ਕੋਟਕਪੂਰਾ, 14 ਜੁਲਾਈ (ਚਰਨਦਾਸ ਗਰਗ, ਸਤਨਾਮ ਸਿੰਘ)- ਕੋਟਕਪੂਰਾ ਸ਼ਹਿਰ ਦੇ ਵਿਕਾਸ ਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਰਾਜੀਵ ਪਰਾਸਰ ਵੱਲੋਂ ਸਮੂਹ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਭਾਈ ਰਾਹੁਲ ਸਿੰਘ ਸਿੱਧੂ ਹਲਕਾ ਇੰਚਾਰਜ ਤੇ ਡਾ. ਮਨਦੀਪ ਕੌਰ ਐਸ.ਡੀ.ਐਮ. ਕੋਟਕਪੂਰਾ ਦੀ ਮੌਜੂਦਗੀ ’ਚ ਕੋਟਕਪੂਰਾ ਸ਼ਹਿਰ ਦੀ ਦਿੱਖ ਸੁਧਾਰਨ, ਸਫਾਈ ਰੱਖਣ ਤੇ ਹੋਣ ਵਾਲੇ ਵਿਕਾਸ ਨੂੰ ਲੈ ਕੇ ਲੋਕਾਂ ਤੋਂ ਸੁਝਾਅ ਅਤੇ ਸਹਿਯੋਗ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੋਟਕਪੂਰਾ ਸ਼ਹਿਰ ਦਾ ਕੂੜਾ-ਕਰਕਟ ਸੰਭਾਲਣ ਲਈ ਪਿੰਡ ਬੀੜ ਚਹਿਲ ਵਿਖੇ 18 ਏਕੜ ਜਮੀਨ ਖ੍ਰੀਦੀ ਗਈ ਹੈ ਜਿਸ ਦੀ ਵਾਇਰਿੰਗ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ.ਕੋਟਕਪੂਰਾ ਵੱਲੋਂ ਆਂਉਦੇ ਦੋ ਹਫੱਤਿਆਂ ਦੇ ਅੰਦਰ ਸਭ ਕੰਮ ਮੁਕੰਮਲ ਕਰਵਾ ਕੇ ਇਸ ਨੂੰ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੂੜੇ ਨੂੰ ਤਿੰਨ ਹਿੱਸਿਆ ’ਚ ਵੰਡ ਕੇ ਉੱਥੇ ਰੱਖਿਆ ਜਾਵੇਗਾ ਤੇ ਬਕਾਇਦਾ ਇਸ ਕੂੜੇ ਦੀ ਖਾਦ ਤਿਆਰ ਕੀਤੀ ਜਾਵੇਗੀ ਜੋ ਖੇਤੀਬਾੜੀ ਦੇ ਕੰਮ ਆਵੇਗੀ। ਇਸ ਦੌਰਾਨ ਹਾਜ਼ਰ ਲੋਕਾਂ ਵੱਲੋਂ ਸ਼ਹਿਰ ਦੇ ਵਿਕਾਸ, ਸੀਵਰੇਜ, ਸੜਕਾਂ, ਗਲੀਆਂ-ਨਾਲੀਆਂ ਤੇ ਸਾਫ-ਸਫਾਈ ਬਾਰੇ ਸੁਝਾਅ ਵੀ ਦਿੱਤੇ। ਇਸ ਦੌਰਾਨ ਭਾਈ ਰਾਹੁਲ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆ ਹਦਾਇਤਾਂ ਅਨਸੁਾਰ ਸ਼ਹਿਰ ਅੰਦਰ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕਰਵਾਏ ਜਾ ਰਹੇ ਹਨ। ਇਸ ਮੌਕੇ ਮਹਾਸ਼ਾ ਲਖਵੰਤ ਸਿੰਘ ਬਰਾੜ, ਹਰਦੀਪ ਸਿੰਘ ਕਟਾਰੀਆ, ਰਾਜ ਅਗਰਵਾਲ, ਮੁਕੰਦ ਸਿੰਘ ਕੰਦੀ, ਵਿਸ਼ਾਲ ਗੋਇਲ, ਰਜਿੰਦਰ ਗੋਇਲ, ਵਿਜੇ ਅਰੋੜਾ, ਟਿੱਪੂ ਦਿਉੜਾ, ਉਮਕਾਰ ਗੋਇਲ, ਡਾ. ਰਵੀ ਬਾਂਸਲ, ਡਾ. ਪੀ.ਐਸ. ਬਰਾੜ, ਵਿਨੋਦ ਬਾਂਸਲ, ਅਸ਼ੋਕ ਗੋਇਲ, ਅਸ਼ੋਕ ਗੁਪਤਾ, ਰਵਜੀਤ ਸਿੰਘ ਵਡੇਰਾ, ਮਹਾਸ਼ਾ ਗੁਰਸ਼ਵਿੰਦਰ ਬਰਾੜ, ਹਰੀਸ਼ ਸੇਤੀਆ, ਰਾਮ ਚੋਪੜਾ, ਬਿੱਟੂ ਬਾਂਸਲ, ਸੁਤੰਤਰ ਗੋਇਲ, ਵਰਿੰਦਰ ਸ਼੍ਰੀਮਾਨ, ਘਣਸ਼ਾਮ ਗੁਪਤਾ, ਜਗਦੀਸ ਮਹਿਤਾ, ਮਨਜੀਤ ਸਿੰਘ ਢਿੱਲੋਂ ਅਤੇ ਬਲਜੀਤ ਸਿੰਘ ਖੀਵਾ ਆਦਿ ਹਾਜ਼ਰ ਸਨ।’