Skip to content
Independent perspectives. Global stories.
BREAKING

ਜੌੜਕੀਆਂ ’ਚ ਉਜਵਲ ਸਕੀਮ ਤਹਿਤ ਗੈਸ ਸਿਲੰਡਰ ਵੰਡੇ

Share this story

ਸਰਦੂਲਗੜ੍ਹ, 11 ਜੁਲਾਈ (ਬਲਜੀਤ ਪਾਲ)- ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਗੈਸ ਕੁਨੈਕਸ਼ਨ ਵੰਡੇ ਗਏ। ਪਿੰਡ ਜੌੜਕੀਆ ਵਿਖੇ ਅਠਾਰਾਂ ਲੋੜਬੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਗੈਸ ਕੁਨੈਕਸ਼ਨ ਪਿੰਡ ਦੇ ਕਾਂਗਰਸੀ ਆਗੂ ਸੁਖਵੰਤ ਸਿੰਘ ਨੰਬਰਦਾਰ ਵੱਲੋ ਵੰਡੇ ਗਏ। ਲਾਭ ਪਾਤਰੀਆਂ ਨੂੰ ਕੁਨੈਕਸ਼ਨ ਦਿੰਦੇ ਸਮੇਂ ਬੋਲਦਿਆ ਨੰਬਰਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਬੰਦ ਪਰਿਵਾਰ ਤੱਕ ਪਹੁੰਚੇ ਇਸ ਲਈ ਸੂਬੇ ਦੀ ਕੈਪਟਨ ਸਰਕਾਰ ਹਰ ਸਭੰਵ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਅਸੀ ਸਰਕਾਰ ਦੀ ਸਕੀਮਾਂ ਨੂੰ ਹਰ ਲੋੜ੍ਹਬੰਦ ਪਰਿਵਾਰ ਤੱਕ ਪਹੁੰਚਾਉਣ ’ਚ ਆਪਣੀ ਜਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ। ਇਸ ਮੌਕੇ ਜਸਵਿੰਦਰ ਸਿੰਘ ਜੌੜਕੀਆਂ, ਹਰਜੀਵਨ ਸਿੰਘ ਜ਼ੈਲਦਾਰ, ਤਰਸੇਮ ਸਿੰਘ ਮੈਂਬਰ, ਡਾਂ ਕੇਵਲ ਕ੍ਰਿਸ਼ਨ ਆਦਿ ਹਾਜ਼ਰ ਸਨ।

WRITTEN BY