ਭਗਤਾ ਭਾਈ ਕਾ, 5 ਜੁਲਾਈ (ਸਵਰਨ ਸਿੰਘ ਭਗਤਾ)- ਪੰਜਾਬ ਅੰਦਰ ਨਸ਼ਿਆ ਦੇ ਨਾਲ ਹੋ ਰਹੀਆਂ ਮੌਤਾਂ ਦੇ ਸਬੰਧ ਵਿੱਚ ਮਨਾਏ ਜਾ ਰਹੇ ‘ਕਾਲੇ ਹਫਤੇ,ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਅੱਜ ਭਗਤਾ ਭਾਈ ਦੇ ਪ੍ਰਸਿੱਧ ਭੂਤਾਂ ਵਾਲਾ ਖੂਹ ਤੋਂ ਇੱਕ ਰੋਸ ਮਾਰਚ ਭਗਤਾ ਭਾਈ ਕਾ ਤੋ ਬਰਗਾੜੀ ਤੱਕ ਕੱਢਿਆ ਗਿਆ ਇਹ ਰੋਸ ਮਾਰਚ ਭਾਈ ਬਹਿਲੋ ਸਮਾਜ ਸੇਵਾ ਸੁਸਾਇਟੀ ਭਗਤਾ ਭਾਈ ਕਾ ਵੱਲੋਂ ਸਤਿਕਾਰ ਕਮੇਟੀ ਬੁਰਜ ਥਰੋੜ, ਸਤਿਕਾਰ ਕਮੇਟੀ ਸਿਰੀਏ ਵਾਲਾ,ਗੁਰਦੁਆਰਾ ਮਹਿਲ ਸਾਹਿਬ ਕਮੇਟੀ ਭਗਤਾ ਅਤੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਮਾਰਚ ਰਵਾਨਾ ਹੋਇਆ ਜੋ ਕਿ ਭੂਤਾਂ ਵਾਲਾ ਖੂਹ ਤੋ ਚੱਲ ਕੇ ਭਗਤਾ ਭਾਈ ਦੇ ਮੇਨ ਚੌਕ ਵਿੱਚ ਪਾਹੁੰਚਿਆ ਇਥੇ ਕੁਝ ਸਮਾਂ ਰੁਕਣ ਤੋ ਬਾਆਦ ਸਥਾਨਕ ਥਾਣੇ ਦੇ ਐਸ.ਐਚ,ੳ ਗੁਰਪਿਆਰ ਸਿੰਘ ਨੂੰ ਭਗਤਾ ਭਾਈ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਫੜਨ ਲਈ ਇੱਕ ਮੰਗ ਵੀ ਦਿੱਤਾ ਗਿਆ।ਇਸ ਮੋਕੇ ਮਰੋ ਜਾਂ ਵਿਰੋਧ ਕਰੋ, ਨਸ਼ੇ ਦੇ ਸੁਦਾਗਰਾਂ ਨੂੰ ਗ੍ਰਿਫਤਾਰ ਕਰੋ, ਲੋਕੋ ਜਾਗੋ ਨਸ਼ੇ ਤਿਆਗੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਸਖਤ ਸਜਾਵਾਂ ਦਿਉ ਆਦਿ ਨਾਹਰੇ ਲਗਾਏ ਜਾ ਰਹੇ ਸਨ। ਇਸ ਉਪਰੰਤ ਇਹ ਰੋਸ ਮਾਰਚ ਬਰਗਾੜੀ ਵਿਖੇ ਪਿਛਲੇ ਇੱਕ ਮਹੀਨੇ ਤੋ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਸਜਾ ਦਿਵਾਉਣ ਖਾਤਰ ਲੱਗੇ ਇਨਸਾਫ ਮੋਰਚੇ ਵਿੱਚ ਸਾਮਲ ਹੋਣ ਲਈ ਰਵਾਨਾ ਹੋਇਆ। ਇਸ ਮੋਕੇ ਡਾ. ਨਿਰਭੈ ਸਿੰਘ ਭਗਤਾ, ਜਸਪ੍ਰੀਤ ਸਿੰਘ ਬੂਟਾ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਰਣਬੀਰ ਸਿੰਘ ਸੋਨੀ ਕੋਠਾ ਗੁਰੂੁ, ਗੁਰਚਰਨ ਸਿੰਘ, ਬਲਜੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਬਾਬੇਕਾ, ਬਲਜੀਤ ਸਿੰਘ ਮਲੂਕਾ, ਬਲਵਿੰਦਰ ਸਿੰਘ ਦਿਆਲਪੁਰਾ, ਇਕਬਾਲ ਸਿੰਘ ਬੁਰਜ ਥਰੋੜ ਆਦਿ ਹਾਜ਼ਰ ਸਨ।
ਨਸ਼ੇ ਸੁਦਾਗਰਾਂ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ



