Skip to content
Independent perspectives. Global stories.
BREAKING

ਨਸ਼ਿਆਂ ਦੇ ਖਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫੋਰੀ ਕਦਮ ਚੁੱਕਣ ਦਾ ਸਵਾਗਤ : ਵਿਧਾਇਕ ਨਿਰਮਲ ਸਿੰਘ

Share this story

ਪਾਤੜਾਂ, 6 ਜੁਲਾਈ, (ਹਰਭਜਨ ਸਿੰਘ ਮਹਿਰੋਕ)- ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੁੱਝ ਦਿਨਾਂ ਵਿੱਚ ਹੀ ਦੂਜਾ ਵੱਡਾ ਫੈਸਲਾ ਲੈ ਕੇ ਅਪਣੀ ਨੀਤੀ ਅਤੇ ਨੀਅਤ ਸਾਫ ਕਰ ਦਿੱਤੀ ਹੈ ਕਿਉਂਕਿ ਮੰਤਰੀ ਮੰਡਲ ਦੀ ਬੈਠਕ ਵਿੱਚ ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜਾ ਦੀ ਤਜਵੀਜ ਲਿਆਉਣ ਤੋਂ ਬਾਅਦ ਹਰੇਕ ਸਰਕਾਰੀ ਮੁਲਾਜਮ ਦੀ ਭਰਤੀ ਅਤੇ ਤਰੱਕੀ ਸਣੇ ਸਲਾਨਾ ਡੋਪ ਟੈਸਟ ਕਰਵਾਉਣ ਦੇ ਐਲਾਣੇ ਸਰਕਾਰੀ ਫੈਸਲੇ ਨਾਲ ਸੂਬੇ ਅੰਦਰ ਲੱਖਾਂ ਦੀ ਗਿਣਤੀ ਵਿਚਲੇ ਅਧਿਕਾਰੀਆਂ/ਕਰਮਚਾਰੀਆਂ ਦੀ ਨਸ਼ੇ ਸਬੰਧੀ ਮਾਨਸਿਕਤਾ ਜਗ ਜਾਹਿਰ ਹੋ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨਿਰਮਲ ਸਿੰਘ ਨੇ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ। ਵਿਧਾਇਕ ਨਿਰਮਲ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਸੋਸ਼ਲ ਮੀਡੀਆਂ ਉਪਰ ਅਜਿਹੇ ਗੈਰ ਸਮਾਜਿਕ ਧੰਦਿਆਂ ਨਾਲ ਜੁੜੇ ਲੋਕਾਂ ਖਿਲਾਫ ਖੁੱਲ ਕੇ ਬੋਲਣਾ ਅਤੇ ਉਨ੍ਹਾਂ ਨੂੰ ਲਲਕਾਰਨਾ ਇੱਕ ਕਾਬਿਲ ਆਗੂ ਦੀ ਨਿਸ਼ਾਨੀ ਸਾਬਿਤ ਕਰਦੀ ਹੈ, ਜੋ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੇ ਜਹਾਦ ਨੂੰ ਹਰ ਹੀਲੇ ਜਾਰੀ ਰੱਖਿਆ ਜਾਵੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸੀਨੀਅਰ ਯੂਥ ਪ੍ਰਧਾਨ ਸਤਨਾਮ ਸਿੰਘ, ਸਾਬਕਾ ਚੇਅਰਮੈਨ ਜੈ ਪ੍ਰਤਾਮ ਸਿੰਘ ਡੈਜੀ, ਬਲਾਕ ਘੱਗਾ ਪ੍ਰਧਾਨ ਬਲਰਾਜ ਸਿੰਘ ਸਿਓਨਾਂ, ਵਿਜੇ ਗਰਗ, ਜਗਦੀਸ਼ ਰਾਏ ਪੱਪੂ ਆਦਿ ਹਾਜ਼ਰ ਸਨ।

WRITTEN BY