Skip to content
Independent perspectives. Global stories.
BREAKING

ਰਾਮਗੜ੍ਹ ਦਾਉਂ ਤੋਂ ਚੋਰੀ ਕਾਰ ਪੁਲਿਸ ਵੱਲੋਂ ਬਰਾਮਦ

Share this story

ਖਰੜ, 11 ਜੁਲਾਈ (ਹਰਵਿੰਦਰ ਕੌਰ)- ਅਵਤਾਰ ਮਹਿਰਾ, ਖਰੜ: ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਹੁਕਮਾ ਅਨੁਸਾਰ ਜਿਲ੍ਹੇ ਅੰਦਰ ਮਾੜੇ ਅਨਸਰਾਂ ਖਿਲਾਫ ਵਿੰਢੀ ਹੋਈ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ 11 ਜੁਲਾਈ ਨੂੰ ਏ.ਐਸ.ਆਈ ਮਨੋਹਰ ਲਾਲ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਨਾਕਾਬੰਦੀ ਬੱਸ ਸਟੈਂਡ ਸਹੋੜਾ ਤੋਂ ਵਿਨੋਦ ਕੁਮਾਰ ਪੁੱਤਰ ਲੇਟ ਨਰਿੰਦਰਪਾਲ ਮਕਾਨ ਨ:ੰ52 ਪਿੰਡ ਦੇਸੂ ਮਾਜਰਾ ਥਾਣਾ ਸਦਰ ਖਰੜ, ਇਕਬਾਲ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮਕਾਨ ਨੰ:580 ਸੈਕਟਰ-13 ਪਿੰਡ ਖਾਨਪੁਰ ਥਾਣਾ ਸਿਟੀ ਖਰੜ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਖਾਨਪੁਰ ਥਾਣਾ ਸਿਟੀ ਖਰੜ ਜਿਲ੍ਹਾ ਐਸ.ਏ.ਐਸ.ਨਗਰ ਨੂੰ ਰੋਕ ਕੇ ਕਾਬੂ ਕੀਤਾ ਅਤੇ ਇਹਨਾਂ ਪਾਸੋ ਚੌਰੀ ਕੀਤੀ ਹੋਈ ਕਾਰ ਨੰਬਰ ਫ2 6512-4320 ਮਾਰਕਾ ਆਰਟਿਗਾ ਰੰਗ ਚਿੱਟਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ (ਜਾਂਚ) ਅਤੇ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਉਪ ਕਪਤਾਨ ਪੁਲਿਸ (ਜਾਂਚ) ਜਿਲ੍ਹਾ ਐਸ.ਏ.ਐਸ. ਨਗਰ ਨੇ ਦੱਸਿਆ ਹੈ ਕਿ ਬਲਜਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਰਾਮਗੜ੍ਹ ਦਾਉਂ ਥਾਣਾ ਬਲੋਗੀਂ ਜਿਲ੍ਹਾ ਐਸ.ਏ.ਐਸ.ਨਗਰ ਵੱਲੋਂ ਅਪਣੀ ਕਾਰ ਨੰਬਰ ਫ2 6512-4320 ਮਾਰਕਾ ਅਰਟਿਗਾ ਰੰਗ ਚਿੱਟਾ ਦੇ ਚੌਰੀ ਹੋਣ ਸਬੰਧੀ ਮੁਕੱਦਮਾ ਨੰ: 66 ਮਿਤੀ 10-07-18 ਅ/ਧ 379,411 ਭ:ਦ ਬਲੋਗੀਂ ਜਿਲ੍ਹਾ ਐਸ.ਏ.ਐਸ.ਨਗਰ ਦਰਜ ਰਜਿਸਟਰ ਹੋਇਆ ਸੀ। ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕੱਤ ਮੁਲਜ਼ਮਾਂ ਨੇ ਉਕੱਤ ਕਾਰ ਚੌਰੀ ਕਰਕੇ ਕੀਰਤਪੁਰ ਸਹਿਬ ਜਿਲ੍ਹਾ ਰੋਪੜ ਵਿਖੇ ਖੜੀ ਕੀਤੀ ਸੀ। ਜੋ ਹੁਣ ਇਸ ਕਾਰ ਨੂੰ ਵੇਚਣ ਲਈ ਮੇਰਟ ਯੂ.ਪੀ ਜਾ ਰਹੇ ਸੀ। ਜਿਨ੍ਹਾ ਨੂੰ ਰਸਤੇ ਵਿੱਚ ਦੌਰਾਨੇ ਨਾਕਾਬੰਦੀ ਬੱਸ ਸਟੈਂਡ ਸਹੋੜਾ ਤੋਂ ਸਮੇਤ ਕਾਰ ਕਾਬੂ ਕਰਕੇ ਦਰਜ ਹੋਏ ਮੁਕੱਦਮਾ ਉਕੱਤ ਵਿੱਚ ਗ੍ਰ੍ਰਿਫਤਾਰ ਕੀਤਾ ਗਿਆ ਹੈ।

WRITTEN BY