ਧਾਰੀਵਾਲ/ਗੁਰਦਾਸਪੁਰ, 20 ਜੁਲਾਈ (ਅਰਵਿੰਦਰ ਮਠਾਰੂ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਦਫਤਰ ਵੱਲੋ ਅੱਜ ਪਿੰਡ ਅਹਿਮਦਾਬਾਦ ਧਾਰੀਵਾਲ ਬਲਾਕ ਵਿਖੇ ਭਾਰਤ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ‘ਬਦਲਤੇ ਭਾਰਤ ਕੀ ਤਸਵੀਰ’ ਕਰਵਾਇਆ ਗਿਆ, ਜਿਸ ਵਿਚ ਐਸ ਡੀ ਐਮ ਗੁਰਦਾਸਪੁਰ ਸ੍ਰੀ ਸਕੱਤਰ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੀ ਡੀ ਪੀ ਓ ਧਾਰੀਵਾਲ ਸ੍ਰੀ ਗੁਰਪ੍ਰੀਤ ਸਿੰਘ ਤੇ ਫੀਲਡ ਪਬਲਸਿਟੀ ਅਫਸਰ ਰਜੇਸ਼ ਬਾਲੀ ਵੀ ਮੋਜੂਦ ਸਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਹਿੰਦੋਸਤਾਨ ਪੈਟਰੋਲੀਅਮ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਅਭਿਮਾਨ ਦੌਰਾਨ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਹੇਠ 50 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ ਗਏ। ਇਸ ਮੌਕੇ ਵੱਖ ਵੱਖ ਪਿੰਡਾਂ ਤੋ ਆਏ ਲੋਕਾਂ ਅਤੇ ਲਾਭਪਾਤਰੀਆਂ ਨੂੰ ਸਬੋਧਨ ਕਰਦਿਆਂ ਐਸ ਡੀ ਐਮ ਸ੍ਰੀ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਂ ਭਾਰਤ ਸਰਕਾਰ ਵੱਲੋ ਚਲਾਈਆਂ ਇਹਨਾਂ ਯੌਜਨਾਵਾਂ ਨਾਲ ਆਮ ਜਨਤਾ ਨੂੰ ਬਹੁਤ ਲਾਭ ਮਿਲ ਰਿਹਾ ਹੈ। ਉਹਨਾ ਓੁਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਯੋਜਨਾ ਰਾਹੀ ਨਾ ਸਿਰਫ ਉਹਨਾ ਦੀ ਸਿਹਤ ਵਿਚ ਸੁਧਾਰ ਹੋਵੇਗਾ ਬਲਕਿ ਵਾਤਾਵਰਣ ਨੂੰ ਵੀ ਪ੍ਰਦੂਸ਼ਨ ਮੁਕਤ ਕਰਨ ਵਿਚ ਸਹਾਇਤਾ ਹੋਵੇਗੀ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਹਾਸਿਲ ਕਰਨ। ਇਸ ਮੌਕੇ ਅਹਿਮਦਾਬਾਦ ਪਿੰਡ ਵਾਸੀ ਓਮਰਦਰਾਜ ਮਹਿਲਾ ਸ੍ਰੀਮਤੀ ਜਗੀਰ ਕੌਰ ਨੇ ਗੈਸ ਕੁਨੈਕਸ਼ਨ ਲੈਣ ਬਾਅਦ ਕਿਹਾ ਕਿ ਬੀਤੇ ਕਈ ਦਹਾਕਿਆ ਤੋ ਉਹ ਲੱਕੜੀਆਂ ਬਾਲਦੀ ਆ ਰਹੀ ਹੈ ਜਿਸ ਕਾਰਨ ਉਸ ਨੂੰ ਅੱਖਾਂ ਦੀ ਦਿੱਕਤ ਵੀ ਹੋ ਗਈ ਹੈ ਅਤੇ ਧੂੰਆਂ ਸਾਹ ਰਾਹੀ ਅੰਦਰ ਜਾਣ ਨਾਲ ਉਸ ਨੂੰ ਸਾਹ ਲੈਣ ਵਿਚ ਵੀ ਦਿਕੱਤ ਹੁੰਦੀ ਸੀ। ਪ੍ਰੰਤੂ ਲੱਗਦਾ ਹੈ ਕਿ ਗੈਸ ਕੁਨੈਕਸ਼ਨ ਮਿਲਣ ਨਾਲ ਉਸ ਦੀਆਂ ਸਿਹਤ ਸਬੰਧੀ ਦਿੱਕਤਾਂ ਖਤਮ ਹੋ ਜਾਣਗੀਆਂ। ਪ੍ਰੋਗਰਾਮ ਦੌਰਾਨ ਫੀਲਡ ਪਬਲਸਿਟੀ ਅਫਸਰ ਰਜੇਸ਼ ਬਾਲੀ ਨੇ ਹਾਜ਼ਰ ਲੋਕਾਂ ਨੂੰ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਜਵਲ ਯੋਜਨਾ ਹੇਠ ਪੰਜਾਬ ਵਿਚ ਅੱਜ ਤੱਕ ਤਕਰੀਬਨ 8 ਲੱਖ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ।
ਇਸ ਮੌਕੇ ਸਥਾਨਿਕ ਸਿਵਲ ਹਸਪਤਾਲ ਤੋ ਡਾ: ਮਨਿੰਦਰ ਸਿੰਘ ਨੇ ਜਣਨੀ ਸ਼ਿਸੂ ਸੁਰੱਖਿਆ ਯੋਜਨਾ’, ‘ਮਿਸ਼ਨ ਇੰਦਰਧਨੱਸ਼’, ‘ਟੀਕਾਰਣ ਯੋਜਨਾ’ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਲੀਡ ਬੈਕ ਤੋ ਆਏ ਸ਼੍ਰੀ ਅਸੋਕ ਅੱਤਰੀ ਨੇ ਜਨ ਧੰਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਣ ਜਯੋਤੀ ਬੀਮਾ ਯੋਜਨਾਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਹਾਇਕ ਫੂਡ ਅਤੇ ਸਿਵਲ ਸਪਲਾਈ ਅਧਿਕਾਰੀ ਸ੍ਰੀ ਪ੍ਰਦੀਪ ਖੰਨਾ ਨੇ ਵੀ ਇਸ ਪ੍ਰਗਰਾਮ ਵਿਚ ਸ਼ਿਰਕਤ ਕੀਤੀ।