋਲੇ ਸੋਨਾ, ਮੋਟਰਸਾਇਕਲ ਤੇ ਤੇਜ਼ ਹਥਿਆਰਾਂ ਸਣੇ ਕਾਬੂ

ਜ਼ੀਰਾ, 20 ਜੁਲਾਈ (ਮਹਿੰਦਰਪਾਲ ਗਰੋਵਰ, ਰਾਜਾ ਜ਼ੀਰਾ)- ਸਬ ਡਵੀਜ਼ਨ ਜ਼ੀਰਾ ਦੇ ਡੀ.ਐਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਜੋਗੇਵਾਲਾ ਪੁਲਿਸ ਚੌਂਕੀ ਦੇ ਇੰਚਾਰਜ਼ ਸੁਰਜੀਤ ਸਿੰਘ ਏ.ਐਸ.ਆਈ. ਨੇ ਗੁਪਤਾ ਸੂਚਨਾ ਦੇ ਅਧਾਰ ’ਤੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਸੱਤ ਮੈਂਬਰਾਂ ਵਿਚੋਂ ਤਿੰਨ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਸਾਢੇ 6 ਤੋਲੇ ਸੋਨਾ ਅਤੇ ਤੇਜ਼ ਹਥਿਆਰਾਂ ਤੋਂ ਇਲਾਵਾ ਇੱਕ ਮੋਟਰਸਾਇਕਲ ਫੜ੍ਹਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਦੀ ਸ਼ਨਾਖ਼ਤ ਪਿੱਪਲ ਸਿੰਘ, ਜਗਰੂਪ ਸਿੰਘ ਅਤੇ ਬੂਟਾ ਸਿੰਘ ਵਾਸੀਆਨ ਮਹਿਮੂਦ ਵਾਲਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦੋਂ ਕਿ ਬਾਕੀ ਦੇ ਚਾਰ ਦੋਸ਼ੀ ਬਗੀਚਾ ਸਿੰਘ ਪੁੱਤਰ ਪੂਰਨ ਸਿੰਘ, ਜਗਦੀਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ¦ਗੇਆਣਾ , ਲਾਡੀ ਵਾਸੀ ਮਾਹਲੇਵਾਲਾ, ਕੋਮਲ ਵਾਸੀ ਸਿੱਧਵਾ ਭੱਜਣ ਵਿਚ ਸਫ਼ਲ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਏਸੇ ਤਰ੍ਹਾਂ ਥਾਣਾ ਸਦਰ ਜ਼ੀਰਾ ਦੇ ਐਸ.ਐਚ.ਓ. ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਪਿੰਡ ਸ਼ਾਹ ਅਬੂ ਬੱਕਰ ਤੋਂ ਇੱਕ ਵਿਅਕਤੀ ਬਲਵਿੰਦਰ ਸਿੰਘ ਉਰਫ਼ ਬਿੰਦਰ ਨੂੰ ਕਲੋਵੀਡੋਲ 100 ਐਸ.ਆਰ ਹਜ਼ਾਰ ਗੋਲੀ, ਕੈਲਵੀਡੋਲ 420 ਗੋਲੀਆਂ, ਫੋਰਟਾਡੋਲ 260 ਗੋਲੀਆਂ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend