ਤੇਜ਼ਾਬੀ ਹਮਲਿਆਂ ਖਿਲਾਫ ਮੁਹਿੰਮ ਦੀ ਝੰਡਾਬਰਦਾਰ ਭਾਰਤੀ ਔਰਤ ਨੂੰ ਅੰਤਰਰਾਸ਼ਟਰੀ ਪੁਰਸਕਾਰ

ਵਾਸ਼ਿੰਗਟਨ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਤੇਜ਼ਾਬੀ ਹਮਲੇ ਦੀ ਸ਼ਿਕਾਰ ਤੇ ਤੇਜ਼ਾਬੀ ਹਮਲਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਲਹਿਰ ਦੀ ਝੰਡਾਬਰਦਾਰ ਲਕਸ਼ਮੀ ਨੂੰ ਅਮਰੀਕਾ ਦੇ ਵਕਾਰੀ ਅੰਤਰਰਾਸ਼ਟਰੀ ਮਹਿਲਾ ਬਹਾਦਰੀ ਪੁਰਸਕਾਰ (ਇੰਟਰਨੈਸ਼ਨਲ ਵੋਮਿਨ ਆਫ ਦਾ ਕੋਰੇਜ ਐਵਾਰਡ) ਲਈ ਚੁਣਿਆਂ ਗਿਆ ਹੈ। ਲਕਸ਼ਮੀ ਇਹ ਪੁਰਸਕਾਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਤੋਂ ਵਿਦੇਸ਼ ਵਿਭਾਗ ਦੇ ਦਫ਼ਤਰ ਵਿਖੇ ਪ੍ਰਾਪਤ ਕਰੇਗੀ। 2005 ’ਚ ਲਕਸ਼ਮੀ ਜਦੋਂ 16 ਸਾਲ ਦੀ ਸੀ ਤਾਂ ਇੱਕ ਨੌਜਵਾਨ ਨੇ ਉਸ ’ਤੇ ਤੇਜ਼ਾਬ ਸੁੱਟ ਦਿ¤ਤਾ ਜਿਸ ਨਾਲ ਉਸ ਦਾ ਚਿਹਰਾ ਸਥਾਈ ਰੂਪ ’ਚ ਬਦਸੂਰਤ ਹੋ ਗਿਆ। ਹਮਲਾਵਰ ਉਸ ਦੇ ਮਿੱਤਰ ਦਾ 32 ਸਾਲ ਭਰਾ ਸੀ, ਜਿਸ ਨੇ ਲਕਸ਼ਮੀ ਵੱਲੋਂ ਇੱਕ ਤਰਫਾ ਪਿਆਰ ਦਾ ਹੁੰਗਾਰਾ ਭਰਨ ਤੋਂ ਇਨਕਾਰ ਕਰਨ ਪਿੱਛੋਂ ਇਹ ਕਾਰਾ ਕੀਤਾ। ਵਿਦੇਸ਼ ਵਿਭਾਗ ਦਾ ਕਹਿਣਾ ਕਿ ਤੇਜ਼ਾਬੀ ਹਮਲਿਆਂ ਤੋਂ ਪੀੜ

ਤ ਬਹੁਤੀਆਂ ਲੜਕੀਆਂ ਕਦੇ ਵੀ ਸਧਾਰਨ ਜਿੰਦਗੀ ਨਹੀਂ ਜੀਅ ਸਕਦੀਆਂ। ਉਹ ਆਪਣਾ ਬਦਸੂਰਤ ਚਿਹਰਾ ਲੁਕਾਉਣ ਲਈ ਲੰਬਾ ਸਮਾਂ ਘਰਾਂ ਅੰਦਰ ਹੀ ਲੁਕੀਆਂ ਰਹਿੰਦੀਆਂ ਹਨ, ਕਈ ਤਾਂ ਲੋਕਾਂ ਦੇ ਸਾਹਮਣੇ ਆਉਣ ਨਾਲੋਂ ਪੜ੍ਹਨਾ ਜਾਂ ਨੌਕਰੀ ਕਰਨੀ ਛੱਡ ਦਿੰਦੀਆਂ ਹਨ ਪਰ ਲਕਸ਼ਮੀ ਇਨ੍ਹਾਂ ਹਮਲਿਆਂ ਦੇ ਖਿਲਾਫ ਡਟ ਕੇ ਖੜ ਗਈ। ਉਹ ਭਾਰਤ ’ਚ ਤੇਜ਼ਾਬੀ ਹਮਲਿਆਂ ਦੇ ਖਾਤਮੇ ਦੀ ਲਹਿਰ ਦੀ ਝੰਡਾਬਰਦਾਰ ਬਣ ਗਈ। ਉਸ ਨੇ ਤੇਜ਼ਾਬ ਦੀ ਵਿਕਰੀ ਰੋਕਣ ਲਈ 27000 ਦਸਤਖਤਾਂ ਵਾਲੀ ਪਟੀਸ਼ਨ ਪਾਈ ਜਿਸ ’ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਤੇਜ਼ਾਬ ਦੀ ਵਿਕਰੀ ਨਿਯਮਤ ਕਰਨ ਦਾ ਹੁਕਮ ਦਿੱਤਾ ਹੈ ਤੇ ਸੰਸਦ ਨੇ ਤੇਜ਼ਾਬੀ ਹਮਲਿਆਂ ਲਈ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਸੁਖਾਲਾ ਬਣਾਇਆ ਹੈ।

Send this to a friend