ਗੁਲਜ਼ਾਰ ਮਦੀਨਾ
ਸਿਆਣੇ ਕਹਿੰਦੇ ਹਨ ਕਿ ਜੇ ਕੋਈ ਵੀ ਕੰਮ ਪੁਰੀ ਮਿਹਨਤ ਅਤੇ ਲਗਨ ਨਾਲ ਕਰੀ ਏ ਤਾਂ ਉਸ ਦਾ ਫਲ ਇਨਸਾਨ ਨੂੰ ਇਕ ਨਾ ਇਕ ਦਿਨ ਜਰੂਰ ਮਿਲਦਾ ਹੈ ਅਤੇ ਮਿਹਨਤ ਕਰਨ ਨਾਲ ਹੀ ਆਪਣੇ ਮਕਸਦ ਅਤੇ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ ਇਸੇ ਹੀ ਸਫਰ ਚ ਆਪਣੀ ਮਿਹਨਤ ਸਦਕਾ ਗੀਤਕਾਰੀ ਦਾ ਧਰੂੰ ਤਾਰਾ ਬਣਿਆ ਪੇਸਕਾਰ ਅਤੇ ਗੀਤਕਾਰ ਗੁਰਤੇਜ ਉਗੋਕਿ ਜਿਸ ਨੇ ਆਪਣੇ ਗੀਤਕਾਰੀ ਦੇ ਸਫਰ ਵਿੱਚ ਕਦੇ ਪਿਛੇ ਮੁੜ ਕਿ ਨਹੀ ਵੇਖਿਆ ਦਿਨ ਬ ਦਿਨ ਆਪਣੇ ਮੁਕਾਮ ਵੱਲ ਕਦਮ ਵਧਾਉਦਾ ਦਿਖਾਈ ਦਿਤਾ 04-07-1980 ਪਿੰਡ ਉਗੋਕੇ ਤਹਿਸੀਲ ਤਪਾ ਜਿਲਾ ਬਰਨਾਲਾ ਪਿਤਾ ਸ. ਗੁਰਨੈਬ ਸਿੰਘ ਧਾਲੀਵਾਲ ਮਾਤਾ ਸੁਰਜੀਤ ਕੌਰ ਨੂੰ ਕਦੇ ਯਾਦ ਚੇਤੇ ਵੀ ਨਹੀ ਹੋਣਾ ਕਿ ਉਨਾ ਦਾ ਪੁੱਤਰ ਗੀਤਕਾਰੀ ਦੇ ਸਫਰ ਚ ਉਸ ਨੂੰ ਚਾਹੁੰਣ ਵਾਲਿਆਂ ਦਾ ਹਰਮਨ ਪਿਆਰਾ ਗੀਤਕਾਰ ਬਣ ਜਾਵੇਗਾ ਜਿਸ ਦੇ ਗੀਤ ਸੁਣ ਸੁਣ ਕਿ ਰੂਹ ਅਤੇ ਦਿਲ ਨੂੰ ਸਕੂਨ ਮਿਲਦਾ ਹੈ ਗੁਰਤੇਜ ਉਗੋਕੇ ਦੇ ਗੀਤਾਂ ਵਿਚੋ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰਕ ਦੀ ਝਲਕ ਸਾਫ ਦਿਖਾਈ ਦਿੰਦੀ ਹੈ ਜਿਨਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕਿ ਸੁਣ ਸਕਦੇ ਹਾਂ ਗੀਤਕਾਰੀ ਦੇ ਇਸ ਸਫਰ ਵਿਚ ਜਿਥੇ ਪੂਰੀ ਦੁਨੀਆਂ ਵਿੱਚ ਇਸ ਗੀਤਕਾਰ ਫਨਕਾਰ ਨੇ ਆਪਣਾ ਨਾ ੳਹੁਨਾ ਗੀਤਕਾਰਾਂ ਦੀ ਮੂਰਲੀ ਕਤਾਰ ਵਿੱਚ ਲਿਆ ਕਿ ਖੜਾ ਕੀਤਾ ਹੈ ਉਸ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹੈ ਆਪਣੀ ਮਿੱਠ ਬੋਲੜੀ ਨਾਲ ਹਰ ਇਕ ਨੂੰ ਆਪਣਾ ਬਣਾ ਲੈਂਦਾ ਹੈ ਇਹ ਮਾਘ ਦੀ ਨਿਘੀ ਧੁਪ ਵਰਗਾ ਸਾਹਾ ਦੀ ਖੁਸਬੂ ਵਰਗਾ ਚੰਦਨ ਦੀ ਮਹਿਕ ਵਰਗਾ ਚੜਦੀ ਸਵੇਰ ਵਰਗਾ ਯਾਰਾਂ ਦਾ ਯਾਰ ਵੀਰਾਂ ਦਾ ਵੀਰ ਸਾਰਿਆਂ ਦਾ ਚੁਹੇਤਾ
ਗੀਤਕਾਰ ਬਣ ਚੁੱਕਾ ਹੈ ਗੁਰਤੇਜ ਉਗੋਕਿ । ਜਿਸ ਦੀ ਕਲਮ ਨਾਲ ਲਿਖੇ ਗੀਤ ਗਾ ਚੁੱਕੇ ਕਲਾਕਾਰ ਸਵ. ਕੁਲਦੀਪ ਮਾਣਕ,ਬਲਕਾਰ ਸਿੱਧੂ,ਦਵਿੰਦਰ ਕੋਹਿਨੂਰ,ਰਾਜਾ ਸਿਧੂ,ਪਰਵੀਨ ਭਾਰਟਾ,ਅਲਕਾ ਯਾਗਰਿਕ,ਜਸਵੰਤ ਪੱਪੂ,ਰਾਜਵਿੰਦਰ ਕੌਰ,ਹਰਦੇਵ ਮਾਹੀਨੰਗਲ,ਕਰਤਾਰ ਰਮਲਾ,ਹਾਕਮ ਬਖਤੜੀਵਾਲਾ ,ਗੋਰਾ ਚੱਕ ਵਾਲਾ ਮੀਤ ਬਰਾੜ,ਹਰਜੀਤ ਸਿਧੂ,ਗੁਰਲੇਜ ਅਖਤਰ,ਜਸਵਿੰਦਰ ਜੱਸੂ,ਹਰਿੰਦਰ ਸੰਧੂ,ਸਮਸੇਰ ਚੀਨਾ, ਸੁਦੇਸ ਕੁਮਾਰੀ, ਸੁਰਿੰਦਰ ਮਾਨ, ਕਰਮਜੀਤ ਕੰਮੋ, ਮਨਜੀਤ ਰੂਪੋਵਾਲੀਆ , ਨਵਦੀਪ ਸੰਧੂ, ਜੱਸੀ ਖੋਖਰ, ਹਰਪ੍ਰੀਤ ਰੰਧਾਵਾ, ਜਸ ਸੰਘਾ, ਮਨਮੋਹਨ ਸਿਧੂ, ਮਿਸ ਪੂਜਾ, ਸੁਖਬੀਰ ਸੰਧੂ, ਸੁਖਪਾਲ ਪਾਲੀ, ਜਸ ਸਿਧੂ, ਜੱਗੀ ਸਿਧੂ, ਜਸਪਾਲ ਮਾਨ, ਗੁਰਵੀਰ ਸਿਧੂ, ਮੋਹਦੀਪ ਮਾਨ, ਏਕਨੂਰ ਸਿਧੂ, ਸੁਰਿੰਦਰ ਗਿੰਦੀ, ਅਨੀਤਾ ਸਮਾਣਾ, ਹਰਮਿਲਾਪ ਗਿੱਲ, ਅਮਰ ਅਰਸੀ, ਗਿੱਲ ਹਰਦੀਪ, ਅਨੀਤਾ ਲਰਕੇ, ਸੋਨੂ ਵਿਰਕ, ਹਰਲੀਨ ਅਖਤਰ, ਇਸਮੀਤ ਨਰੂਲਾ ਅਤੇ ਭਿੰਦੇ ਸਾਹ ਰਾਜੋਵਾਲੀਆ ਵਰਗੇ ਅਨੇਕਾਂ ਕਲਾਕਾਰ ਫਨਕਾਰ ਹਨ ਜਿਨਾਂ ਨੇ ਪੂਰੀ ਦੁਨੀਆਂ ਅੰਦਰ ਧੰਨ ਧੰਨ ਕਰਾ ਦਿਤੀ ਅਤੇ ਗੁਰਤੇਜ ਉਗੋਕੇ ਦਾ ਨਾ ਚਮਕਾ ਦਿਤਾ ਅੱਜ ਕੱਲ ਹਰ ਇਕ ਚੈਨਲਾਂ ਦਾ ਸਿੰਗਾਰ ਬਣੀ ਕੁਲਵਿੰਦਰ ਕੰਵਲ ,ਸਪਨਾ ਕੰਵਲ ‘‘ਸੰਗ ਲਗਦੀੂ ਅਤੇ ਏ ਦੀਪ ਦੀ ਨਵੀ ਐਲਬਮ ‘‘ਬਰੇਕਅੱਪੂ ਚੈਨਲਾਂ ਤੇ ਧੁੰਮਾ ਪਾ ਰਹੀ ਹੈ ਜਿਸ ਵਿੱਚ ਗੁਰਤੇਜ ਉਗੋਕੇ ਨੇ ਆਪਣੀ ਕਲਮ ਵਿਚੋ ਬੇਸੁਮਾਰ ਕੀਮਤੀ ਅੱਖਰ ਲਿਖ ਕਿ ਦਰਸਕਾਂ ਦੀ ਕਚਿਹਰੀ ਚ ਪੇਸ ਕੀਤੀ ਹੈ ਉਨਾ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੀ ਨਹੀ ਬਲਕਿ ਵਿਸਵਾਸ ਹੈ ਕਿ ਪਹਿਲਾ ਵਾਂਗ ਹੀ ਇਸ ਐਲਬਮ ਨੂੰ ਮੇਰੀ ਕਲਮ ਨੂੰ ਚਾਹੁੰਣ ਵਾਲੇ ਦਰਸਕਾਂ ਦੇ ਦਿਲਾ ਤੇ ਰਾਜ ਕਰੇਗੀ ਗੁਰਤੇਜ ਉਗੋਕੇ ਅੱਜ ਕੱਲ ਆਪਣੇ ਨਵੇ ਪ੍ਰਜੈਕਟ ਵਿੱਚ ਰੁਝਿਆ ਹੋਇਆ ਹੈ ਜਿਸ ਵਿੱਚ ਭਪਿੰਦਰ ਗਿੱਲ, ਹਰਬੰਸ ਸਹੋਤਾ, ਸਮਸੇਰ ਚੀਨਾ, ਗੁਰਲੇਜ ਅਖਤਰ, ਮਨਮੋਹਨ ਸਿਧੂ, ਸੁਦੇਸ ਕੁਮਾਰੀ,ਰਣਜੀਤ ਮਣੀ, ਗੋਰਾ ਚੱਕ ਵਾਲਾ, ਹਰਿੰਦਰ ਸੰਧੂ, ਲਵਜੀਤ, ਦੀਪਕ ਢਿਲੋ, ਗੁੱਡੂ ਗਿਲ,ਏ ਦੀਪ, ਐਸ ਪਾਲੀ, ਜੋਬਨਜੀਤ, ਮੀਤ ਬਰਾੜ ਅਤੇ ਸੋਨੂੰ ਵਿਰਕ ਨੂੰ ਵੱਖਰੇ ਢੰਗ ਨਾਲ ਦਰਸਕਾ ਦੇ ਸਾਹਮਣੇ ਪੇਸ ਕਰਨ ਜਾ ਰਿਹਾ ਹੈ ਜਿਥੇ ਇਸ ਗੀਤਕਾਰ ਨੂੰ ਅਨੇਕਾ ਹੀ ਮਾਣ ਸਤਿਕਾਰ ਮਿਲ ਚੁਕੇ ਹਨ ਉਥੇ ਆਪਣੇ ਬਹੁਤ ਹੀ ਨਿਜੀ ਦੋਸਤਾਂ ਦਾ ਸਹਿਯੋਗ ਮੰਨਦਾ ਹੈ ਜਿਨਾ ਵਿਚੋ ਸੁੱਖ ਮਾਨ ਇਟਲੀ,ਚਰਨਜੀਤ ਸੰਧੂ ਯੂ ਕੇ,ਬਾਵਾ ਯੂ ਕੇ,ਗੁਰਮੀਤ ਬੁਤਾਲੇਵਾਲਾ ਕਨੇਡਾ,ਨੇਕ ਕੋਟਲਾ ਰਾਏਕਾ ਦੁਬਈ,ਅਜੀਤ ਪਾਲ ਜੀਤੀ ਅਨੰਦ ਮਿਉਜਿਕ,ਗੋਇਲ ਮਿਉਜਿਕ ਹਨ ਜਿਨਾ ਦਾ ਹਰ ਸਮੇ ਪੂਰਾ ਸਹਿਯੋਗ ਰਹਿੰਦਾ ਹੈ ਗੁਰਤੇਜ ਉਗੋਕੇ ਅੱਜ ਕੱਲ ਆਪਣੀ ਧਰਮਪਤਨੀ ਮਨਦੀਪ ਕੌਰ ,ਪੁੱਤਰ ਪ੍ਰਿੰਸਪ੍ਰੀਤ ਸਿੰਘ ਧਾਲੀਵਾਲ ਆਪਣੀ ਛੋਟੀ ਭੈਣ ਗੁਰਜੀਤ ਕੌਰ ਨਾਲ ਆਪਣੀ ਜਨਮ ਭੂਮੀ ਆਪਣੇ ਪਿੰਡ ਉਗੋਕੇ ਵਿਖੇ ਆਪਣੀ ਜਿੰਦਗੀ ਦਾ ਇਕ ਇਕ ਪਲ ਖੁਸੀਆਂ ਅਤੇ ਚਾਵਾਂ ਨਾਲ ਬਿਤਾ ਰਿਹਾ ਹੈ ਪਰਮਾਤਮਾ ਇਸ ਨੌਜਵਾਨ ਨੂੰ ਢੇਰ ਸਾਰੀਆਂ ਬੁਲੰਦੀਆਂ ਬਖਸਣ ਅਤੇ ਜੋ ਆਪਣਾ ਮੁਕਾਮ ਹਾਸਲ ਕਰਨ ਦੀ ਦਿਲ ਵਿਚ ਇਛਾ ਹੈ ਉਹ ਜਲਦੀ ਪੁਰੀ ਹੋ ਜਾਏ।