Skip to content
Independent perspectives. Global stories.
BREAKING

ਬੋਧਗਯਾ ਧਮਾਕਿਆਂ ‘ਚ ਐਨ. ਆਈ. ਏ. ਵੱਲੋਂ ਤਿੰਨ ਸਕੈਚ ਜਾਰੀ

Share this story

ਨਵੀਂ ਦਿੱਲੀ, 16 ਜੁਲਾਈ (ਪੀ.ਟੀ.) – ਬਿਹਾਰ ‘ਚ ਬੋਧਗਯਾ ਦੇ ਬੋਧੀ ਭਿਕਸ਼ੂ ਮਦਿਰ ਧਮਾਕੇ ਮਾਮਲੇ ‘ਚ ਜਾਂਚ ਕਰ ਰਹੀ ਐਨ. ਆਈ. ਏ ਦੀ ਟੀਮ ਨੇ ਤਿੰਨ ਲੋਕਾਂ ਦੇ ਸਕੈਚ ਜਾਰੀ ਕੀਤੇ ਹਨ। ਨਾਲ ਹੀ ਮੌਕਾ-ਏ-ਵਾਰਦਾਤ ‘ਤੇ ਜੋ ਕੱਪੜੇ ਮਿਲੇ ਹਨ ਉਨ੍ਹਾਂ ਨੂੰ ਡੀ. ਐਨ. ਏ ਜਾਂਚ ਲਈ ਹੈਦਰਾਬਾਦ ਭੇਜਿਆ ਜਾਵੇਗਾ। ਇਹ ਪਤਾ ਲੱਗਾ ਹੈ ਕਿ ਬੋਧੀ ਭਿਕਸ਼ੂ ਦੇ ਕੱਪੜੇ ਪਾ ਕੇ ਆਏ ਦੋਸ਼ੀ ਨੇ ਹੀ ਬੰਬ ਰੱਖੇ ਸਨ। ਬੰਬ ਰੱਖਣ ਦੇ ਬਾਅਦ ਵੀ ਉਸਨੇ ਕੱਪੜੇ ਨਹੀਂ ਸੁੱਟੇ ਸਨ। ਗੌਰ ਹੋ ਕਿ ਬੋਧਗਯਾ ਧਮਾਕਿਆਂ ‘ਚ ਹੁਣ ਤੱਕ ਕੋਈ ਪੁਖਤਾ ਸੁਰਾਗ ਨਹੀਂ ਮਿਲਿਆ ਹੈ। ਬੋਧੀ ਭਿਕਸ਼ੂ ਮੰਦਿਰ ਲੜੀਵਾਰ ਬੰਬ ਧਮਾਕਿਆਂ ਦੀ ਜਾਂਚ ‘ਚ ਹਨ੍ਹੇਰੇ ‘ਚ ਹੱਥ-ਪੈਰ ਮਾਰ ਰਹੀਆਂ ਸੁਰੱਖਿਆ ਏਜੰਸੀਆਂ ਨੇ ਹੁਣ ਇੰਡਿਅਨ ਮੁਜਾਹਿਦੀਨ ਦੀ ਭੂਮਿਕਾ ਦੇ ਇਲਾਵਾ ਦੱਖਣ ਯਾਤਰੀ ਅੱਤਵਾਦੀਆਂ, ਮਾਓਵਾਦੀਆਂ, ਰੋਹਿੰਗਿਆ ਮੁਸਲਮਾਨਾਂ ਦੀ ਭੂਮਿਕਾ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

WRITTEN BY