April 22, 2026 5:04 pm

12 ਘੰਟਿਆਂ ’ਚ ਸੁਲਝੀ ਅੰਨੇ ਕਤਲ ਦੀ ਗੁੱਥੀ

ਰਾਜਪੁਰਾ, 20 ਜੁਲਾਈ (ਕਪੂਰ)- ਰਾਜਪੁਰਾ ਦੇ ਸਥਾਂਨਕ ਸਿਟੀ ਪੁਲਿਸ ਸਟੈਸਨ ਦੇ ਇੰਚਾਰਜ ਐਸ ਐਚ ਓ ਗੁਰਚਰਨ ਸਿੰਘ ਨੇ 12 ਘੰਟਿਆ ਵਿੱਚ ਅੰਨੇ ਕਤਲ ਦੀ ਗੁਥੀ ਦਾ ਮਮਾਲਾ ਸੁਲਜਾਇਆ ।ਅੱਜ ਇਥੋ ਦੇ ਡੀ ਐਸ ਪੀ ਸ੍ਰੀ ਕ੍ਰਿਸ਼ਨ ਕੁਮਾਰ ਪੈਥੇ ਨੇ ਇੱਕ ਪ੍ਰੈਸ ਮੀਟਿੰਗ ਵਿੱਚ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਦੱਸਿਆਂ ਕਿ ਬੀਤੇ ਦਿਨੀ ਇਥੋ ਦੀ ਬੱਸ ਸਟੈਡ ਚੋਕੀ ਇੰਚਾਰਜ ਹਰਦੇਵ ਸਿੰਘ ਨੂੰ ਕਿਸੇ ਨਾਮਾਲੂਮ ਵਿਅਕਤੀ ਦਾ ਫੋਨ ਆਈਆ ਕਿ ਇਥੋ ਦੀ ਦਾਦਾ ਚੌਹਾਨ ਕਲੋਨੀ ਦੇ ਪਲਾਟਾ ਵਿੱਚ ਬਣੇ ਆਰਜੀ ਕਮਰੇ ਵਿੱਚ ਇੱਕ ਅਣਪਛਤੇ ਵਿਅਕਤੀ ਦੀ ਅੱਧ ਜਲੀ ਲਾਸ ਪਈ ਹੈ ਜਿਸ ਤੇ ਸਿਰ ਵਿੱਚ ਸੱਟ ਲੱਗੀ ਹੋਈ ਹੈ ।ਜਿਸ ਤੇ ਐਸ ਆਈ ਹਰਦੇਵ ਸਿੰਘ ਨੇ ਸਿਟੀ ਇੰਚਾਰਜ ਗੁਰਚਰਨ ਸਿੰਘ ਮੁੱਖ ਅਫਸਰ ਨੂੰ ਸੂਚਿਤ ਕੀਤਾ ਅਤੇ ਮੋਕੇ ਤੇ ਸਮੇਤ ਪੁਲਿਸ ਪਾਰਟੀ ਪੁਜੀਆ ਤਾਂ ਮੋਕੇ ਤੇ ਪਲਾਟ ਦੇ ਮਾਲਕ ਸੰਦੀਪ ਸਿੰਘ ਵਾਸੀ ਸਿਵਾ ਇੰਨਕਲੇਵ ਜੀਰਕਪੁਰ ਨੇ ਦੱਸਿਆਂ ਕਿ ਤਿੰਨ ਮਹਿਨੇ ਪਹਿਲਾ ਅਸੀ ਆਪਣੇ ਪਲਾਟ ਦੀ ਨਿਗਰਾਨੀ ਲਈ ਜਤਿੰਦਰ ਕੁਮਾਰ ਉਰਫ ਮੋਨੂੰ ਵਾਸੀ ਪਿੰਡ ਉਗਾਣੀ ਹਾਲ ਵਾਸੀ ਦਾਦਾ ਚੋਹਾਨ ਕਲੋਨੀ ਰਾਜਪੁਰਾ ਨਾਮ ਦਾ ਨੋਕਰ ਰੱਖਿਆ ਹੋਇਆ ਹੈ ਮਿਤੀ 18 ਜੁਲਾਈ ਨੂੰ ਜਤਿੰਦਰ ਕੁਮਾਰ ਪਾਸ ਇੱਕ ਵਿਅਕਤੀ ਆਇਆ ਹੋਇਆ ਸੀ ਜਦੋ ਸੰਦੀਪ ਸਿੰਘ ਨੇ ਆਪਣੇ ਨੋਕਰ ਜਤਿੰਦਰ ਕੁਮਾਰ ਨੂੰ ਪੁੱਛਿਆ ਕਿ ਇਹ ਕੋਣ ਹੈ ਉਸ ਨੇ ਕਿਹਾ ਕਿ ਇਹ ਮੇਰਾ ਚਾਚਾ ਲੱਗਦਾ ਹੈ ।ਉਸ ਨੇ ਦੱਸ਼ਿਆ ਕਿ ਉਕਤ ਦੋਨਾ ਨੇ ਠੇਕੇ ਤੋ ਸਰਾਬ ਲਿਆ ਕਿ ਪੀਣ ਲੱਗ ਗਏ ਅਤੇ ਸੰਦੀਪ ਕੁਮਾਰ ਮੋਕੇ ਤੋ ਜੀਰਕਪੁਰ ਚਲਾ ਗਿਆਂ ਸਵੇਰੇ ਸੰਦੀਪ ਨੂੰ ਸੁਨਿਹਾ ਮਿਲਿਆ ਕਿ ਉਸ ਦੇ ਪਲਾਟ ਦੇ ਵਿੱਚ ਬਣੇ ਕਮਰੇ ਵਿੱਚ ਕਿਸੇ ਵਿੳਕਤੀ ਦੀ ਸੜੀ ਹੋਈ ਲਾਸ ਪਈ ਹੈ ।ਸੰਦੀਪ ਸਿੰਘ ਆਪਣੇ ਦਾਦੇ ਜਸਵੰਤ ਸਿੰਘ ਨੂੰ ਨਾਲ ਲੇਕੇ ਪਲਾਟ ਦਾਦਾ ਚੋਹਾਨ ਕਲੋਨੀ ਪਹੁੰਚਿਆ ਤਾਂ ਸੰਦੀਪ ਸਿੰਘ ਨੇ ਮਰੇ ਹੋਏ ਵਿਅਕਤੀ ਨੂੰ ਦੇਖਿਆ ਅਤੇ ਪੁਲਿਸ ਨੂੰ ਦੱਸਿਆ ਕਿ ਇਹ ਵਿਅਕਤੀ ਕੱਲ ਸਾਮ 4 ਵਜੇ ਜਤਿੰਦਰ ਕੁਮਾਰ ਪਾਸ ਆਇਆ ਸੀ ਜਿਸ ਨੂੰ ਜਤਿੰਦਰ ਨੇ ਆਪਣਾ ਚਾਚਾ ਦੱਸਦਾ ਸੀ ।ਡੀ ਐਸ ਪੀ ਸ੍ਰੀ ਪੈਥੇ ਨੇ ਦੱਸਿਆਂ ਕਿ ਇਸ ਤੋ ਬਾਅਦ ਲਾਸ਼ ਨੂੰ ਆਪਣੇ ਕੱਬਜੇ ਵਿੱਚ ਕਰਕੇ ਸਿਵਲ ਹਸਪਤਾਲ ਦੀ ਡੈਡ ਹਾਉਸ ਵਿੱਚ ਜਮਾ ਕਰਵਾ ਦਿੱਤਾ ਜਿਸ ਤੇ ਕਾਰਵਾਈ ਕਦੇ ਹੋਏ ਪੁਲਿਸ ਨੇ ਉਕਤ ਨੋਕਰ ਦੀ ਭਾਲ ਸੁਰੂ ਕਰ ਦੀਤੀ ਜਿਸ ਤੇ ਉਕਤ ਨੋਕਰ ਨੂੰ ਏਕਤਾ ਕਲੋਨੀ ਮੋੜ ਚੰਡੀਗੜ੍ਹ ਰੋਡ ਤੇ ਨਾਕੇ ਦੋਰਾਨ ਪੁਲਿਸ ਦੇ ਅੜੀਕੇ ਆ ਗਿਆ ਤਾ ਉਨਾਂ ਦੱਸ਼ਿਆ ਕਿ ਉਕਤ ਵਿਅਕਤੀ ਤੋ ਪੁੱਛ ਗੀਛ ਕਰਨ ਤੇ ਉਸ ਤੋ ਕਤਲ ਵਿੱਚ ਵਰਤੀ ਹੋਈ ਗੈਂਤੀ ਲੋਹਾ ਤੇ ਇੱਕ ਛੋਟਾ ਚਾਕੂ ਬ੍ਰਾਮਦ ਕੀਤਾ ।ਪੁਲਿਸ ਨੇ ਉਕਤ ਵਿਅਕਤੀ ਦੀ ਛਾਨ ਬੀਨ ਕਰਨ ਤੋ ਬਾਅਦ ਪਤਾ ਲਗਾ ਲਿਆ ਕਿ ਉਹ ਇੱਕ ਮਜਦੂਰ ਦਾ ਕੰਮ ਇਥੇ ਕਿਸੇ ਠੈਕੇਦਾਰ ਕੋਲ ਕਰਦਾ ਹੈ ਅਤੇ ਯੂ ਪੀ ਤੋ ਆਇਆ ਇਥੇ ਆਈਆ ਸੀ ਜਿਸ ਦੇ ਘਰ ਦੀਆਂ ਨੂੰ ਸੂਚੀਤ ਕਰ ਦੀਤਾ ਗਿਆ ਹੈ। ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ ਧਾਰਾ 302,201 ਆਈ ਪੀ ਸੀ ਤੀਹਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦੀਤੀ ਹੈ।

Send this to a friend