April 20, 2026 9:36 pm

ਅੰਬਿਕਾ ਸੋਨੀ ਦੇ ਵਰਕਿੰਗ ਕਮੇਟੀ ਦੇ ਮੈਂਬਰ ਬਣਨ ’ਤੇ ਰੂਪਨਗਰ ਯੂਥ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ

ਰੂਪਨਗਰ, 19 ਜੁਲਾਈ (ਲਾਡੀ ਖਾਬੜਾ)- ਰੂਪਨਗਰ ਕਾਂਗਰਸ ਪਾਰਟੀ ਦੇ ਯੂਥ ਕਾਂਗਰਸ ਦੀ ਮੀਟਿੰਗ ਰੂਪਨਗਰ ਦੇ ਕਾਂਗਰਸ ਭਵਨ ਵਿਚ ਬਰਿੰਦਰ ਸਿੰਘ ਢਿਲੋਂ ਪ੍ਰਧਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੇਮੰਤ ਉਗਲੇ , ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਨਵੇਂ ਚੁਣੇ ਗਏ ਇੰਚਾਰਜ ਸ੍ਰੀ .ਮਤੀ ਪੂਨਮ ਕਾਂਗੜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਅਮਰਜੀਤ ਸਿੰਘ ਭੁਲਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਪੰਜਾਬ ਵਿਚ ਨਸ਼ਿਆਂ ਦੇ ਮੁਦੇ ਤੇ ਅਹਿਮ ਵਿਚਾਰ ਚਰਚਾ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਹਲਕਾ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਨਗੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਵਡੀ ਜਿਤ ਦਵਾ ਕੇ ਲੋਕ ਸਭਾ ਵਿਚ ਭੇਜਣਗੇ ।ਉਨ੍ਹਾਂ ਕਿਹਾ ਕਿ ਜੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਦੁਬਾਰਾ ਅੰਬਿਕਾ ਸੋਨੀ ਜੀ ਵਨੂੰ ਟਿਕਟ ਮਿਲਦੀ ਹੈ ਤਾਂ ਇਸ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ,ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਤਕ ਇਸ ਲੋਕ ਸਭਾ ਹਲਕੇ ਦੇ ਯੂਥ ਨੇ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ । ਉਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਹਾਈਕਮਾਂਡ ਨੇ ਇਥੋਂ ਦੇ ਯੂਥ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਨੇ ਅਤੇ ਯੂਥ ਨੇ ਵੀ ਉਹ ਪ੍ਰੋਗਰਾਮ ਪੂਰੀ ਤਨਦੇਹੀ ਨਾ ਸਿਰੇ ਚੜ੍ਹਾਏ ਹਨ ‘ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁਹਾਲੀ ਏਅਰਪੋਰਟ ਦਾ ਨਾਮ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ ਤੇ ਰਖਣ ਦੀ ਮੰਗ ਨੂੰ ਲੈ ਕੇ ਜੋ ਯੂਥ ਕਾਂਗਰਸ ਨੇ ਨਵਾਂ ਸ਼ਹਿਰ ਬੰਗਿਆਂ ਤੋਂ ਪੈਦਲ ਰੋਡ ਸ਼ੋਅ ਕਡਈਆ ‘ਉਸ ਦਾ ਪੂਰੇ ਦੇਸ਼ ਵਿਚ ਸੁਨੇਹਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਵਰਕਰਾਂ ਨਾਲ ਦਿਨ ਰਾਤ ਖੜ੍ਹੇ ਹਨ ਅਤੇ ਕੁਝ ਪਾਰਟੀ ਦੇ ਹੀ ਆਗੂ ਉਨ੍ਹਾਂ ਨੇ ਯੂਥ ਵਰਕਰਾਂ ਤੇ ਝੂਠੇ ਪਰਚੇ ਪਾ ਕੇ ਉਨ੍ਹਾਂ ਦੇ ਯੂਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ।ਪਰ ਉਹ ਇਹ ਦਸਣਾ ਚਾਹੁੰਦੇ ਹਨ ਕਿ ਉਹ ਆਪਣੇ ਪਾਰਟੀ ਵਰਕਰਾਂ ਪਿਛੇ ਹਿਕ ਤਾਣ ਕੇ ਖੜ੍ਹੇ ਹਨ ।ਇਸ ਲਈ ਉਨ੍ਹਾਂ ਨੂੰ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ ਉਹ ਆਪਣੇ ਪਾਰਟੀ ਉਹ ਆਪਣੇ ਪਾਰਟੀ ਵਰਕਰਾਂ ਦੀ ਪਿਠ ਨਹੀਂ ਲਗਣ ਦੇਣਗੇ ।ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਲੋਕ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਪਿੰਕਾ ਨੇ ਕਿਹਾ ਕੀ ਉਹ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।

Send this to a friend