ਰੂਪਨਗਰ, 14 ਜੁਲਾਈ (ਲਾਡੀ ਖਾਬੜਾ)- ਅਜ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਯੂਥ ਬਲਾਕ ਰੋਪੜ ਦੀ ਮੀਟਿੰਗ ਸਾਲਾਪੁਰ ਚੌਕ ਵਿਚ ਯੂਥ ਪ੍ਰਧਾਨ ਬਲਾਕ ਲਖਵਿੰਦਰ ਸਿੰਘ ਕਾਕਾ ,ਬਲਾਕ ਪ੍ਰਧਾਨ ਬਲਵਿੰਦਰ ਸਿੰਘ ਚੈੜੀਆਂ , ਅਤੇ ਹਲਕਾ ਇੰਚਾਰਜ ਡਾ ਚਰਨਜੀਤ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿਚ ਪੰਜਾਬ ਆਮ ਆਦਮੀ ਪਾਰਟੀ ਮਾਲਵਾ ਜ਼ੋਨ ਦੇ ਪ੍ਰਧਾਨ ਕੁਲਜਿੰਦਰ ਸਿੰਘ ਢੀਂਡਸਾ ਅਤੇ ਉਨ੍ਹਾਂ ਨਾਲ ਜਗਦੇਵ ਸਿੰਘ ਮਲੋਆ ਯੂਥ ਪ੍ਰਧਾਨ ਖਰੜ, ਗਗਨ ਨਿਹੋਲਕਾ, ਸੋਨੀ ਖੇੜਾ ਇਸ ਮੀਟਿੰਗ ਵਿਚ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਾਲਵਾ ਜ਼ੋਨ ਦੇ ਪ੍ਰਧਾਨ ਕੁਲਜਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿਚ ਸਾਰੇ ਹੀ ਇਲੈਕਸ਼ਨਾਂ ਵਿਚ ਯੂਥ ਦੀ ਹਿਸੇਦਾਰੀ ਵਧਾਵੇਗੀ ਅਤੇ ਯੂਥ ਨੂੰ ਹੋਰ ਉਤਸ਼ਾਹਿਤ ਕਰਕੇ ‘ਪੰਜਾਬ ਦੇ ਨੌਜਵਾਨਾਂ ਨੂੰ ਰਾਜਨੀਤੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਇਸ ਦੇਸ਼ ਲਈ ਆਪਣਾ ਯੋਗਦਾਨ ਦੇ ਸਕਣ। ਉਨ੍ਹਾਂ ਨੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੇ ਬੋਲਦੇ ਹੋਏ ਕਿਹਾ ਕਿ ‘ਆਮ ਆਦਮੀ ਪਾਰਟੀ ਦੀ ਯੂਥ ਦੀ ਟੀਮ ਵਲੋਂ ਇਕ ਮੁਹਿੰਮ ਚਲਾਈ ਗਈ ਹੈ ‘ਕਿ ਜਦੋਂ ਵੀ ਕੋਈ ਮੰਦਭਾਗੀ ਘਟਨਾ ਜੇ ਕਿਤੇ ਕੋਈ ਵੀ ਨਸ਼ੇ ਜਾਂ ਚਿਟੇ ਨਾਲ ਕਿਸੇ ਨੌਜਵਾਨ ਦੀ ਮੌਤ ਹੁੰਦੀ ਹੈ ਤਾਂ ‘ਉਸ ਜ਼ਿਲ੍ਹੇ ਦੇ ਐਸ.ਐਸ.ਪੀ ਦਫ਼ਤਰ ਦਾ ਘਿਰਾਓ ਆਮ ਆਦਮੀ ਪਾਰਟੀ ਯੂਥ ਪੰਜਾਬ ਦੀ ਟੀਮ ਕਰੇਗੀ ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ । ਆਮ ਆਦਮੀ ਪਾਰਟੀ ਇਸ ਨੂੰ ਜੜੋਂ ਪੁਟ ਕੇ ਹੀ ਦਮ ਲਵੇਗੀ ‘(ਨਸ਼ੇ ਤੇ ਹੁੰਦੀਆਂ ਮੌਤਾਂ ਦੇ ਸਬੰਧ )ਵਿਚ ਉਨ੍ਹਾਂ ਕਿਹਾ ਜੇ ਕਿਸੇ ਪਿੰਡ ਵਿਚ ਜਾਂ ਕਿਸੇ ਵੀ ਇਲਾਕੇ ਵਿਚ ਮੰਦਭਾਗੀ ਘਟਨਾ ਵਾਪਰਦੀ ਹੈ ‘ਤਾਂ ਜ਼ਿਲ੍ਹੇ ਦੇ ਐਸ.ਐਸ.ਪੀ ਨੂੰ ਚਾਹੀਦਾ ਹੈ ਕਿ ਉਸ ਹਲਕੇ ਦਾ ਐਸ.ਐਚ.ਓ ਦਾ ਤਬਾਦਲਾ ਕੀਤਾ ਜਾਵੇ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਨਾਲੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਯੂਥ ਬਹੁਤ ਜ਼ਿਆਦਾ ਮਜ਼ਬੂਤ ਹੈ‘ ਅਤੇ ਨੌਜਵਾਨਾਂ ਨੇ ਹੁਣ ਤਕ ਹੋਏ ਇਲੈਕਸ਼ਨਾਂ ਵਿਚ ਆਮ ਆਦਮੀ ਪਾਰਟੀ ਦਾ ਵਧ ਚੜ੍ਹ ਕੇ ਸਾਥ ਦਿਤਾ ਹੈ‘ ਅਤੇ ਅਜ ਦੀ ਇਸ ਮੀਟਿੰਗ ਵਾਸਤੇ ਛੋਟੇ ਜਿਹੇ ਸਦੇ ਤੇ ਜਿਸ ਤਰ੍ਹਾਂ ਨੌਜਵਾਨਾਂ ਦਾ ਭਰਵਾਂ ਇਕਠ ਦੇਖਣ ਨੂੰ ਮਿਲਿਆ ‘ਇਸ ਨਾਲ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਯੂਥ ਹੋਰ ਜਿਆਦਾ ਮਜ਼ਬੂਤ ਹੋਵੇਗਾ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਰ ਇਕ ਵਰਗ ਨਾਲ ਧੋਖਾ ਕੀਤਾ ਹੈ‘ ਅਤੇ ਕੈਪਟਨ ਸਾਹਿਬ ਨੇ ਜੋ ‘ਗੁਟਕਾ ਸਾਹਿਬ ‘ ਹਥ ਵਿਚ ਫੜ ਕੇ ਸਹੁੰ ਖਾਧੀ ਸੀ ਕਿ ਚਾਰ ਹਫ਼ਤੇ ਵਿਚ ਨਸ਼ਾ ਖਤਮ ਕੀਤਾ ਜਾਵੇਗਾ ‘ਹੁਣ ਕੈਪਟਨ ਸਾਹਿਬ ਉਸ ਆਪਣੀ ਸਹੁੰ ਤੋਂ ਮੁਕਰ ਰਹੇ ਹਨ ਕਿ ਮੈਂ ਤਾਂ ਇਹੀ ਕਿਹਾ ਹੀ ਨਹੀਂ ਕਿ ਮੈਂ ਚਾਰ ਹਫ਼ਤੇ ਵਿਚ ਨਸ਼ਾ ਖਤਮ ਕਰਾਂਗਾ ‘ਜੋ ਕਿ ਗੁਟਕਾ ਸਾਹਿਬ ਦੀ ਬੇਅਦਬੀ ਕੈਪਟਨ ਸਾਹਿਬ ਵਲੋਂ ਕੀਤੀ ਗਈ ਹੈ ‘ਉਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਦਿਲੀ ਵਿਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਦਿਲੀ ਵਿਚ ਬੁਢਾਪਾ ਪੈਨਸ਼ਨ 2700 ਰੁਪਏ ਅਤੇ ਮੁਫਤ ਬਿਜਲੀ ਮੁਫ਼ਤ ਪਾਣੀ ਅਤੇ ਸਿਖ ਬਚਿਆਂ ਨੂੰ ਸਕੂਲਾਂ ਵਿਚ ਵਰਦੀ ਦੇ ਨਾਲ ਨਾਲ ਦਸਤਾਰ ਵੀ ਦਿਤੀ ਜਾ ਰਹੀ ਹੈ।
ਉਨ੍ਹਾਂ ਕੁਝ ਨਾਵਾਂ ਦਾ ਐਲਾਨ ਕਰਦੇ ਹੋਏ ਬਲੌਰ ਸਿੰਘ ਬਾਲਸੰਢਾ, ਓਂਕਾਰ ਸਿੰਘ ਟਪਰੀਆਂ , ਪਾਲ ਸਿੰਘ ਗੋਸਲਾਂ , ਇਹ ਸਾਰੇ ਆਪ ਵਰਕਰ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਸਰਪੰਚੀ ਦੇ ਇਲੈਕਸ਼ਨ ਲੜਨਗੇ । ਇਸ ਮੌਕੇ ਯੂਥ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਾਕਾ ਨੇ ਸਾਰੇ ਹੀ ਪਹੁੰਚੇ ਹੋਏ ਵਰਕਰਾਂ ਅਤੇ ਯੂਥ ਦਾ ਧੰਨਵਾਦ ਕੀਤਾ ‘ਪਾਰਟੀ ਲਈ ਇਸੇ ਤਰ੍ਹਾਂ ਮਿਹਨਤ ਕਰਨ ਦਾ ਵਾਅਦਾ ਆਪਣੇ ਯੂਥ ਦੀ ਲੀਡਰਸ਼ਿਪ ਨਾਲ ਕੀਤਾ ।ਇਸ ਮੌਕੇ ਗੁਰਸ਼ਰਨ ਸਿੰਘ ਐਸਡੀਓ ਬਾਹਮਣ ਮਾਜਰਾ ਜ਼ਿਲ੍ਹਾ ਸੈਕਟਰੀ ,ਮਨਜੀਤ ਸਿੰਘ ਬਹਿਰਾਮਪੁਰ ,ਗੁਰਮੇਲ ਸਿੰਘ ਬਾੜਾ ,ਕਮਲਜੀਤ ਸਿੰਘ ,ਸਿਕੰਦਰ ਸਿੰਘ ,ਐਨ .ਪੀ .ਰਾਣਾ, ਪ੍ਰਲਾਦ ਸਿੰਘ ,ਰਾਜਾ ਚਕਲਾਂ ,ਕੈਪਟਨ ਗੁਰਬਚਨ ਸਿੰਘ ਢਿਲੋਂ , ਬਲੌਰ ਸਿੰਘ , ਮੇਹਰ ਸਿੰਘ ਬਾਲ ਸੰਢਾ ,ਓਂਕਾਰ ਸਿੰਘ ਟਪਰੀਆਂ ,ਗੁਰਮੀਤ ਸਿੰਘ ਚਕਲਾਂ ,ਪਰਮਿੰਦਰ ਸਿੰਘ ਸੀਹੋਂ ਮਾਜਰਾ ,ਗੁਰਿੰਦਰ ਸਿੰਘ ,ਨਾਜਰ ਸਿੰਘ ਪਥਰੇੜੀ ਜਟਾਂ ,ਮਾਸਟਰ ਕਮਲ ਯੂਥ ਪ੍ਰਧਾਨ ਮੋਰਿੰਡਾ ,ਆਦਿ ਆਪ ਵਰਕਰ ਹਾਜ਼ਰ ਸਨ ।