ਅੱਖੀਂ ਦੱਖਿਆ ਸ਼ਹਿਰ ਦਾ ਹਾਲ

ਇਹ ਗੱਲ ਕਰੀਬ ਇਕ ਮਹੀਨੇ ਪਹਿਲਾਂ ਦੀ ਹੈ। ਮੈਂ ਉਪਨ ਪੇਪਰ ਭਰਿਆ ਹੋਇਆ ਸੀ। ਮੇਰਾ ਰੋਲ ਨੰਬਰ ਪਟਿਆਲੇ ਆਇਆ ਸੀ। ਪੇਪਰ ਦੀ ਤਿਆਰੀ ਜ਼ੋਰਾਂ-ਸ਼ੋਰਾਂ ’ਤੇ ਸੀ। ਮੇਰੀ ਪਟਿਆਲੇ ਜਾਣ ਦੀ  ਪੂਰੀ ਤਿਆਰੀ ਸੀ। ਅਗਲੇ ਦਿਨ ਮੈਂ ਪਟਿਆਲੇ ਜਾਣ ਵਾਲੀ ਗੱਡੀ ਤੇ ਰਵਾਨਾ ਹੋਇਆ। ਮੇਰਾ ਵੱਡਾ ਭਰਾ ਵੀ ਨਾਲ ਸੀ। ਅਸੀਂ ਕਰੀਬ ਨੌ ਵਜੇ ਪਟਿਆਲੇ ਪਹੁੰਚ ਗਏ ਸੀ। ਕਿਸਮਤ ਨਾਲ ਉਥੇ ਮੇਰੇ ਨਾਨਕੇ ਸੀ। ਮੇਰੇ ਵੱਲੋਂ ਮੇਰੇ ਮਾਮਾ ਜੀ ਨੂੰ ਫੋਨ ਕੀਤਾ ਹੋਇਆ ਸੀ। ਉਹ ਪਹਿਲਾਂ ਹੀ ਮੇਰੀ ਉਡੀਕ ਵਿਚ ਰੇਲਵੇ ਸਟੇਸ਼ਨ ’ਤੇ ਖੜੇ ਸੀ। ਉਹ ਸਾਨੂੰ ਆਪੋ ਆਪਣੇ ਸੈਂਟਰ ਵਿਚ ਛੱਡ ਆਏ ਸੀ।
ਮੈਂ ਉਥੋਂ ਦਾ ਦਿਲਕਸ਼ ਨਜ਼ਾਰਾ ਵੇਖ ਕੇ ਦੰਗ ਰਹਿ ਗਿਆ ਸੀ। ਉਥੋਂ ਦੇ ਰੇਲਵੇ ਸਟੇਸ਼ਨ ਬਹੁਤ ਹੀ ਵਧੀਆ ਬਣਿਆ ਹੋਇਆ ਸੀ। ਅਸੀਂ ਬਾਜ਼ਾਰ ਵਿਚੋਂ ਦੀ ਲੰਘ ਰਹੇ ਸੀ। ਬਾਜ਼ਾਰ ਵਿਚ ਕਾਫੀ ਭੀੜ ਭੜੱਕਾ ਸੀ। ਸਾਰਾ ਬਾਜ਼ਾਰ ਰੌਣਕ ਭਰਿਆ ਸੀ। ਉਤੋਂ ਦੇ ਲੋਕ ਬਹੁਤ ਵਧੀਆ ਪੇਸ਼ ਆ ਰਹੇ ਸੀ। ਉਹ ਬਹੁਤ ਮਿੱਠੇ ਸੁਭਾਅ ਦੇ ਲੱਗ ਰਹੇ ਸੀ। ਉਹ ਸ਼ਹਿਰ ਬਹੁਤ ਹੀ ਸਾਫ ਸੁਥਰਾ ਸੀ। ਉਥੇ ਟਰੈਫਿਕ ਨਿਯਮਾਂ ਦਾ ਵੀ ਖਾਸ ਪ੍ਰਬੰਧ ਸੀ। ਹਰ ਵਿਅਕਤੀ ਸਹੀ ਤਰੀਕੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ।

ਇਹੋ ਜਿਹੇ ਬਹੁਤ ਹੀ ਘੱਟ ਸ਼ਹਿਰ ਹਨ ਜਿੱਥੇ ਇਹ ਸਭ ਸਹੀ ਤਰੀਕੇ ਨਾਲ ਹੋ ਰਿਹਾ ਹੋਵੇ। ਇਥੇ ਕਾਨੂੰਨ ਵੀ ਸਹੀ ਤਰੀਕੇ ਨਾਲ ਬਣੇ ਹੋਏ ਸੀ। ਪਰ ਅੱਜਕੱਲ੍ਹ ਤਾਂ ਦੂਸਰੇ ਸ਼ਹਿਰਾਂ ਵਿੱਚ ਅਜਿਹੀ ਕੋਈ ਗੱਲ ਬਾਤ ਨਹੀਂ ਹੈ। ਇਥੇ ਸਰਕਾਰ ਦੁਆਰਾ ਬਣਾਏ ਹੋਏ ਸਰਕਾਰੀ ਮੁਲਾਜ਼ਮ ਹੀ ਕਾਨੂੰਨ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕਰਦੇ ਹਨ। ਫਿਰ ਅਸੀਂ ਆਮ ਨਾਗਰਿਕ ਬਾਰੇ ਕੀ ਕਹਿ ਸਕਦੇ ਹਾਂ। ਮੈਂ ਗੱਲ ਕਰ ਰਿਹਾ ਹਾਂ ਉਨ੍ਹਾਂ ਮੁਲਾਜ਼ਮਾਂ ਦੀ ਜੋ ਰਿਸ਼ਵਤ ਲਏ ਬਿਨਾਂ ਕਿਸੇ ਨਾਗਰਿਕ ਦੀ ਸਹਾਇਤਾ ਨਹੀਂ ਕਰਦੇ। ਉਨ੍ਹਾਂ ਲੋਕਾਂ ਨੂੰ ਰਿਸ਼ਵਤਖੋਰ ਕਹਿੰਦੇ ਹਨ। ਜਦੋਂ ਕਿ ਉਨ੍ਹਾਂ ਦੀ ਖਾਲੀ ਜੇਬ ਭਰੀ ਨਾ ਜਾਵੇ ਉਦੋਂ ਤੱਕ ਉਹ ਆਮ ਨਾਗਰਿਕ ਦਾ ਕੰਮ ਨਹੀਂ ਕਰਦੇ।
ਮੈਂ ਕਿਸੇ ਤੋਂ ਸੁਣਿਆ ਹੈ ਕੀ ਬੱਚੇ ਨੂੰ ਦਾਖਲਾ ਦਿਵਾਉਣ ਲਈ ਸਿੱਖਿਆ ਸੰਸਥਾ ਵਲੋਂ ਪੜੇ ਲਿਖੇ ਨੂੰ ਨੌਕਰੀ ਤੇ ਰੱਖਣ ਲਈ ਵਿਦੇਸ਼ੀ ਕੰਪਨੀ ਵਲੋਂ ਕੰਮੀ ਸੰਸਥਾ ਵਲੋਂ ਕੰਮ ਤੇ ਰੱਖਣ ਲਈ ਰਿਸ਼ਵਤ ਮੰਗੀ ਜਾਂਦੀ ਹੈ। ਜੇ ਕੋਈ ਨਾਗਰਿਕ ਪੈਸੇ ਦੇਣ ਵਿਚ ਅਸਮਰੱਥ ਹੋਵੇ ਤਾਂ ਕਿਸੇ ਬੱਚੇ ਨੂੰ ਦਾਖਲਾ, ਪੜੇ ਲਿਖੇ ਨੂੰ ਨੌਕਰੀ ਤੇ ਕਿਸੇ ਨੂੰ ਕੰਮ ਨਹੀਂ ਮਿਲਦਾ ਹੈ। ਬੱਚੇ ਪੜਾਈ ਦਾ ਸ਼ੋਕ ਘਟਾ ਲੈਂਦੇ ਹਨ। ਬੱਚੇ ਆਪਣਾ ਭਵਿੱਖ ਵਿਗਾੜ ਲੈਂਦੇ ਹਨ। ਪੜੇ ਲਿਖੇ ਨੌਜਵਾਨ ਨਸ਼ੇ ਕਰਨ ਲੱਗ ਜਾਂਦੇ ਹਨ। ਉਹ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ। ਇਹ ਸਭ ਸਾਡੀ ਸਰਕਾਰ ਦੀ ਲਾਪਰਵਾਹੀ ਕਾਰਨ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਫਾਇਦਾ ਨਾ ਦੇਖਦੇ ਹੋਏ ਲੋਕਾਂ ਦੀ ਜਾਨ ਮਾਲ ਅਤੇ ਹਿੱਤ ਬਾਰੇ ਸੋਚੇ। ਇਸ ਵਿਚ ਸਰਕਾਰ ਦਾ ਹੀ ਫਾਇਦਾ ਹੈ। ਇਹ ਕਰਨ ਨਾਲ ਸਰਕਾਰ ਦੀ ਲੋਕਾਂ ਅੱਗੇ ਚੰਗੀ ਤਸਵੀਰ ਬਣ ਜਾਂਦੀ ਹੈ।
ਰੋਹਿਤ ਸ਼ਰਮਾ/ ਜਤਿੰਦਰ ਸ਼ਰਮਾ
ਕੋਟਕਪੂਰਾ (ਫਰੀਦਕੋਟ)
ਸੰਪਰਕ : 99882-92431

Send this to a friend