ਸੜਕਾਂ ਦੇ ਕਿਨਾਰਿਆਂ ’ਤੇ ਹੋਰਡਿੰਗ ਲਗਾਉਣ ਵਾਲਿਆਂ ਨੂੰ ਰੋਕਿਆ ਜਾਵੇ

ਸਰਬਜੀਤ ਸਿੰਘ -ਰੋਜਾਨਾ ਵੱਧ ਰਹੀ ਟ੍ਰੈਫਿਕ ਸਾਡੇ ਲਈ ਚਿੰਤਾ ਦਾ ਵਿਸ਼ਾਂ ਬਣਦੀ ਜਾ ਰਹੀ ਹੈ। ਸੜਕਾਂ ਤੇ ਕੀੜੀਆਂ ਦੀ ਤਰਾਂ ਗੱਡੀਆਂ ਦੀ ਭੀੜ ਵੱਧ ਰਹੀ ਹੈ। ਬੜੀ ਹੋਸ਼ਿਆਰੀ ਤੇ ਸੂਝਬੂਝ ਨਾਲ ਹੀ ਅੱਜਕੱਲ ਡਰਾਈਵਿੰਗ ਕਰਨੀ ਪੈਂਦੀ ਹੈ। ਤਾਂਕਿ ਸੜਕ ਹਾਦਸਾ ਹੋਣ ਤੋ ਬੱਚ ਸਕੇ। ਲੋਕ ਨਿਰਮਾਣ ਵਿਭਾਗ ਵਲੋਂ ਸੜਕਾਂ ਦੇ ਕਿਨਾਰਿਆਂ ਪਰ ਹੋਲੀ ਚਲੋਂ, ਸ਼ਰਾਬ ਪੀਕੇ ਗੱਡੀ ਨ ਚਲਾਉ, ਤੇਜ ਰਫਤਾਰੀ ਮੌਤ ਦੀ ਸਵਾਰੀ ਆਦਿ ਬੋਰਡ ਲਗਾਏ ਜਾਂਦੇ ਹਨ ਤਾਂਕਿ ਸੜਕ ਹਾਦਸੇ ਹੋਣ ਤੋ ਰੋਕੇ ਜਾ ਸਕੇ। ਪਰ ਸੜਕਾਂ ਦੇ ਕਿਨਾਰਿਆਂ ਪਰ ਲੋਹੇ ਦੇ ਪੋਲ ਗੱਡਕੇ ਪ੍ਰਚਾਰ ਤੇ ਮਸ਼ਹੂਰੀ ਲਈ ਵੱਖ ਵੱਖ ਤਰਾਂ ਦੇ ਹੋਰਡਿੰਗ ਬੋਰਡ ਲਗਾਉਣ ਦੀ ਵੀ ਅੱਜਕੱਲ ਕਾਫੀ ਹੋੜ ਲੱਗੀ ਹੋਈ ਹੈ। ਚਾਹੇ ਕੋਈ ਰਾਜਨੀਤਿਕ, ਸਾਮਾਜਿਕ ਤੇ ਧਾਰਮਿਕ ਸਮਾਗਮ ਹੋਵੇ ਤਾਂ ਪ੍ਰਬੰਧਕਾਂ ਵਲੋਂ ਸੜਕਾਂ ਕਿਨਾਰੇ ਬਣੀਆਂ ਇਮਾਰਤਾਂ, ਦਰੱਖਤਾਂ ਦੇ ਸਹਾਰੇ ਜਾ ਲੋਹੇ ਦੇ ਐਂਗਲ ਲਗਾਕੇ ਅਪਣੇ ਹੋਰਡਿੰਗ ਬੋਰਡ ਲਗਾ ਦਿੱਤੇ ਜਾਂਦੇ ਹਨ। ਤਾਂਕਿ ਹਰ ਇੱਕ ਆਉਂਦੇ ਜਾਂਦੇ ਵਿਅਕਤੀ ਦੀ ਨਜਰ ਇਸ ਪਰ ਜਰੂਰ ਪਵੇ। ਜਦੋਂ ਕਿਸੀ ਵਾਹਨ ਚਾਲਕ ਦੀ ਨਜਰ ਇਹਨਾਂ ਹੋਰਡਿੰਗ ਬੋਰਡਾਂ ਤੇ ਪੈਂਦੀ ਹੈ ਤਾਂ ਚਾਲਕ ਵਲੋਂ ਪੜਨ ਸਮੇਂ ਉਹਨਾਂ ਦਾ ਧਿਆਨ ਡਰਾਈਵਿੰਗ ਵਲੋਂ ਇੱਕਦਮ ਭੰਗ ਹੋ ਜਾਂਦਾ ਹੈ ਤੇ ਕਈ ਵਾਰ ਗੱਡੀ ਬੇਕਾਬੂ ਹੋਕੇ ਸੜਕ ਕਿਨਾਰੇ

ਜਾ ਸਾਹਮਣੇ ਆਉਂਦੇ ਕਿਸੀ ਹੋਰ ਵਾਹਨ ਨਾਲ ਟਕਰਾ ਜਾਂਦੀ ਹੈ। ਇਸ ਨਾਲ ਕੁੱਝ ਸਮੇਂ ਵਿੱਚ ਹੀ ਬੜਾ ਸੜਕ ਹਾਦਸਾ ਹੋ ਜਾਂਦਾ ਹੈ ਤੇ ਬੰਦਾ ਜਿੰਦਗੀ ਤੋ ਹੱਥ ਧੋ ਬੈਠਦਾ ਹੈ। ਹਾਲਾਂਕਿ ਇਹਦੇ ਵਿੱਚ ਡਰਾਇਵਰ ਦੀ ਗਲਤੀ ਇਹ ਹੁੰਦੀ ਹੈ ਕਿ ਉਹਨੇ ਅਪਣਾ ਧਿਆਨ ਸਾਹਮਣੇ ਤੋ ਹਟਾਕੇ ਹੋਰਡਿੰਗ ਬੋਰਡ ਵੱਲ ਕਰ ਲਿਆ, ਪਰ ਬਰਾਬਰ ਗਲਤੀ ਸੜਕਾਂ ਕਿਨਾਰੇ ਬੋਰਡ ਲਗਾਉਣ ਵਾਲਿਆਂ ਦੀ ਵੀ ਹੁੰਦੀ ਹੈ। ਇਸ ਲਈ ਪ੍ਰਬੰਧਕਾਂ ਨੂੰ ਆਪਣੇ ਸਮਾਗਮਾਂ ਲਈ ਜਾਂ ਵੱਖ ਵੱਖ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਹੋਰਡਿੰਗ ਬੋਰਡ ਸੜਕਾਂ ਦੇ ਕਿਨਾਰੇ ਨਾ ਲਗਾਏ। ਹੋ ਸਕੇ ਤਾਂ ਕਿਸੀ ਨਿਰਧਾਰਿਤ ਜਗਾ ਪਰ ਹੀ ਬੋਰਡ ਲਗਾਏ ਜਾਵੇ ਤਾਂਕਿ ਸੜਕ ਹਾਦਸੇ ਹੋਣ ਤੋਂ ਬਚ ਸਕੇ। ਅੱਜਕੱਲ ਲੋਕਸਭਾ ਚੌਣਾਂ 2014 ਦੇ ਮੱਦੇਨਜਰ ਤਾਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਹੁਣ ਤੋਂ ਹੀ ਸੜਕਾਂ ਦੇ ਆਸਪਾਸ ਅਪਣੀ ਪਾਰਟੀ ਤੇ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਹੋਰਡਿੰਗ ਬੋਰਡ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜੋਕਿ ਸੜਕ ਤੇ ਆਉਣ ਜਾਣ ਵਾਲਿਆਂ ਦੀ ਨਜਰ ਅਪਣੇ ਵੱਲ ਖਿੱਚਦੇ ਹਨ ਤੇ ਇਸ ਨਾਲ ਵੀ ਸੜਕ ਹਾਦਸੇ ਨੂੰ ਦਾਵਤ ਦਿੱਤੀ ਜਾ ਰਹੀ ਹੈ। ਸੋ ਪੁਲਿਸ ਪ੍ਰਸ਼ਾਸਨ ਜਾ ਸੰਬੰਧਿਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਬਿਨਾ ਮੰਜੂਰੀ ਹੋਰਡਿੰਗ ਬੋਰਡ ਲਗਾਉਣ ਵਾਲਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ ਤਾਂਕਿ ਸੜਕਾਂ ਦੇ ਕਿਨਾਰਿਆਂ ਪਰ ਬੋਰਡਾਂ ਨੂੰ ਲਗਾਉਣ ਤੋਂ ਪ੍ਰਬੰਧਕ ਗੁਰੇਜ ਕਰ ਸਕੇ।

Send this to a friend