ਰਵੀਪ੍ਰੀਤ ਸਿੱਧੂ ਵੱਲੋਂ ਹਲਕੇ ਦਾ ਦੌਰਾ, ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣੀਆਂ

image ਤਲਵੰਡੀ ਸਾਬੋ, 3 ਮਾਰਚ (ਰਣਜੀਤ ਸਿੰਘ ਰਾਜੂ)-ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਰਾਜਨੀਤੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿਚਰ ਰਹੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਖਜ਼ਾਨਚੀ ਰਵੀਪ੍ਰੀਤ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਪਾਰਟੀ ਵਰਕਰਾਂ ਅਤੇ ਨੌਜਵਾਨਾਂ ਵੱਲੋਂ ਰੱਖੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੌਰੇ ਦੌਰਾਨ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਵੀ ਦਿੱਤਾ।ਦੌਰੇ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਵੀਪ੍ਰੀਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਹੀ ਨੌਜਵਾਨਾਂ ਦੀ ਭਲਾਈ

ਲਈ ਅਨੇਕਾਂ ਸਕੀਮਾਂ ਹੋਂਦ ਵਿੱਚ ਲਿਆਂਦੀਆਂ ਹਨ। ਇਸੇ ਦੇ ਚਲਦਿਆਂ ਅੱਜ ਵੱਡੀ ਗਿਣਤੀ ਪੰਜਾਬ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਜਿਵੇਂ ਪਹਿਲਾਂ ਯੂਥ ਅਕਾਲੀ ਦਲ ਦੇ ਵਰਕਰ ਚੋਣਾਂ ਵਿੱਚ ਵਧ ਚੜ ਕੇ ਹਿੱਸਾ ਲੈਂਦੇ ਰਹੇ ਹਨ ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਯੂਥ ਅਕਾਲੀ ਦਲ ਸਰਗਰਮੀ ਨਾਲ ਹਿੱਸਾ ਲਵੇਗਾ।ਉਨ੍ਹਾਂ ਨੌਜਵਾਨਾਂ ਨੂੰ ਚੋਣਾਂ ਲਈ ਕਮਰ ਕਸੇ ਕਸ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਲਕਾ ਤਲਵੰਡੀ ਸਾਬੋ ਵਿੱਚੋਂ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਤੇ ਜਿੱਤ ਦੁਆਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬਠਿੰਡਾ ਹਲਕੇ ਤੋਂ ਕਾਂਗਰਸ ਪਾਰਟੀ ਇਖਲਾਕੀ ਤੌਰ ਤੇ ਪਹਿਲਾਂ ਹੀ ਆਪਣੀ ਹਾਰ ਕਬੂਲ ਕਰ ਚੁੱਕੀ ਹੈ ਤੇ ਹੁਣ ਤਾਂ ਕੋਈ ਮੁਕਾਬਲਾ ਰਹਿ ਹੀ ਨਹੀ ਗਿਆ ਸਗੋਂ ਬੀਬਾ ਬਾਦਲ ਦੀ ਜਿੱਤ ਹੋਰ ਵੀ ਆਸਾਨ ਹੋ ਗਈ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਤੇਜਾ ਮਲਕਾਣਾ ਸਾਬਕਾ ਉੱਪ ਚੇਅਰਮੈਨ,ਸੀਨ:ਅਕਾਲੀ ਆਗੂ ਸਰਬਜੀਤ ਸਿੰਘ ਮਾਨਸ਼ਾਹੀਆ,ਚੇਤਾ ਸਿੰਘ ਰਿਟਾ.ਡੀ.ਐੱਸ.ਪੀ, ਸੀਨ:ਯੂਥ ਆਗੂ ਨਵਦੀਪ ਮਾਨਸ਼ਾਹੀਆ,ਰਿੰਕੂ ਗੋਇਲ ਪੀ.ਏ, ਬਲਵੀਰ ਸਿੰਘ ਲੀਲਾ ਨਿੱਜੀ ਸਹਾਇਕ,ਯੂਥ ਆਗੂ ਗੋਲਡੀ ਮਹੇਸ਼ਵਰੀ ਤੇ ਗੁਰਜੰਟ ਮਲਕਾਣਾ, ਰਵਜਿੰਦਰ ਸਿੰਘ ਲਾਲੀ ,ਕੁਲਵਿੰਦਰ ਗਾਟਵਾਲੀ,ਬਲਵਾਨ ਵਰਮਾ ਆਦਿ ਆਗੂ ਹਾਜਿਰ ਸਨ।

Send this to a friend