ਬੰਬ ਧਮਾਕਿਆਂ ’ਚ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਖਤਰਨਾਕ ਦੇਸ਼

ਨਵੀਂ ਦਿੱਲੀ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਾਲ ’ਚ ਹੋਣ ਵਾਲੇ ਬੰਬ ਧਮਾਕਿਆਂ ਦੀ ਗੱਲ ਕਰੀਏ ਤਾਂ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਖਤਰਨਾਕ ਦੇਸ਼ ਹੈ। ਇਸ ਮਾਮਲੇ ’ਚ ਪਹਿਲਾ ਸਥਾਨ ਈਰਾਕ ਤੇ ਦੂਜਾ ਸਥਾਨ ਪਾਕਿਸਤਾਨ ਦਾ ਹੈ। ਇੱਕ ਪ੍ਰਮੁ¤ਖ ਅੰਗਰੇਜ਼ੀ ਅਖਬਾਰ ਦੇ ਮੁਤਾਬਕ, ਇਹ ਚੌਂਕਾਉਣ ਵਾਲੇ ਅੰਕੜੇ ਸਰਕਾਰ ਦੇ ਨੈਸ਼ਨਲ ਬੰਬ ਡਾਟਾ ਸੈਂਟਰ (ਐਨਬੀਡੀਸੀ) ਵੱਲੋਂ ਜਾਰੀ ਕੀਤੇ ਗਏ ਹਨ। ਐਨਬੀਡੀਸੀ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਸਾਲ 2013 ਵਿੱਚ ਭਾਰਤ ’ਚ 212 ਬੰਬ ਧਮਾਕੇ ਹੋਏ। ਇਹ ਗਿਣਤੀ ਅਫਗਾਨਿਸਤਾਨ ’ਚ ਹੋਏ ਧਮਾਕਿਆਂ ਦੇ ਮੁਕਾਬਲੇ ਲੱਗਭਗ ਦੁੱਗਣੀ ਹੈ। ਅਫਗਾਨਿਸਤਾਨ ਵਿੱਚ ਪਿਛਲੇ ਸਾਲ 108 ਧਮਾਕੇ ਹੋਏ। ਬੰਗਲਾਦੇਸ਼ ’ਚ ਸਿਰਫ 75 ਤੇ ਸੀਰੀਆ ’ਚ 36 ਬੰਬ ਧਮਾਕੇ ਹੋਏ। ਹਾਲਾਂਕਿ 2012 ਦੀ ਤੁਲਣਾ ਵਿੱਚ ਭਾਰਤ ’ਚ ਧਮਾਕਿਆਂ ਦੀ ਤਾਦਾਦ ਘਟੀ ਹੈ। 2012 ’ਚ ਭਾਰਤ ਵਿੱਚ 241 ਬੰਬ ਧਮਾਕੇ ਹੋਏ ਸਨ, ਜਿਨ੍ਹਾਂ ’ਚ ਕੁਲ 113

ਲੋਕਾਂ ਦੀ ਮੌਤ ਹੋ ਗਈ ਸੀ ਤੇ 419 ਲੋਕ ਜ਼ਖ਼ਮੀ ਹੋ ਗਏ ਸਨ। 2013 ’ਚ ਧਮਾਕਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਵੱਧਕੇ 130 ਤੱਕ ਪਹੁੰਚ ਗਈ ਤੇ ਜ਼ਖ਼ਮੀਆਂ ਦੀ ਗਿਣਤੀ ਵੀ 466 ਹੋ ਗਈ। ਇਨ੍ਹਾਂ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਹੋਣ ਵਾਲੇ 75 ਫੀਸਦੀ ਬੰਬ ਬਲਾਸਟ ਈਰਾਕ, ਪਾਕਿਸਤਾਨ ਤੇ ਭਾਰਤ ’ਚ ਹੁੰਦੇ ਹਨ।

Send this to a friend