ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦਾ ਸੱਤਵਾਂ ਸਮਾਗਮ ਅੱਜ ਇਥੇ ਰਾਜਪਾਲ ਪੰਜਾਬ ਸ੍ਰੀ ਸ਼ਿਵਰਾਜ ਪਾਟਿਲ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ, ਪਰ ਇਸ ਦਾ ਵਿਰੋਧੀ ਧਿਰ ਕਾਂਗਰਸ ਦੇ ਮੈਂਬਰ ਬਾਈਕਾਟ ਕਰਦੇ ਹੋਏ ਵਾਕਆਊਟ ਕਰ ਗਏ। ਜਿਉਂ ਹੀ ਸ੍ਰੀ ਪਾਟਿਲ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਖੜ੍ਹੇ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਗਵਰਨਰ ਸਾਹਿਬ ਬੜੇ ਦੁਖੀ ਮਨ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਤੇ ਨਸ਼ਿਆਂ ਦੇ ਸਮਗਲਰਾਂ ਦੇ ਨਾਲ ਪੰਜਾਬ ਦੇ ਦੋ ਮੰਤਰੀਆਂ ਦਾ ਨਾਂਅ ਵੀ ਸਾਹਮਣੇ ਆਇਆ ਹੈ, ਇਸ ਲਈ ਜਦੋਂ ਤੱਕ ਇਨ੍ਹਾਂ ਮੰਤਰੀਆਂ ਤੋਂ ਅਸਤੀਫੇ ਨਹੀਂ ਲਏ ਜਾਂਦੇ ਜਾਂ ਇਨ੍ਹਾਂ ਨੂੰ ਮੰਤਰੀ ਮੰਡਲ ਵਿਚੋਂ ਨਹੀਂ ਕੱਢਿਆ ਜਾਂਦਾ ਤਦ ਤੱਕ ਨਸ਼ਿਆਂ ਦੀ ਸਮਗ¦ਿਗ ਵਿੱਚ ਲੱਗੇ ਲੋਕਾਂ ਵਿਰੁੱਧ ਨਿਰਪੱਖ ਜਾਂਚ ਨਹੀਂ ਹੋ ਸਕਦੀ। ਇਸ ਲਈ
ਅਸੀਂ ਤੁਹਾਡੇ ਭਾਸ਼ਣ ’ਤੇ ਵਾਕਆਊਟ ਕਰ ਰਹੇ ਹਾਂ। ਇਸ ਦੇ ਨਾਲ ਹੀ ਸਾਰੇ ਹਾਜ਼ਰ ਕਾਂਗਰਸੀ ਵਿਧਾਇਕ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਉਹ ‘ਨਸ਼ਿਆਂ ਦੇ ਸੌਦਾਗਰ ਮੁਰਦਾਬਾਦ’, ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ।