April 22, 2026 5:05 pm

ਜ਼ਹਿਰੀਲੇ ਪਾਣੀ ਕਾਰਨ ਮਰੀਆਂ ਮੱਛੀਆਂ ਦੀ ਪੂਰਤੀ ਵਾਸਤੇ ਦਰਿਆ ਬਿਆਸ ਵਿੱਚ 6 ਲੱਖ ਮੱਛੀਆਂ ਦਾ ਪੂੰਗ ਛੱਡਿਆ

ਸੁਲਤਾਨਪੁਰ ਲੋਧੀ, 20 ਜੁਲਾਈ (ਮਲਕੀਤ ਕੌਰ)- ਪਿਛਲੇ ਮਹੀਨੇ ਦਰਿਆ ਬਿਆਸ ਵਿੱਚ ਇਕ ਸ਼ੂਗਰ ਮਿਲ ਵਲੋਂ ਪਾਏ ਗੰਦੇ ਪਾਣੀ ਕਾਰਨ ਲੱਖਾਂ ਹੀ ਮੱਛੀਆਂ ਤੇ ਹੋਰ ਜੀਵ ਜੰਤੂ ਪਾਣੀ ਜਹਿਰੀਲਾ ਹੋਣ ਕਾਰਨ ਮਾਰੇ ਗਏ ਸਨ ਜਿਹਨਾਂ ਦੀ ਪੂਰਤੀ ਵਾਸਤੇ ਅੱਜ ਸੁਲਤਾਨਪੁਰ ਲੋਧੀ ਏਰੀਏ ਦੇ ਦਰਿਆ ਬਿਆਸ ਵਿੱਚ ਅੱਜ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਤਕਰੀਬਨ 6 ਲੱਖ ਮੱਛੀਆਂ ਦਾ ਪੂੰਗ(ਬੱਚੇ) ਛੱਡੇ ਗਏ।ਮਿਸਜ ਗੀਤਾਂਜਲੀ ਕੰਨਵਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੱਛੀਆਂ ਦਾ ਪੂੰਗ ਛੱਡਣ ਮੌਕੇ ਜਲੰਧਰ ਡਵੀਜਨ ਦੇ ਜੰਗਲਾਤ ਵਿਭਾਗ ਦੇ ਚੀਫ ਕੁਲਦੀਪ ਕੁਮਾਰ ਤੇ ਖੁਸ਼ਵਿੰਦਰ ਸਿੰਘ ਡੀਐਫਓ ਫਿਲੌਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਪੂਰੇ ਬਿਆਸ ਦਰਿਆ ਵਿੱਚ ਪੂੰਗ ਛੱਡਣ ਦਾ ਫੈਸਲਾ ਸਰਕਾਰ ਵਲੋਂ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਦਰਿਆ ਬਿਆਸ ਦਾ ਪਾਣੀ ਜਹਿਰੀਲਾ ਹੋਣ ਕਾਰਨ ਇਥੇ ਬਹੁਤ ਸਾਰੇ ਜੀਵ ਜੰਤੂ ਤੇ ਲੱਖਾਂ ਹੀ ਮੱਛੀਆਂ ਮਰ ਗਈਆਂ ਸਨ ਜਿਸਦੇ ਚਲਦੇ ਪੰਜਾਬ ਸਰਕਾਰ ਵਲੋਂ ਇਹ ਫੈਸਲਾ ਲੈ ਕੇ ਜੰਗਲਾਤ ਵਿਭਾਗ ਜਲੰਧਰ ਦੇ ਸਹਿਯੋਗ ਨਾਲ ਤਿੰਨ ਕਿਸਮ ਦਾ ਪੂੰਗ (ਮੱਛੀਆਂ ਦੇ ਬੱਚੇ) ਛੱਡਿਆ ਗਿਆ ਹੈ।ਜਿਨਾਂ ਵਿੱਚ 50 ਹਜਾਰ ਰੋਹੂ,50 ਹਜਾਰ ਕਾਟਲਾ ਤੇ 50 ਹਜਾਰ ਮਰਾਕ ਅੱਜ ਛੱਡੀਆਂ ਗਈਆਂ ਹਨ।ਉਹਨਾਂ ਕਿਹਾ ਕਿ ਮੱਛੀਆਂ ਛੱਡਣ ਦਾ ਮਕਸਦ ਹੈ ਕਿ ਪਾਣੀ ਨੂੰ ਸਾਫ ਰੱਖਿਆ ਜਾਵੇ ਅਤੇ ਮੱਛੀਆਂ ਦੀਆਂ ਹੋਰ ਕਿਸਮਾਂ ਵੀ ਸੰਭਾਲੀਆਂ ਜਾ ਸਕਣ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਤੋਂ ਬਗੈਰ ਅਸੀਂ ਆਪਣਾ ਜੀਵਨ ਬਸੇਰਾ ਨਹੀਂ ਕਰ ਸਕਦੇ ਇਸ ਲਈ ਸਾਨੂੰ ਪਾਣੀ ਨੂੰ ਗੰਦਲਾ ਨਹੀਂ ਕਰਨਾ ਚਾਹੀਦਾ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਆਲੇ ਦੁਆਲੇ ਵਾਤਾਵਰਣ ਨੂੰ ਸਵੱਸ਼ ਬਣਾਉਣਾ ਚਾਹੀਦਾ ਹੈ।ਉਹਨਾਂ ਇਸ ਮੌਕੇ ਪਾਣੀ ਵਿੱਚ ਜਹਿਰਾਂ ਘੋਲਣ ਵਾਲੇ ਲੋਕਾਂ ਨੂੰ ਸਖਤ ਹਦਾਇਤ ਵੀ ਕੀਤੀ ਕਿ ਅਜਿਹੇ ਘਿਨਾਉਣੇ ਕਾਰਨਾਮੇ ਬੰਦ ਕੀਤੇ ਜਾਣ ਨਹੀਂ ਤਾਂ ਕਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗ।ਇਸ ਮੌਕੇ ਸਤਪਾਲ ਸਿੰਘ ਆਰਓ ਫਿਲੋਰ,ਜਸਵੰਤ ਸਿੰਘ ਬੀਓ ਜਲੰਧਰ,ਜਸਮੀਤ ਸਿੰਘ ਕਪੂਰਥਲਾ ਆਦਿ ਹਾਜਰ ਸਨ।

Send this to a friend