ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਦਵਿੰਦਰਪਾਲ ਸਿੰਘ)- ਬੀਤੀ ਰਾਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕੋਲੋਂ ਮਰੂਤੀ ਗੱਡੀ ਚੌਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਰਘੂਨੰਦਨ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਇਹ ਗੱਡੀ ਮਰੂਤੀ 800 (ਨੰਬਰ-: ਪੀ ਬੀ 07 ਐਚ- 4337) ਅਜਮੇਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਵਾਰਡ-11 ਸ਼੍ਰੀ ਅਨੰਦਪੁਰ ਸਾਹਿਬ ਤੋਂ ਹੀ ਖ੍ਰੀਦੀ ਸੀ। ਗੱਡੀ ਖ੍ਰੀਦਣ ਤੋਂ ਬਾਅਦ ਉਹਨਾਂ ਨੇ ਇਹ ਗੱਡੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕੋਲ ਖੜੀ ਕਰ ਦਿੱਤੀ ਸੀ। ਜਦੋਂ ਉਹਨਾਂ ਨੇ ਆਗਲੇ ਦਿਨ ਸਵੇਰੇ ਦੇਖਿਆ ਤਾਂ ਗੱਡੀ ਉਥੋਂ ਗਾਇਬ ਹੋ ਚੁੱਕੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਇਸਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ। ਇਸ ਸੰਬੰਧੀ ਗੱਡੀ ਮਾਲਕ ਵਲੋਂ ਸਥਾਨਕ ਟੋਲ ਬੈਰੀਅਰ ਤੋਂ (ਸੀ ਸੀ ਟੀ ਵੀ) ਦੀ ਫੁਟੇਜ ਵੀ ਕਢਵਾ ਲਈ ਹੈ ਜਿਸ ਵਿਚ ਉਕਤ ਗੱਡੀ ਅਤੇ ਗੱਡੀ ਚੌਰੀ ਕਰਨ ਵਾਲੇ ਵਿਅੱਕਤੀ ਦੀ ਤਸਵੀਰ ਦਿਖਾਈ ਦੇ ਰਹੀ ਹੈ। ਇਸ ਸੰਬੰਧੀਂ ਸਥਾਨਕ ਏ ਐਸ ਆਈ ਸੋਹਣ ਸਿੰਘ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਨਾਂ ਮਾਲੂਮ ਵਿਅੱਕਤੀਆਂ ਦੀ ਭਾਲ ਜਾਰੀ ਹੈ।