April 22, 2026 5:04 pm

ਕਾਂਗਰਸ ਵੱਲੋਂ ਆਈ.ਓ.ਸੀ. ਯੂਕੇ ਦੇ ਪ੍ਰਧਾਨ ਦਾ ਸਨਮਾਨ

ਦੀਵਾਨ ਵੱਲੋਂ ਧਾਲੀਵਾਲ ਦੇ ਯੂਕੇ ’ਚ ਕੀਤੇ ਕੰਮਾਂ ਦੀ ਸ਼ਲਾਘਾ

ਲੁਧਿਆਣਾ, 20 ਜੁਲਾਈ (ਹਰੀਸ਼ ਸਹਿਗਲ)- ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਦਾ ਲੁਧਿਆਣਾ ਪਹੁੰਚਣ ਤੇ ਪੰਜਾਬ ਕਾਂਗਰਸ ਜਨਰਲ ਸਕਤਰ ਪਵਨ ਦੀਵਾਨ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ।ਇਸ ਮੌਕੇ ਸਰਾਭਾ ਨਗਰ ਵਿਖੇ ਰਖੇ ਗਏ ਇਕ ਪ੍ਰੋਗਰਾਮ ਦੌਰਾਨ ਦੀਵਾਨ ਨੇ ਇੰਗਲੈਂਡ ਵਿਚ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਮਦਦ ਲਈ ਇੰਡੀਅਨ ਓਵਰਸੀਜ਼ ਕਾਂਗਰਸ ਦੀ ਯੂਕੇ ਇਕਾਈ ਵਲੋ ਚੁਕੇ ਜਾ ਰਹੇ ਕਦਮਾਂ ਦੀ ਸਰਾਹਣਾ ਕੀਤੀ।  ਦੀਵਾਨ ਨੇ ਕਿਹਾ ਕਿ ਐਨਆਰਆਈ ਵਰਗ ਦਾ ਪੰਜਾਬ ਦੇ ਵਿਕਾਸ ਵਿਚ ਬਹੁਤ ਵਡਾ ਯੋਗਦਾਨ ਹੈ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਐਨਆਰਆਈ ਨਿਵੇਸ਼ ਨੂੰ ਵਾਧਾ ਦੇਣ ਵਾਸਤੇ ਭਰਪੂਰ ਕੋਸ਼ਿਸ਼ਾਂ ਜਾਰੀ ਹਨ।ਉਨ੍ਹਾਂ ਨੇ ਕਿਹਾ ਕਿ ਕਮਲ ਧਾਲੀਵਾਲ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਆਪਣੀ ਮਿਟੀ ਨੂੰ ਨਹੀਂ ਭੁਲੇ ਹਨ ਅਤੇ ਜਦੋਂ ਵੀ ਭਾਰਤ ਆਉਂਦੇ ਹਨ, ਆਪਣੇ ਇਲਾਕੇ ਦੇ ਲੋਕਾਂ ਵਾਸਤੇ ਕੁਝ ਨਾ ਕੁਝ ਜਰੂਰ ਕਰਕੇ ਜਾਂਦੇ ਹਨ।
ਇਸ ਦੌਰਾਨ ਪੰਜਾਬ ਕਾਂਗਰਸ ਜਨਰਲ ਸਕਤਰ ਦੀਵਾਨ ਤੇ ਗੁਰਮੇਲ ਸਿੰਘ ਪਹਿਲਵਾਨ ਨੇ ਧਾਲੀਵਾਲ ਵਲੋਂ ਇੰਗਲੈਂਡ ਵਿਚ ਭਾਰਤ ਦਾ ਮਾਣ ਵਧਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਐਨਆਰਆਈ ਵਰਗ ਪੂਰੀ ਦੁਨੀਆਂ ਵਿਚ ਭਾਰਤ ਦਾ ਨਾਂਮ ਰੋਸ਼ਨ ਕਰ ਰਿਹਾ ਹੈ ਤੇ ਉਮੀਦ ਹੈ ਕਿ ਇਹ ਕ੍ਰਮ ਅਗੇ ਵੀ ਜਾਰੀ ਰਹੇਗਾ। ਜਦਕਿ ਧਾਲੀਵਾਲ ਨੇ ਉਨ੍ਹਾਂ ਦੇ ਸਨਮਾਨ ਲਈ ਧੰਨਵਾਦ ਪ੍ਰਗਟਾਇਆ।ਧਾਲੀਵਾਲ ਨੇ ਕਿਹਾ ਕਿ ਉਹ ਜਰੂਰਤਮੰਦਾਂ ਦੀ ਸੇਵਾ ਲਈ ਕੋਈ ਵੀ ਮੌਕਾ ਨਹੀਂ ਛਡਦੇ। ਉਨ੍ਹਾਂ ਵਲੋਂ ਐਨਆਰਆਈ ਵਰਗ ਨੂੰ ਪੰਜਾਬ ਦੇ ਵਿਕਾਸ ਵਾਸਤੇ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।ਇਸ ਮੌਕੇ ਹੋਰਨਾਂ ਕਾਂਗਰਸੀ ਆਗੂਆਂ ਵਿਚ ਪਲਵਿੰਦਰ ਸਿੰਘ ਤਗੜ, ਸਤਵਿੰਦਰ ਸਿੰਘ ਜਵਦੀ, ਇੰਦਰਜੀਤ ਕਪੂਰ, ਡਾ ਓਂਕਾਰ ਚੰਦ ਸ਼ਰਮਾ, ਬਹਾਦਰ ਸਿੰਘ ਰਿਆਤ, ਬਲਜੀਤ ਸਿੰਘ ਅਹੂਜਾ, ਨਰਿੰਦਰ ਪਾਲ ਸਿੰਘ ਸੁਰਾ, ਰਵੀ ਵਰਮਾ, ਦਿਨੇਸ਼ ਸਿੰਗਲਾ, ਰੋਹਿਤ ਪਾਹਵਾ, ਹਰਭਗਤ ਸਿੰਘ ਗਰੇਵਾਲ, ਰਜਨੀਸ਼ ਚੋਪੜਾ, ਵਿਕਾਸ ਭਾਰਤੀ, ਮਨੀ ਖੀਵਾ, ਮਨੁ ਚੋਧਰੀ, ਅਜ਼ਾਦ ਧਨੀਆ, ਇੰਦਰਜੀਤ ਮਕੜ, ਦੀਪਕ ਹੰਸ, ਭੁਪਿੰਦਰ ਸਿੰਘ ਗਰੇਵਾਲ, ਨਰੇਸ਼ ਪੁਰੀ ਵੀ ਮੌਜੂਦ ਸਨ।

Send this to a friend