Skip to content
Independent perspectives. Global stories.
BREAKING

ਕੇਵਲ ਸਿੰਘ ਨੇ ਥਾਣਾ ਮਹਿਤਪੁਰ ’ਚ ਐਸ.ਐਚ.ਓ. ਦਾ ਚਾਰਜ ਸੰਭਾਲਿਆ

Share this story

ਮਹਿਤਪੁਰ, 7 ਜੁਲਾਈ (ਅਸ਼ੋਕ ਚੌਹਾਨ)- ਅੱਜ ਥਾਣਾ ਮਹਿਤਪੁਰ ‘ਚ ਬਤੌਰ ਐਸ ਐਚ ਓ ਕੇਵਲ ਸਿੰਘ ਨੇ ਚਾਰਜ਼ ਸੰਭਾਲਿਆ। ਉਨ੍ਹਾਂ ਦੱਸਿਆ ਕਿ ਮੈ ਇਸ ਤੋ ਪਹਿਲਾ ਥਾਣਾ ਬਿੱਲਗਾ, ਫਿਲੋਰ ਅਤੇ ਗੜ੍ਹਸੰ ਵਿਖੇ ਆਪਣੀਆ ਸੇਵਾਵਾ ਨਿਭਾ ਚੁੱਕਾ ਹਾਂ । ਉਨਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰਾ ਮਾਣ ਤੇ ਸਤਿਕਾਰ ਅਤੇ ਇੰਨਸਾਫ ਦਿੱਤਾ ਜਾਵੇਗਾ ਅਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਾ ਤਸਕਰਾ ਖਿਲਾਫ ਜੋ ਪੰਜਾਬ ਸਰਕਾਰ ਨੇ ਮੁਹਿਮ ਵਿੰਡੀ ਗਈ ਉਸ ਨੂੰ ਇੰਨਬਿਨ ਲਾਗੂ ਕੀਤੀ ਜਾਵੇਗਾ। ਸਕੂਲ ਅਤੇ ਕਾਲਜ ਦੇ ਟਾਇਮ ਪੁਲਸ ਪਾਰਟੀ ਦੀ ਗਸ਼ਤ ਵਧਾਈ ਜਾਵੇਗੀ ਅਤੇ ਟਰੈਫਿਕ ਨਿਯਮਾਂ ਦੀ ਉਲਘਣਾਂ ਕਰਨ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਨੇ ਸਮੂਹ ਨਿਵਾਸੀਆ ਨੂੰ ਅਪੀਲ ਕੀਤੀ ਕਿ ਇਲਾਕੇ ਵਿੱਚ ਅਮਨ ਸ਼ਾਤੀ ਕਾਇਮ ਰੱਖਣ ਲਈ ਸਹਿਯੋਗ ਦੇਣ । ਜਿਕਰਯੋਗ ਹੈ ਕਿ ਐਸ ਐਚ ਓ ਕੇਵਲ ਸਿੰਘ ਪਹਿਲਾ ਵੀ ਥਾਣਾ ਮਹਿਤਪੁਰ ਵਿਖੇ ਤਾਇਨਾਤ ਰਹਿ ਚੁੱਕੇ ਹਨ ਆਪਣੇ ਡਿਊਟੀ ਦੌਰਾਨ ਮਹਿਤਪੁਰ ਦੇ ਨਿਵਾਸੀਆ ਦੀ ਮੰਗ ਨੂੰ ਮੁੱਖ ਰੱਖਦਿਆ ਟਰੈਫਿਕ ਔਕੜਾ,ਸਕੂਲ ਦੀ ਛੁੱਟੀ ਸਮੇ ਅਵਾਰਾ ਗਰਦੀ ਕਰਦੇ ਲੜਕਿਆ ਅਤੇ ਬੁਲਟ ਦੇ ਪਟਾਕੇ ਬਜਾਉਣ ਵਾਲਿਆ ਤੋ ਨਿਜਾਕਤ ਦਵਾਈ ਸੀ ਪਰ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਕਾਰਨ ਉਨਾਂ ਥਾਣਾ ਮਹਿਤਪੁਰ ਵਿੱਚੋ ਬਦਲ ਕੇ ਕਿਸੇ ਹੋਰ ਥਾਣੇ ਵਿੱਚ ਲਗਾ ਦਿੱਤਾ ਸੀ ਇਸ ਮੌਕੇ ਐਸ ਐਚ ਓ ਕੇਵਲ ਸਿੰਘ ਦੁਆਰਾ ਫਿਰ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਾ ਛੱਡੋ ਆਓ ਸਿਰਜੀਏ ਨਸ਼ਾ ਮੁਕਮ ਪੰਜਾਬ ਤਹਿਤ ਜਿਲ੍ਹਾ ਜਲੰਧਰ ਵਿਖੇ ਨਸ਼ਾ ਛਡਾਊ ਕੇਦਰਾਂ ਵਿੱਚ ਕੂਝ ਡਾਕਟਰਾ ਨੂੰ ਨਸ਼ਾ ਛੱਡਣ ਵਾਲੇ ਨੌਜਵਾਨਾ ਅਤੇ ਹੋਰ ਵਿਅਕਤੀਆ ਲਈ ਨਿਯੁਕਤ ਕੀਤਾ ਗਿਆ ਹੈ ਜੋ ਨਸ਼ੇ ਦੇ ਆਦੀ ਲੋਕਾਂ ਦੀ ਫਰੀ ਇਲਾਜ ਕਰਨਗੇ ਅਤੇ ਥਾਣਾ ਮਹਿਤਪੁਰ ਦੀ ਪੁਲਿਸ ਵੀ ਨਸ਼ਾ ਛੱਡਣ ਵਾਲੇ ਵਿਅਕਤੀਆ ਦੇ ਹਰ ਪੱਖੋ ਸਾਥ ਦੇਵੇਗੀ ਅਤੇ ਥਾਣਾ ਮਹਿਤਪੁਰ ਦੇ ਅਧੀਨ ਆਉਦੇ ਪਿੰਡਾਂ ਵਿੱਚ ਨਸ਼ੇ ਦੇ ਵਿਰੁੱਧ ਵਿੱਚ ਸੈਮੀਨਾਰ ਲਗਾਏ ਜਾਣਗੇ।

WRITTEN BY