ਭੀਖੀ, 6 ਜੁਲਾਈ (ਚਹਿਲ)- ਨਹਿਰੂ ਯੁਵਾ ਕੇਦਰ ਮਾਨਸਾ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਸਵਛ ਭਾਰਤ ਇੰਟਰਰਨਸ਼ਿਪ ਮੁਹਿੰਮ ਹੇਠ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਕੌਰ ਅਤੇ ਪ੍ਰਬੰਧਕੀ ਅਫਸ਼ਰ ਸੰਦੀਪ ਘੰਡ ਦੀ ਅਗਵਾਈ ਹੇਠ ਸਫਲਤਾ ਪੂਰਵਕ ਚਲ ਰਹੀ ਹੈ।ਜਿਸ ਵਿਚ ਹੁਣ ਤਕ 36 ਨੌਜਵਾਨਾਂ ਅਤੇ 20 ਟੀਮਾਂ ਨੇ ਆਪਣਾ ਨਾਂ ਇਸ ਮੁਹਿੰਮ ਲਈ ਪੇਸ਼ ਕੀਤਾ।ਸ਼੍ਰੀ ਘੰਡ ਨੇ ਦਸਿਆ ਕਿ ਇਸ ਵਿਚ ਨਾਮ ਦਰਜ ਕਰਨ ਦੀ ਅੰਤਮ ਮਿਤੀ 15 ਜੁਲਾਈ ਰਖੀ ਗਈ ਹੈ ਇਸ ਸਬਧੀ ਅਜ ਪਿੰਡ ਦੇ ਯੁਵਕ ਭਲਾਈ ਖੀਵਾ ਮੀਹਾਂ ਸਿੰਘ ਵਾਲਾ ਵਲੋ ਪਿੰਡ ਦੀਆਂ ਗਲੀਆਂ ਨਾਲੀਆਂ, ਗੁਰਦੁਆਰਾ ਸਾਹਿਬ, ਖੇਡ ਮੈਦਾਨ, ਸਰਕਾਰੀ ਪ੍ਰਾਇਮਰੀ ਸਕੂਲ ਦੀ ਵੀ ਸਫਾਈ ਕੀਤੀ ਗਈ।ਜਿਸ ਵਿਚ ਕਲਬ ਦੇ ਪ੍ਰਧਾਨ ਮਨਦੀਪ ਸਿੰਘ, ਸਤਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਪਾਲ ਸਿੰਘ,ਹਰਜਿੰਦਰ ਸਿੰਘ ਲਭੀ ਸਿੰਘ, ਹਰਮਨ, ਬਿਕਰ ਸਿੰਘ, ਨਿਰਮਲ ਸਿੰਘ,ਬਘੇਰਾ ਸਿੰਘ, ਹਰਮੇਸ਼ ਸਿੰਘ, ਗੁਰਕੀਰਤ ਸਿੰਘ,ਮਖਣ ਸਿੰਘ,ਬੂਟਾ ਸਿੰਘ, ਦੀਪਾ ਸਿੰਘ ਹਰਬੰਸ ਸਿੰਘ, ਚੰਦ ਸਿੰਘ, ਖੁਸ਼ਪ੍ਰੀਤ ਸਿੰਘ,ਦੀਪਾ ਸਿੰਘ, ਗੋਰਾ ਸਿੰਘ, ਪਿਆਰਾ ਸਿੰਘ, ਸੁਖਰਾਜ ਸਿੰਘ, ਸ਼ਿੰਗਾਰਾ ਸਿੰਘ ਨੇ ਆਪਨੇ ਹਥੀ ਲੰਮੇ ਸਮੇਂ ਤੋਂ ਨਾਲੀਆਂ ਵਿਚ ਪਈ ਮਿਟੀ ਅਤੇ ਆਲੇ-ਦੁਆਲੇ ਖੜ੍ਹੇ ਘਾਹ ਨੂੰ ਸਾਫ ਸੁਥਰਾ ਕੀਤਾ ਗਿਆ।ਇਸ ਬਾਰੇ ਹੋਰ ਜਾਨਕਾਰੀ ਦਿਦਿੰਆ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਇਸ ਮੁਹਿੰਮ ਵਿਚ ਐਨ.ਐਸ.ਐਸ.ਯੁਨਿਟਾਂ ਦਾ ਵੀ ਸਹਿਯੋਗ ਲਿਆ ਜਾਵੇਗਾ।ਇਸ ਬਾਰੇ ਜਾਣਕਾਰੀ ਦਿਦਿਆਂ ਬਲਾਕ ਦੇ ਇੰਚਾਰਜ ਸਤਨਾਮ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਨੂੰ ਜਾਰੀ ਰਖਦੇ ਹੋਏ ਬਲਾਕ ਦੇ ਹੋਰ ਪਿੰਡਾਂ ਵਿਚ ਵੀ ਇਸ ਮੁਹਿੰਮ ਨੂੰ ਜਾਰੀ ਰਖਿਆ ਮੈਂ ਜਾਵੇਗਾ।
ਪਿੰਡ ਖੀਵਾ ਮੀਹਾਂ ਸਿੰਘ ਵਾਲਾ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਕੀਤੀ ਪਿੰਡ ਦੀ ਸਫਾਈ



