ਨਾਗਪੁਰ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜਬਰ ਜਨਾਹ ਪੀੜਤਾਂ ਦੇ ਇਲਾਜ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਟੂ ਫ਼ਿੰਗਰ’ ਟੈਸਟ ਨੂੰ ਅਵਿਗਿਆਨਕ ਦੱਸਦਿਆਂ ਇਸ ਨੂੰ ਗ਼ੈਰ-ਕਾਨੂੰਨੀ ਬਣਾਉਣ ਦੇ ਨਾਲ ਹੀ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਪੀੜ੍ਹਤਾਂ ਦੀ ਫੋਰੈਂਸਿਕ ਤੇ ਡਾਕਟਰੀ ਜਾਂਚ ਲਈ ਅਲੱਗ ਕਮਰੇ ਬਣਾਵੇ। ਸਿਹਤ ਖੋਜ ਵਿਭਾਗ ਨੇ ਭਾਰਤੀ ਡਾਕਟਰੀ ਖੋਜ ਪ੍ਰੀਸ਼ਦ ਨਾਲ ਮਿਲ ਕੇ ਮਾਹਿਰਾਂ ਦੀ ਮਦਦ ਨਾਲ ਇਸ ਪ੍ਰਕਾਰ ਦੇ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਲਈ ਇਹ ਰਾਸ਼ਟਰੀ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਅਜਿਹੀ ਉਮੀਦ ਹੈ ਕਿ ਇਹ ਦਿਸ਼ਾ-ਨਿਰਦੇਸ਼ ਭਿਆਨਕ ਡਾਕਟਰੀ ਪ੍ਰਕ੍ਰਿਆ ਨੂੰ ਰੋਕ ਦੇਣਗੇ ਜਿਸ ’ਚੋਂ ਪੀੜਤਾਂ ਨੂੰ ਸਰੀਰਕ ਸ਼ੋਸ਼ਣ ਤੋਂ ਬਾਅਦ ਗੁਜ਼ਰਨਾ ਪੈਂਦਾ ਹੈ।