ਤਪਾ ਮੰਡੀ, 6 ਜੁਲਾਈ (ਰੋਹਿਤ ਸਿੰਗਲਾ)- ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਰਕਾਰ ਵੱਲੋ ਪੰਜਾਬ ਰਾਜ ਯੋਜਨਾ ਬੋਰਡ ਦਾ ਵਾਇਸ ਚੇਅਰਮੈਨ ਲਗਾਉਣ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਾਂਗਰਸੀਆਂ ਦਾ ਇਕ ਵਫਦ ਮੁਬਾਰਕਬਾਦ ਦੇਣ ਲਈ ਪੁੱਜਾ। ਵਫਦ ਵਿਚਲੇ ਆਗੂ ਅਮਰਜੀਤ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਬਣ ਜਾਣ ’ਤੇ ਹਲਕੇ ਭਦੌੜ ਅੰਦਰ ਖੁਸ਼ੀ ਦੀ ਲਹਿਰ ਹੈ ਕਿਉਕਿ ਬੀਬੀ ਭੱਠਲ ਦੇ ਉਚੇ ਸਿਆਸੀ ਕੱਦ ਵਿਚ ਤਪਾ ਖੇਤਰ ਦੇ ਲੋਕਾਂ ਦਾ ਡਾਹਢਾ ਰੋਲ ਰਿਹਾ ਹੈ ਹੈ ਜਿਹੜੇ ਬੀਬੀ ਭੱਠਲ ਨਾਲ ਹਮੇਸ਼ਾਂ ਹੀ ਭੈਣ ਭਰਾਵਾਂ ਦੀ ਤਰ੍ਹਾਂ ਨਿਭੇ ਹਨ। ਉਧਰ ਸਕੱਤਰ ਧਾਲੀਵਾਲ ਨੇ ਦੱਸਿਆਂ ਕਿ ਬੀਬੀ ਭੱਠਲ ਨੂੰ ਹਲਕੇ ਅੰਦਰ ਵਿਕਾਸ ਕਾਰਜ ਕਰਵਾਉਣ ਲਈ ਵੀ ਅਪੀਲ ਕੀਤੀ ਹੈ। ਜਿਨ੍ਹਾਂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਹਲਕਾ ਭਦੌੜ ਦਾ ਵਿਕਾਸ ਪੱਖੋ ਖਾਸ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਸੱਤਪਾਲ ਸਿੰਘ ਕਛਿਆੜਾ, ਵਿਜੈ ਸ਼ਰਮਾਂ, ਮੁਨੀਸ਼ ਕੁਮਾਰ, ਹਰਦੀਪ ਸਿੰਘ, ਅਮਰਾ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ ਧਾਲੀਵਾਲ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਬੀਬੀ ਭੱਠਲ ਨੂੰ ਸੂਬਾ ਸਕੱਤਰ ਧਾਲੀਵਾਲ ਦੀ ਅਗਵਾਈ ਹੇਠਲੇ ਵਫਦ ਨੇ ਦਿੱਤੀ ਮੁਬਾਰਕਬਾਦ



