Skip to content
Independent perspectives. Global stories.
BREAKING

ਲੁਟੇਰਿਆਂ ਨੇ ਗੋਲੀ ਮਾਰ ਕੇ ਕੀਤੀ ਸ਼ਰਾਬ ਕਾਰੋਬਾਰੀ ਦੀ ਹੱਤਿਆ”

Share this story

ਬਰਨਾਲਾ, 6 ਜੁਲਾਈ (ਕੁਲਦੀਪ ਸਿੰਘ ਗਰੇਵਾਲ, ਅਵਤਾਰ ਕੋਹਲੀ)- ਬੀਤੀ ਰਾਤ ਕਰੀਬ 10 ਵਜੇ ਬਰਨਾਲਾ ਦੇ ਸ਼ਰਾਬ ਦੇ ਠੇਕੇਦਾਰ ਹਿਮਾਸੂ ਦਾਨਿਆ ਨੂੰ ਅਣਪਛਾਤੇ ਦੋ ਲੁਟੇਰਿਆ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਦੂਸਰੇ ਸਾਥੀ ਤੋਂ ਰੁਪਏ ਵਾਲਾ ਬੈਗ ਖੋ ਕੇ ਫਰਾਰ ਹੋ ਗਿਆ ਬੈਗ ਵਿੱਚ ਕਰੀਬ ਪੰਜ ਲੱਖ ਰੁਪਏ ਸਨ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 12 ਦੇ ਕਰੀਬ ਸ਼ਰਾਬ ਦੇ ਠੇਕੇ ਹਨ ਜਿਨ੍ਹਾਂ ਕੋਲੋ ਹਰ ਰੋਜ ਦੀ ਤਰ੍ਹਾਂ ਰੁਪਏ ਇਕੱਠੇ ਕਰਦੇ ਹੋਏ ਹਿਮਾਸੂ ਦਾਨਿਆ ਅਤੇ ਉਸ ਦਾ ਸਾਥੀ ਸੰਜੀਵ ਕੁਮਾਰ ਬੱਸ ਅੱਡੇ ਕੋਲ ਸ਼ਰਾਬ ਦੇ ਠੇਕੇ ਤੋਂ ਪੈਸੇ ਲੈ ਕੇ ਮੋਟਰਸਾਈਲ ਤੇ ਜਾਣ ਹੀ ਲੱਗੇ ਸਨ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਿਮਾਸੂ ਦਾਨਿਆ ਜੋ ਮੋਟਰਸਾਈਕਲ ਚਲਾ ਰਿਹਾ ਸੀ ਤੇ ਗੋਲੀਆ ਚਲਾ ਕੇ ਜਖਮੀ ਕਰ ਦਿੱਤਾ। ਅਤੇ ਉਸ ਦੇ ਪਿੱਛੇ ਬੈਠੇ ਸੰਜੀਵ ਕੁਮਾਰ ਤੋਂ ਪੈਸੀਆ ਵਾਲਾ ਬੈਗ ਖੋ ਕੇ ਫਰਾਰ ਹੋ ਗਏ। ਜਖਮੀ ਹਿਮਾਸੂ ਦਾਨਿਆ ਨੂੰ ਉਸ ਦਾ ਰਿਸਤੇਦਾਰ ਸੰਚਨ ਸੂਦ ਨੇ ਜੇਰੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਹਿਮਾਸੂ ਦਾਨਿਆ ਦੀ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਜਿਸ ਦੀ ਰਸਤੇ ਵਿੱਚ ਹੀ ਮੋਤ ਹੋ ਗਈ। ਜਿਸ ਕਾਰਨ ਸ਼ਹਿਰ ਵਿੱਚ ਦਹਿਸਤ ਦਾ ਮਹੌਲ ਬਣਿਆ ਹੋਇਆ ਹੈ। ਪੁਲਿਸ ਨੇ ਸਿਟੀ ਥਾਣਾਂ 1 ਵਿੱਚ ਦੋ ਅਣਪਛਾਤੇ ਵਿਆਕਤੀਆ ਖਿਲਾਫ਼ ਮਾਮਲਾ ਦਰਜ ਕਰਕੇ ਲੁਟੇਰਿਆ ਦੀ ਭਾਲ ਸੁਰੂ ਕਰ ਦਿੱਤੀ ਹੈ।

WRITTEN BY