ਮੁਸਲਮਾਨ ਜੇਕਰ ਮੋਦੀ ਨੂੰ ਵੋਟ ਨਹੀਂ ਦੇਣਗੇ ਤਾਂ ਤੇਜ਼ਾਬ ਨਾਲ ਸਾੜ ਦਿੱਤੇ ਜਾਣਗੇ : ਆਜ਼ਮ

ਨਵੀਂ ਦਿੱਲੀ, 3 ਮਾਰਚ (ਪੀ.ਟੀ.)-ਗੁਜਰਾਤ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਰੁੱਧ ਯੂ. ਪੀ. ਦੇ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਹੈ ਕਿ ਗੁਜਰਾਤ ’ਚ ਮੁਸਲਮਾਨਾਂ ਵੱਲੋਂ ਮੋਦੀ ਨੂੰ ਡਰ ਕੇ ਵੋਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ’ਚ ਇਹ ਦਹਿਸ਼ਤ ਇਸ ਲਈ ਹੈ ਕਿਉਂਕਿ ਉਨ੍ਹਾਂ ਨੂੰ ਇਹ ਡਰ ਹੈ ਕਿ ਜੇਕਰ ਉਨ੍ਹਾਂ ਮੋਦੀ ਨੂੰ ਵੋਟ ਨਹੀਂ ਦਿੱਤੀ ਤਾਂ ਉਹ ਤੇਜ਼ਾਬ ਨਾਲ ਸਾੜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਵੇਂ ਭਾਜਪਾ ਨੇ ਗੁਜਰਾਤ ’ਚ ਕੀਤਾ ਸੀ ਇਸ ਤਰ੍ਹਾਂ ਹੀ ਦਿੱਲੀ ’ਚ ਸੱਤਾ ਪਾਉਣ ਲਈ ਇਹ ਸਾਰੇ ਦੇਸ਼ ’ਚ ਕਰ ਸਕਦੇ ਹਨ। ਆਜ਼ਮ ਖਾਨ ਦੇ ਇਸ ਬਿਆਨ ਦੀ ਭਾਜਪਾ ਨੇ ਸਖ਼ਤ ਆਲੋਚਨਾ ਕੀਤੀ ਹੈ।

Send this to a friend