ਭਾਰਤੀ ਬਾਕਸਿੰਗ ਫੈਡਰੇਸ਼ਨ ਦੀ ਮਾਨਤਾ ਵੀ ਰੱਦ

ਨਵੀਂ ਦਿ¤ਲੀ, 4 ਮਾਰਚ (ਪੀ.ਟੀ.)- ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਨੇ ਭਾਰਤੀ ਬਾਕਸਿੰਗ ਫੈਡਰੇਸ਼ਨ ਦੀ ਮਾਨਤਾ ਰੱਦ ਕਰ ਦਿੱਤੀ ਹੈ। ਏਆਈਬੀਏ ਨੇ ਭਾਰਤੀ ਫੈਡਰੇਸ਼ਨ ਦੇ ਪ੍ਰਬੰਧਕੀ ਅਧਿਕਾਰੀਆਂ ’ਤੇ ਖੇਡ ਦੀ ਇਮੇਜ ਨੂੰ ਧੱਕਾ ਪਹੁੰਚਾਉਂਣ ਦਾ ਦੋਸ਼ ਲਗਾਉਂਦੇ ਹੋਏ ਇਹ ਫੈਸਲਾ ਲਿਆ ਹੈ। ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਨੇ ਕਿਹਾ ਹੈ ਕਿ ਭਾਰਤੀ ਐਸੋਸੀਏਸ਼ਨ ਲਾਲ ਫੀਤਾਸ਼ਾਹੀ ਦਾ ਸ਼ਿਕਾਰ ਹੋ ਗਈ ਹੈ। ਐਸੋਸੀਏਸ਼ਨ ਦੇ ਮੁਤਬਿਕ ਜਦੋਂ ਤੱਕ ਫੈਡਰੇਸ਼ਨ ਦਾ ਕੰਮਕਾਰ ਨਵੇਂ ਲੋਕਾਂ ਦੇ ਹੱਥ ’ਚ ਸਪੁਰਦ ਨਹੀਂ ਕੀਤਾ ਜਾਂਦਾ ਹੈ ਤਦ ਤੱਕ ਵਾਪਸੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਕੋਚ ਤੇ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਖੇਡ ਤਾਂ ਸਕਣਗੇ ਪਰ ਤਿਰੰਗੇ ਦੀ ਬਜਾਏ ਉਨ੍ਹਾਂ ਨੂੰ ਏਆਈਬੀਏ ਦੇ ਝੰਡੇ ਹੇਠ ਹਿੱਸਾ ਲੈਣਾ ਹੋਵੇਗਾ।

Send this to a friend