ਅੰਮ੍ਰਿਤਸਰ, 14 ਜੁਲਾਈ (ਧਰਮਪਾਲ ਸਿੰਘ ਛਾਪਾ)- ਸੁਪਰੀਮੋ ਕੌਮੀ ਚੇਅਰਮੈਨ ਅਤੇ ਬਹੁਜਨ ਸਮਾਜ ਪਾਰਟੀ ਦੇ ਸਟੇਟ ਆਗੂ ਵੀਰ ਨਛੱਤਰ ਨਾਥ ਸ਼ੇਰ ਗਿੱਲ ਤੇ ਜੋ ਬੀਤੇ ਦਿਨੀ ਹੋਏ ਜਾਨਲੇਵਾ ਹਮਲੇ ਸਬੰਧੀ ਅੰਮ੍ਰਿਤਸਰ ਪੁਲਿਸ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ। ਪੰਜਾਬ ਵਿੱਚ ਵੱਧੇ ਨਸ਼ਿਆਂ ਦੇ ਕਾਰਨ ਪੰਜਾਬ ਦੀ ਜਵਾਨੀ ਨੂੰ ਲੱਗਾ ਖੋਰਾ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅਤੇ ਸਮਾਜ ਨੂੰ ਜਾਗਰੂਕਤਾ ਕਰਨ ਲਈ ਸਮਂੇ ਦੀ ਲੌੜ। ਵੱਖ-ਵੱਖ ਪਿੰਡ ਅਤੇ ਲੋਕ ਸਭਾ ਦੇ ਵੱਖ-ਵੱਖ ਹਲਕਿਆਂ ਦੇ ਗਰੀਬ ਪਰਿਵਾਰਾਂ ਦੀ ਜਿਲਾਂ ਤਰਨ ਤਾਰਨ ਦੇ ਪ੍ਰਸ਼ਾਸਨ ਨੂੰ ਲਿਖਤੀ ਕਈ ਦਰਖਾਸਤਾਂ ਤੇ (ਮੰਗ ਪੱਤਰ) ਦਿੱਤੇ ਗਏ ਗਰੀਬ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਗਈ। ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਗੁੱਡਾ ਗਰਦੀ ਦਾ ਕੀਤਾ ਜਾ ਰਿਹਾ ਨੰਗਾ ਨਾਚ ਜਿਸ ਸੰਬੰਧੀ ਵੱਖ ਵੱਖ ਥਾਣਿਆਂ ਵਿੱਚ ਦਿੱਤੀਆਂ ਦਰਖਾਸਤਾਂ ਦੀ ਕੋਈ ਠੋਸ ਕਾਰਵਾਈ ਨਾ ਹੋਣ ਦੇ ਸਬੰਧ ‘ਚ ਦਾਣਾ ਮੰਡੀ ਫਤਿਆਬਾਦ ਵਿੱਚ ਰੋਸ ਮਾਰਚ ਕੀਤਾ ਗਿਆ ਰੋਸ ਮਾਰਚ ਦਾ ਰੋਹ ਦੇਖਦਿਆਂ ਪੁਲਿਸ ਅਧਿਕਾਰੀਆਂ ਵੱਲੋਂ ਵਾਲਮੀਕਿ ਸਮਾਜ ਦੇ ਕੋਲੋ ਇਹਨਾਂ ਮੱਸਲਿਆਂ ਦਾ ਮੰਗ ਪੱਤਰ ਲੈ ਕੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਇਸ ਮੌਕੇ ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਗਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਤਾਂ ਤਰਨ-ਤਾਰਨ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।