ਨਵੀਂ ਦਿੱਲੀ, 3 ਮਾਰਚ (ਪੀ.ਟੀ.)- ਅੱਜ ਦਿੱਲੀ ਦੀ ਇਕ ਅਦਾਲਤ ਨੇ ਇਕ ਸਾਬਕਾ ਆਈ.ਪੀ.ਐਸ. ਅਧਿਕਾਰੀ ਆਰ. ਬੀ. ਸ੍ਰੀਕੁਮਾਰ ਵੱਲੋਂ 1994 ਦੇ ਇਸਰੋ ਜਾਸੂਸੀ ਮਾਮਲੇ ’ਚ ਉਸ ਦੇ ਖਿਲਾਫ ਕਥਿਤ ਰੂਪ ’ਚ ਬਦਨਾਮ ਕਰਨ ਵਾਲੀ ਮੁਹਿੰਮ ਚਲਾਉਣ ਬਦਲੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਤੇ ਦੋ ਹੋਰਨਾਂ ਖਿਲਾਫ ਦਾਇਰ ਅਪਰਾਧਿਕ ਮਾਣਹਾਨੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਹੈ।