ਮਾਛੀਵਾੜਾ, 6 ਜੁਲਾਈ (ਸ਼ੁਸ਼ੀਲ ਸ਼ਰਮਾਂ)- ਨਸ਼ੇ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਚੌਂਤਾ ਵਿਖੇ ਨਸ਼ਾ ਤਸਕਰਾਂ ਨੂੰ ਮੁਕੰਮਲ ਤੌਰ ਤੇ ਨੱਥ ਪਾਉਣ ਲਈ ਅਤੇ ਚਿੱਟੇ ਦੇ ਵਪਾਰੀਆਂ ਨੂੰ ਪੂਰੀ ਤਰਾਂ ਨਕੇਲ ਪਾਉਣ ਲਈ ਨਸ਼ਾ ਤਸਕਰਾਂ ਵਿਰੁੱਧ ਇੱਕ ਵਿਸ਼ਾਲ ਸਮਾਗਮ ਲੋਕ ਸੰਘਰਸ਼ ਕਮੇਟੀ ਹਲਕਾ ਸਾਹਨੇਵਾਲ ਵਲੋਂ ਕਰਾਇਆ ਗਿਆ। ਨਸ਼ਾ ਵਿਰੋਧੀ ਲਹਿਰ ਨੂੰ ਤਕੜਾ ਕਰਨ ਲਈ ਅਤੇ ਨਸ਼ਾ ਤਸਕਰਾਂ ਵਿਰੁਧ ਲੋਕ ਲਾਮਬੰਦੀ ਨੂੰ ਹੋਰ ਬਲ ਦੇਣ ਲਈ ਆਈ.ਪੀ.ਐਸ ਸੁਰਿੰਦਰ ਲਾਂਬਾ ਏ.ਡੀ. ਸੀ.ਪੀ.ਲੁਧਿਆਣਾ, ਏ.ਸੀ.ਪੀ.ਮੈਡਮ ਹਰਕੰਵਲ ਕੌਰ ਬਰਾੜ, ਸਾਹਨੇਵਾਲ, ਇੰਸਪੈਕਟਰ ਹਰਜਿੰਦਰ ਸਿੰਘ ਐਸ.ਐਚ.ਓ ਕੂੰਮ ਕਲਾਂ ਇੰਸਪੈਕਟਰ ਚਰਨਜੀਤ ਸਿੰਘ ਐਸ.ਐਚ.ਓ. ਮੇਹਰਬਾਨ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਸ਼੍ਰੀ ਸੁਰਿੰਦਰ ਲਾਂਬਾ ਨੇ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਤਸਕਰ ਅਪਣੇ ਕਾਲੇ ਕਾਰਨਾਮਿਆਂ ਤੋ ਬਾਜ ਆ ਜਾਣ, ਅਤੇ ਚਿੱਟੇ ਦੇ ਵਪਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਉਨਾ ਗਲਤ ਕੰਮ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਲੋਕ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਸੀਟੂ ਦੇ ਸੂਬਾ ਸਕੱਤਰ ਅਮਰਨਾਥ ਕੂੰਮ ਕਲਾਂ, ਸਾਬਕਾ ਸਰਪੰਚ ਰਜਿੰਦਰ ਸਿੰਘ ਮਿਆਣੀ, ਸਾਬਕਾ ਸਰਪੰਚ ਸੁਖਵਿੰਦਰ ਰਤਨਗੜ, ਸਿਕੰਦਰ ਬਖਸ਼ ਮੰਡ ਚੌਂਤਾ, ਹਰਨੇਕ ਸਿੰਘ ਢੋਲਨਵਾਲ, ਨੰਬਰਦਾਰ ਜਸਵੀਰ ਸਿੰਘ ਚੌਤਾ, ਬਲਵਿੰਦਰ ਸਿੰਘ ਚੌਂਤਾ, ਤਰਸੇਮ ਸਿੰਘ ਚੌਂਤਾ, ਅਮਰੀਕ ਸਿੰਘ ਮੰਡ ਚੌਂਤਾ, ਹਰਚੰਦ ਸਿੰਘ ਚੌਤਾ, ਹਰੀ ਰਾਮ ਭੱਟੀ ਰਾਜਗੜ, ਸਰਪੰਚ ਰਕੇਸ਼ ਕੁਮਾਰ ਚੌਂਤਾ, ਸਰਪੰਚ ਗੁਹਬਖਸ਼ ਸਿੰਘ ਗੁਜਰਵਾਲ, ਪਰਮਿੰਦਰ ਸਿੰਘ ਲਵਲੀ, ਰੂਪ ਲਾਲ ਮਿਆਣੀ, ਮੱਲ ਸਿੰਘ ਬਲੀਏਵਾਲ, ਮੰਗਤ ਸਿੰਘ ਢੋਲਣਵਾਲ, ਸਾਬਕਾ ਸਰਪੰਚ ਚਰਨ ਸਿੰਘ ਭੂਖੜੀ ਕਲਾਂ, ਜਸਵੰਤ ਸਿੰਘ ਕੂੰਮ ਕਲਾਂ ਆਦਿ ਹਾਜਰ ਸਨ। ਲੋਕਾਂ ਵਲੋਂ ਭਾਰੀ ਮੰਗ ਕੀਤੀ ਗਈ ਕਿ ਨਸ਼ਾ ਤਸਕਰਾਂ ਦੀਆ ਜਾਇਦਾਦਾਂ ਅਤੇ ਬੈਂਕ ਵੈਲੈਂਸ ਦੀ ਪੜਤਾਲ ਕਰਕੇ ਵਾਧੂ ਜਾਇਦਾਦਾਂ ਜਬਤ ਕੀਤੀਆਂ ਜਾਣ ਅਤੇ ਸਾਰੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਜ ਅਟੈਚ ਕੀਤੀਆਂ ਜਾਣ। ਪੁਲੀਸ ਅਧਿਕਾਰੀਆਂ ਨੇ ਲੋਕ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਸਮੂੰਹ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕਾਨੂੰਨ ਅਨੁਸਾਰ ਅਤੇ ਵਿਧੀ ਵਧ ਤਰੀਕੇ ਮੁਤਬਿਕ ਨਸ਼ੇ ਦੀ ਤਸਕਰੀ ਬਿਲਕੁਲ ਬੰਦ ਕਰਾਉਣ ਦੇ ਯਤਨ ਕਰਨਗੇ।
ਨਸ਼ਾ ਤਸਕਰਾਂ ਦੇ ਬੈਂਕ ਖਾਤੇ ਤੇ ਵਾਧੂ ਜਾਇਦਾਦਾਂ ਜ਼ਬਤ ਕੀਤੀਆਂ ਜਾਣ



