ਜਲੰਧਰ, 3 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਪਰ ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ,ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਅਤੇ ਮੁੱਖ ਅਫਸ਼ਰ ਥਾਣਾ ਕਰਤਾਰਪੁਰ ਐਸ.ਆਈ ਪਰਮਜੀਤ ਸਿੰਘ ਜੀ ਦੀ ਅਗਵਾਈ ਹੇਠ ਲੁੱਟਾ ਖੋਹਾ ਕਰਨ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਸ ਸਮੇ ਵੱਡੀ ਸਫਲਤਾ ਮਿਲੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਮਿਤੀ 02.07.18 ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਿਕੰਦਰ ਪੁੱਤਰ ਸੁੰਦਰਰਾਜ ਕੌਮ ਨਾਇਡੂ (ਮਦਰਾਸੀ) ਵਾਸੀ ੍ਹ-1/264 ਮਦਨਗਿਰ ਡਾਕਟਰ ਅੰਬੇਦਕਰ ਨਗਰ 1162 ਨਵੀ ਦਿੱਲੀ ਅਤੇ ਬਿਨਟੇਸ ਪੁੱਤਰ ਸਨਿਆਸ ਕੌਮ ਮਰਾਸੀ (ਮਦਰਾਸੀ) ਵਾਸੀ ੍ਹ-1/264 ਮਦਨਗਿਰ ਡਾਕਟਰ ਅੰਬੇਦਕਰ ਨਗਰ 1162 ਨਵੀ ਦਿੱਲੀ ਜੋ ਕਿ ਰਾਤ ਦੇ ਵਕਤ ਹਾਈਵੇ ਪਰ ਗੱਡੀਆ ਦੀ ਲੁੱਟ ਖੋਹ ਕਰਦੇ ਹਨ ਅਤੇ ਖੜੀਆ ਕਾਰਾ ਦੇ ਸ਼ੀਸ਼ੇ ਤੋੜ ਕੇ ਉਸ ਨੂੰ ਪੰਚਰ ਕਰਕੇ ਗੱਡੀਆ ਵਿੱਚੋ ਸਮਾਨ ਚੋਰੀ ਕਰਦੇ ਹਨ ਅਤੇ ਰਾਹਗੀਰਾ ਨੂੰ ਰੋਕ ਦੇ ਸੱਟ ਮਾਰਕੇ ਲੁੱਟਾਖੋਹਾ ਕਰਦੇ ਹਨ।
ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਟੱਕ-ਟੱਕ ਗੈਂਗ ਅਤੇ ਭੋਤੂ ਗੈਂਗ ਦੇ 2 ਮੈਂਬਰ ਕਾਬੂ



