ਜਥੇਦਾਰ ਬਲਜੀਤ ਸਿੰਘ ਕਾਰਕੌਰ ਨੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
ਮੋਹਾਲੀ, 3 ਮਾਰਚ (ਵਿਸ਼ਵ ਵਾਰਤਾ) : ਆੳਂੁਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੁੰਝਾਫੇਰ ਜਿੱਤ ਹਾਸਲ ਕਰੇਗੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਬਸਪਾ ਅਤੇ ਪੀ ਪੀ ਪੀ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਹੋ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਉਦਯੋਗ ਤੇ ਵਣਜ ਵਿਭਾਗ ਪੰਜਾਬ ਸ੍ਰੀ ਐਨ ਕੇ ਸ਼ਰਮਾ ਨੇ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਦਿਆਂ ਕੀਤਾ। ਉਹ ਅੱਜ ਇਥੇ ਜ਼ਿਲ੍ਹੇ ਦੇ ਕੇਂਦਰੀ ਸਹਿਕਾਰੀ ਬੈਂਕ ਦੇ ਨਵੇਂ ਚੁਣੇ ਗਏ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕਾਰਕੌਰ ਦੇ ਆਹੁਦਾ ਸੰਭਾਲਣ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਹੋਏ ਸਨ। ਇਸ ਤੋਂ ਪਹਿਲਾਂ ਜਥੇਦਾਰ ਬਲਜੀਤ ਸਿੰਘ
ਕਾਰਕੌਰ ਨੇ ਸ੍ਰੀ ਸ਼ਰਮਾ ਦੀ ਮੌਜੂਦਗੀ ਵਿੱਚ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਿਆ। ਸ੍ਰੀ ਸ਼ਰਮਾ ਨੇ ਜਥੇਦਾਰ ਕਾਰਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦਾ ਮੁੂੰਹ ਮਿੱਠਾ ਵੀ ਕਰਵਾਇਆ ਤੇ ਨਾਲ ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇ ਉਨ੍ਹਾਂ ਨੇ ਬੈਂਕ ਦੇ ਐਮ ਡੀ ਹੋਣ ਦੇ ਨਾਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ ਹੁਣ ਉਹ ਚੇਅਰਮੈਨ ਵਜੋ ਬੈਂਕ ਬੋਰਡ ਆਫ ਡਾਇਰੈਕਟਰਜ਼ ਦੇ ਸਹਿਯੋਗ ਨਾਲ ਬੈਂਕ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਲਿਆ ਕੇ ਬੈਂਕ ਨੂੰ ਬੁ¦ਦਿਆਂ ਤੇ ਲੈ ਜਾਣਗੇ।
ਪੱਤਰਕਾਰਾਂ ਵਲੋਂ ਮੁਲਾਜ਼ਮ ਵਰਗ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਧਰਨਿਆਂ ਸਬੰਧੀ ਪੁਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹਮੇਸ਼ਾ ਮੁਲਾਜ਼ਮ ਪੱਖੀ ਰਹੀ ਹੈ ਅਤੇ ਸਰਕਾਰ ਦੇ ਦਰਵਾਜੇ ਹਮੇਸ਼ਾ ਮੁਲਾਜ਼ਮ ਵਰਗ ਲਈ ਖੁਲ੍ਹੇ ਰਹਿੰਦੇ ਹਨ ਅਤੇ ਜੋ ਵੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹਨ ਉਨ੍ਹਾਂ ਦਾ ਮਿਲ-ਬੈਠ ਕੇ ਹੱਲ ਕੱਢ ਲਿਆ ਜਾਵੇਗਾ।
ਇਸ ਮੌਕੇ ਨਵੇ ਚੁਣੇ ਗਏ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕਾਰਕੌਰ ਨੇ ਕਿਹਾ ਕਿ ਜੋ ਜਿੰਮੇਵਾਰੀ ਮੁੱਖ ਮੰਤਰੀ ਪੰਜਾਬ ਸ੍ਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ ਸੌਂਪੀ ਹੈ ਉਸ ਨੂੰ ਪੁਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਸਹਿਕਾਰੀ ਬੈਂਕ ਦੀਆਂ 21 ਬ੍ਰਾਂਚਾਂ ਹਨ ਜੋ ਕਿ ਸਾਰੀਆਂ ਹੀ ਆਨ ਲਾਈਨ ਹਨ। ਬੈਂਕ ਦੀਆਂ ਸ਼ਾਖਾਵਾਂ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ।
ਇਸ ਮੌਕੇ ਜਿਲਾ ਕੇਂਦਰੀ ਸਹਿਕਾਰੀ ਬੈਕ ਦੇ ਬੋਰਡ ਆਫ ਡਾਇਰੈਕਟਰਜ਼ ਸ੍ਰ ਮਨਜੀਤ ਸਿੰਘ ਮੁੰਧੋ, ਸ੍ਰ ਬਲਵਿੰਦਰ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ ਖੇੜੀਜੱਟਾਂ, ਕੁਲਜੀਤ ਸਿੰਘ ਸੋਢੀ ਜੀਰਕਪੁਰ, ਲਖਬੀਰ ਸਿੰਘ ਖਟੜਾ, ਤੇਜਵਿੰਦਰ ਸਿੰਘ ਘੜੂੰਆਂ, ਟਿਊਬਵੈਲ ਇੰਜੀਨਿਅਰ ਅਤੇ ਸਮਾਜਸੇਵੀ ਗੁਰਦਰਸ਼ਨ ਸਿੰਘ ਸੈਣੀ, ਜਥੇਦਾਰ ਅਮਰੀਕ ਸਿੰਘ ਮਲਕਪੁਰ ਕਾਰਜਕਾਰਨੀ ਮੈਬਰ ਸ਼੍ਰੋਮਣੀ ਅਕਾਲੀ ਦਲ, ਲੇਬਰ ਫੈਡ ਪੰਜਾਬ ਦੇ ਵਾਈਸ ਚੇਅਰਮੈਨ ਪਰਮਿੰਦਰ ਸਿੰਘ ਸੋਹਾਣਾ, ਜੀਰਕਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰ ਕੁਲਵਿੰਦਰ ਸਿੰਘ ਸੋਹੀ, ਸੁਰੇਸ਼ ਸ਼ਾਰਦਾ ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਡੇਰਾਬੱਸੀ, ਜ਼ਿਲ੍ਹਾ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਪ੍ਰਗਤੀ ਜੱਗਾ, ਅਮਲਾ ਅਫਸਰ ਸ਼ਰਨਜੀਤ ਕੌਰ ਸਮੇਤ ਬੈਂਕ ਦੇ ਹੋਰ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਮੌਜੂਦ ਸਨ।