ਲੈ ਲਵੋ ਬਈ ਗ੍ਰਾਂਟਾਂ ਦੇ ਗੱਫੇ

ਗੁਰਮੀਤ ਸਿੰਘ ਪਲਾਹੀ
ਕੁੰਭਕਰਨੀ ਨੀਂਦ ਤੋਂ ਉ੍ਯ੍ਯ੍ਯੱਠੀ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿਥੋਂ ਕਾਰੂ ਦਾ ਖਜ਼ਾਨਾ ਹੱਥ ਲੱਗ ਗਿਆ ਹੈ ਕਿ ਉਨ੍ਹਾਂ ਅਕਾਲੀ-ਭਾਜਪਾ ਵਿਧਾਇਕਾਂ ਅਤੇ ਹਾਰੇ ਹੋਏ ਹਲਕਿਆਂ ਦੇ ਇੰਚਾਰਜਾਂ ਨੂੰ ਕਰੋੜਾਂ ਰੁਪਏ ਦੇ ਦਿੱਤੇ ਹਨ, ਜਿਸ ਨਾਲ ਪੰਜਾਬ ਦੇ ਹਰ ਪਿੰਡ ’ਚ ਹੁਣ ‘ਸਰਕਾਰ’ ਤੁਰਦੀ-ਫਿਰਦੀ ਨਜ਼ਰ ਆਉਣ ਲੱਗੀ ਹੈ, ਜਿਹੜੀ ਲਗਭਗ ਦੋ ਸਾਲਾਂ ਤੋਂ ਪਿੰਡਾਂ ’ਚ ਤਾਂ ਦਿਖਾਈ ਹੀ ਨਹੀਂ ਸੀ ਦਿੰਦੀ। ਸਰਕਾਰ ਸੰਮੇਲਨ ਕਰਾਉਂਦੀ ਸੀ, ਪ੍ਰਵਾਸੀਆਂ ਦੇ, ਨਿਵੇਸ਼ਕਾਂ ਦੇ, ਕਿਸਾਨਾਂ ਦੇ ਅਤੇ ਉਹ ਭੁਲ ਹੀ ਗਈ ਸੀ ਕਿ ਪਿੰਡਾਂ ’ਚ ਵੀ ਕੋਈ ਵਸਦਾ ਹੈ।ਉਹ ਭਾਈ ਲੋੜ ਆ ਸਰਕਾਰ ਨੂੰ ਲੋਕਾਂ ਦੀ ਹੁਣ, ਲਗਭਗ 80 ਦਿਨ ਰਹਿ ਗਏ ਆ ਲੋਕ ਸਭਾ ਚੋਣਾਂ ’ਚ, ਕਿਧਰੇ ‘ਕੇਂਦਰੀ ਵਪਾਰੀ’ ਹੱਥ ਡੋਰੂ ਫੜ ਡੁਗਡੁਗੀ ਵਜਾ ਗ੍ਰਾਂਟਾਂ ਵੰਡਦੇ ਰਹੇ ਆ ਇਹ ਕਹਿ ਕੇ ‘‘ਭਈ ਗਲੀਆਂ ਪੱਕੀਆਂ ਕਰਾ ਲੋ’’, ‘‘ਘਰ ’ਚ ਨਲਕੇ ਲੁਆ ਲਓ’’, ‘‘ਕੱਚੇ ਘਰ ਪੱਕੇ ਕਰਵਾ ਲਵੋ’’, ‘‘ਸ਼ਮਸ਼ਾਨਘਾਟ ਬਣਵਾ ਲਓ’’ ਅਤੇ ਹੁਣ ਵਾਰੀ ਆਈ ਆ ਸੂਬੇ ਦੀ ਸਰਕਾਰ ਦੀ, ਜਿਹੜੀ ਉਨ੍ਹਾਂ ਪੰਚਾਇਤਾਂ ਨੂੰ ਪੈਸੇ ਵੰਡ ਰਹੀ ਆ ਸੱਤੀਂ ਸਾਲੀਂ ਕਿ ਉਨ੍ਹਾਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ, ਪੈਸੇ ਵੰਡ ਰਹੀ ਹਾਂ ਨੇਤਾਵਾਂ ਦੇ ਹੱਥੀਂ ਕਿ ਜਿਹੜੀਆਂ ਗਲੀਆਂ-ਨਾਲੀਆਂ ਟੁੱਟੀਆਂ ਹੋਈਆਂ ਉਧੇੜ ਕੇ ਬਣਾ ਲਵੋ, ਧਰਮਸ਼ਾਲਾ ਮੁਰੰਮਤ ਕਰਵਾ ਲਵੋ, ਪਹਿਲੀ ਗ੍ਰਾਂਟ ਨਾਲ ਨਹੀਂ ਬਣੀਆਂ ਤਾਂ ਨਵੀਆਂ ਬਣਾ ਲਉ, ਪਿਛਲੇ ਹਿਸਾਬ ਦੀ ਲੋੜ ਹੀ ਕੋਈ ਨਹੀਂ, ਬੱਸ ਭਾਈ ਵੋਟ ਚਾਹੀਦਾ, ਉਹ ਵੀ ਸਾਲਮ, ਭਾਵੇਂ ਵੋਟਾਂ ਗਿਣ ਲਵੋ ਉਹਨੂੰ ਹਜ਼ਾਰ ਨਾਲ ਕਰ ਲਵੋ ਗੁਣਾਂ ਅਤੇ ਓਨੇ ਪੈਸੇ ਵਿਚਾਰਿਆਂ ਨੂੰ ਵੰਡ ਦਿਉ, ਪੈਸੇ ਆ ਭਾਈ, ਔਖੇ ਵੇਲੇ ਕੰਮ ਆਉਣਗੇ।

Send this to a friend