ਫੁਟਬਾਲ ਦੁਨੀਆ ਦੀ ਸਭ ਤੋਂ ਵ¤ਧ ਚਰਚਿਤ ਅਤੇ ਦਰਸ਼ਨੀ ਖੇਡ ਹੈ। ਦੁਨੀਆ ਦੇ 220 ਦੇ ਕਰੀਬ ਮੁਲਕਇਸ ਖੇਡ ਨੂੰ ਖੇਡਦੇ ਹਨ। ਹਰ ਮੁਲਕ ਵਿਚ ਇਹ ਖੇਡ ਹ¤ਦੋਂ ਵ¤ਧ ਪਿਆਰੀ ਅਤੇ ਦਿਨੋ ਦਿਨ ਸੁਪਰਹਿ¤ਟ ਹੋ ਰਹੀ ਹੈ। ਪਰ ਭਾਰਤ ’ਚ ਫੁ¤ਟਬਾਲ ਦੀ ਖੇਡ ਪਿਛਲੇ 3 ਦਹਾਕਿਆਂ ਤੋਂ ਜਿਉਂ ਦੀ ਤਿਉਂ ਹੈ। ਕੁਝ ਸਮਾਂ ਪਹਿਲਾਂ ਤਾਂ ਭਾਰਤੀ ਫੁ¤ਟਬਾਲ ਟੀਮ ਦੀ ਸਥਿਤੀ ਇਹ ਸੀ ਕਿ ਵਿਸ਼ਵ ਰੈਂਕਿੰਗ ’ਚ ਭਾਰਤ ਦਾ ਨੰਬਰ 170-71 ਦੇ ਨੇੜੇ ਸੀ। ਇਥੋਂ ਤ¤ਕ ਅਸੀਂ ਸੈਫ਼ੳਮਪ; ਗੇਮਜ਼ ਵਿਚ ਵੀ ਨੇਪਾਲ, ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਵੀ ਹਾਰਨ ਲ¤ਗ ਪਏ ਸੀ। ਪਰ ਪਿਛਲੇ ਕੁਝ ਅਰਸੇ ਤੋਂ ਭਾਰਤੀ ਫੁ¤ਟਬਾਲ ਟੀਮ ਵਿਚ ਕਾਫੀ ਵ¤ਡੇ ਪ¤ਧਰ ’ਤੇ ਸੁਧਾਰ ਹੋਇਆ ਹੈ। ਸਾਡੀ ਵਿਸ਼ਵ ਰੈਂਕਿੰਗ ਵੀ ਇਸ ਵਕਤ 100 ਤੋਂ ਥ¤ਲੇ ਆ ਗਈ ਹੈ। ਭਾਰਤ ਨੂੰ ਵਿਸ਼ਵ ਕ¤ਪ ਫੁ¤ਟਬਾਲ ਅੰਡਰ-17 ਸਾਲ 2017 ਦੀ ਮੇਜ਼ਬਾਨੀ ਮਿਲਣ ਕਾਰਨ ਭਾਰਤੀ ਫੁ¤ਟਬਾਲ ਟੀਮ ਦਾ ਮਨੋਬਲ ਦੁਨੀਆ ਵਿਚ ਉ¤ਚਾ ਹੋਇਆ ਹੈ ਅਤੇ ਜੂਨੀਅਰ ਟੀਮ ਭਾਵੇਂ ਲੀਗ ਦੌਰ ਦੇ ਤਿੰਨੇ ਮੈਚ ਹਾਰ ਗਈ ਸੀ। ਪਰ ਭਾਰਤੀ ਖਿਡਾਰੀਆਂ ਨੇ ਜੂਨੀਅਰ ਵਿਸ਼ਵ ਕ¤ਪ ’ਚ ਇਕ ਗੋਲ ਕਰਨ ਦਾ ਮਾਣ ਜਰੂਰ ਹਾਸਲ ਕੀਤਾ ਹੈ। ਪਰ ਦੁਨੀਆ ਦਾ ਸਭ ਤੋਂ ਵ¤ਡਾ ਮਹਾਂਕੁੰਭ ਵਿਸ਼ਵ ਕ¤ਪ ਫੁ¤ਟਬਾਲ ਜੋ ਓਲੰਪਿਕ ਖੇਡਾਂ ਤੋਂ ਵੀ ਵਧੇਰੇ ਲੋਕਾਂ ਵ¤ਲੋਂ ਦੇਖਿਆ ਜਾਂਦਾ ਹੈ ਅਤੇ ਮੀਡੀਆ ਵ¤ਲੋਂ ਕਵਰ ਕੀਤਾ ਜਾਂਦਾ ਹੈ ਉਸ ਮਹਾਂਕੁੰਭ ਤੋਂ ਭਾਰਤੀ ਫੁ¤ਟਬਾਲ ਟੀਮ ਕਿਉਂ ਕੋਹਾਂ ਦੂਰ ਹੈ? ਵਿਸ਼ਵ ਕ¤ਪ ਫੁ¤ਟਬਾਲ ਦੇ ਇਤਿਹਾਸ ਦੀ ਗਾਥਾ 1930 ਤੋਂ ਸ਼ੁਰੂ ਹੋਈ ਸੀ। ਭਾਰਤੀ ਫੁ¤ਟਬਾਲ ਟੀਮ ਨੇ ਇਕ ਵਾਰ ਵੀ ਇਸ ਮਾਣਮ¤ਤੇ ਟੂਰਨਾਮੈਂਟ ਵਿਚ ਖੇਡਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਹਾਲਾਂਕਿ ਭਾਰਤ ਨੂੰ ਭਾਰਤੀ ਟੀਮ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਇਕ ਵਾਰ 1950 ਵਿਚ ਵਿਸ਼ਵ ਕ¤ਪ ਫੁ¤ਟਬਾਲ ਖੇਡਣ ਦਾ ਮੌਕਾ ਵੀ ਮਿਲਿਆ ਸੀ। ਪਰ ਭਾਰਤ ਦੀ ਇਹ ਜ਼ਿ¤ਦ ਕਰਕੇ ਕਿ ਭਾਰਤ ਦੇ ਖਿਡਾਰੀ ਤਾਂ ਨੰਗੇ ਪੈਰ ਖੇਡਣਗੇ, ਉਨ੍ਹਾਂ ਨੇ ਇਹ ਸੁਨਹਿਰੀ ਮੌਕਾ ਸਦਾ ਲਈ ਆਪਣੇ ਹ¤ਥੋਂ ਗਵਾ ਲਿਆ। ਕਿਉਂਕਿ ਉਸ ਵਕਤ ਭਾਰਤੀ ਫੁ¤ਟਬਾਲ ਟੀਮ ਕਾਫੀ ਚੰਗੇ ਮੁਕਾਮ ’ਤੇ ਸੀ। ਉਨ੍ਹਾਂ ਦਿਨਾਂ ਵਿਚ ਭਾਰਤੀ ਫੁ¤ਟਬਾਲ ਟੀਮ ਨੂੰ 1951 ਵਿਚ ਪਹਿਲੀਆਂ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿ¤ਤਣ ਦਾ ਮਾਣ ਮਿਲਿਆ। ਉਸਤੋਂ ਬਾਅਦ ਭਾਰਤ ਨੇ 1962 ਦੀਆਂ ਏਸ਼ੀਅਨ ਗੇਮਜ਼ ਵਿਚ ਸੋਨ ਤਗਮਾ ਜਿ¤ਤਿਆ। 1953 ’ਚ ਮੈਲਬਰਨ ਵਿਚ ਓਲੰਪਿਕ ਖੇਡਾਂ ਵਿਚ ਭਾਰਤ ਫੁਟਬਾਲ ਟੀਮ ਸੈਮੀਫਾਈਨਲ ਵਿਚ ਪਹੁੰਚੀ। 1964 ਏਸ਼ੀਆ ਕ¤ਪ ’ਚ ਭਾਰਤ ਉਪਜੇਤੂ ਰਹੀ। ਕੁ¤ਲ ਮਿਲਾ ਕੇ ਭਾਰਤੀ ਫੁ¤ਟਬਾਲ ਟੀਮ ਦੇ ਉਹ ਚੰਗੇ ਦਿਨ ਸਨ। ਪਰ ਵਕਤ ਦੀ ਰਫਤਾਰ ਦੇ ਨਾਲ ਜਦੋਂ ਭਾਰਤੀ ਫੁ¤ਟਬਾਲ ਟੀਮ ਆਪਣੇ ਆਪ ਨੂੰ ਢਾਲ ਨਾ ਸਕੀ ਤਾਂ ਸਾਨੂੰ ਵਿਸ਼ਵ ਕ¤ਪ ਫੁਟਬਾਲ ਖੇਡਣ ਤੋਂ ਕੋਹਾਂ ਦੂਰ ਹੋਣਾ ਪਿਆ। 60ਵੇਂ-70ਵੇਂ ਦਹਾਕੇ ਵਿਚ ਭਾਰਤੀ ਫੁ¤ਟਬਾਲ ਟੀਮ ’ਚ ਪੰਜਾਬ ਦੇ ਸੁਪਰਸਟਾਰ ਜਰਨੈਲ ਸਿੰਘ ਦੀ ਦੁਨੀਆ ਵਿਚ ਤੂਤ੍ਹੀ ਬੋਲਦੀ ਸੀ। ਉਸ ਵਕਤ ਹਲਾਤ ਇਹ ਵੀ ਸਨ ਕਿ ਜਦੋਂ ਫੀਫਾ ਦੇ ਉਸ ਵੇਲੇ ਦੇ ਪ੍ਰਧਾਨ ਸਰ ਸਟੈਨਲੇ ਨੇ ਰੋਮ ਓਲੰਪਿਕ ਵਿਚ ਭਾਰਤੀ ਫੁ¤ਟਬਾਲ ਟੀਮ ਦੀ ਕਾਰਗੁਜ਼ਾਰੀ ਅਤੇ ਖੇਡ ਸਿਤਾਰੇ ਜਰਨੈਲ ਸਿੰਘ ਹੁਰਾਂ ਦੀ ਕਲਾਤਮਕ ਖੇਡ ਦੇਖਕੇ ਆਖਿਆ ਸੀ ਕਿ ਜਰਨੈਲ ਸਿੰਘ ਦੁਨੀਆ ਦਾ ਉਹ ਫੁਟਬਾਲਰ ਹੈ ਜੋ ਦੁਨੀਆ ਦੀ ਕਿਸੇ ਵੀ ਟੀਮ ਵਿਚ ਚੁਣੇ ਜਾਣ ਦੀ ਯੋਗਤਾ ਰਖਦਾ ਹੈ। 1954 ਵਿਸ਼ਵ ਕ¤ਪ ਫੁਟਬਾਲ ਦੇ ਜੇਤੂ ਜਰਮਨੀ ਟੀਮ ਦੇ ਸਟਾਰ ਜੌਰਜ ਬੈਸਟ ਅਤੇ ਗਾਰਡ ਮੂਲਰ ਨੇ ਜਰਨੈਲ ਸਿੰਘ ਵਰਗੇ ਸਟਾਰ ਖਿਡਾਰੀ ਨੂੰ ਫੁ¤ਟਬਾਲ ਦੇ ਖੇਤਰ ਵਿਚ ਆਪਣਾ ਆਦਰਸ਼ ਮੰਨਿਆ। ਪਰ ਅ¤ਜ ਦੇ ਸਮੇਂ ਵਿਚ ਜਰਨੈਲ ਸਿੰਘ ਤੋਂ ਬਾਅਦ ਇੰਦਰ ਸਿੰਘ, ਗੁਰਦੇਵ ਸਿੰਘ, ਪਰਮਿੰਦਰ ਸਿੰਘ, ਬਾਈ ਚੁੰਗ ਭੂਟੀਆ, ਸੁਨੀਲ ਛੇਤਰੀ ਵਰਗੇ ਭਾਰਤ ਨੇ ਆਦਿ ਹੋਰ ਨਾਮੀ ਖਿਡਾਰੀ ਪੈਦਾ ਕੀਤੇ ਹਨ। ਪਰ ਦੁਨੀਆ ਵਿਚ ਫੁ¤ਟਬਾਲ ਦਾ ਮੁਕਾਬਲਾ ਸਖ਼ਤ ਹੋਣ ਕਾਰਨ ਨਵੀਆਂ ਤਕਨੀਕਾਂ ਆਉਣ ਕਾਰਨ ਅਸੀਂ ਦੁਨੀਆ ਦੀ ਫੁ¤ਟਬਾਲ ਵਿਚ ਆਪਣਾ ਮੁਕਾਮ ਉਸ ਪ¤ਧਰ ’ਤੇ ਨਹੀਂ ਰ¤ਖ ਸਕੇ।ੂ
2018 ਵਿਸ਼ਵ ਕ¤ਪ ਫੁ¤ਟਬਾਲ ਦੇ ਕੁਆਲੀਫਾਈ ਗੇੜ ਵਿਚ 204 ਮੁਲਕਾਂ ਦੀਆਂ ਟੀਮਾਂ ਨੇ ਹਿ¤ਸਾ ਲਿਆ। ਭਾਰਤੀ ਟੀਮ ਪਹਿਲਾਂ ਦੀ ਤਰ੍ਹਾਂ ਪਹਿਲੇ ਹੀ ਗੇੜ ਵਿਚੋਂ ਬਾਹਰ ਹੋ ਗਈ ਕਿਉਂਕਿ ਕੁਆਲੀਫਾਈ ਗੇੜ ਖੇਡਣਾ ਭਾਰਤੀ ਟੀਮ ਦੇ ਵ¤ਸ ਦੀ ਗ¤ਲ ਨਹੀਂ ਰਿਹਾ, ਕਿਉਂਕਿ ਮੁਕਾਬਲਾ ਦੁਨੀਆ ਪ¤ਧਰ ’ਤੇ ਬਹੁਤ ਜ਼ਿਆਦਾਸਖ਼ਤ ਹੋ ਚੁ¤ਕਾ ਹੈ। ਹਾਲਾਂਕਿ ਹੈਰਾਨਗੀ ਵਾਲੀ ਗ¤ਲ ਤਾਂ ਇਹ ਹੋਈ ਕਿ ਸਾਬਕਾ ਚੈਂਪੀਅਨ ਇਟਲੀ, ਹਾਲੈਂਡ ਵਰਗੀਆਂ ਨਾਮੀ ਟੀਮਾਂ ਵੀ ਵਿਸ਼ਵ ਕ¤ਪ ਫ¤ਟਬਾਲ ਲਈ ਕੁਆਲੀਫਾਈ ਨਾ ਕਰ ਸਕੀਆਂ। ਭਾਰਤੀ ਫੁ¤ਟਬਾਲ ਟੀਮ ਨੇ ਕੁ¤ਝ ਦਿਨ ਪਹਿਲਾਂ 4 ਮੁਲਕਾਂ ਦੇ ਇਕ ਟੂਰਨਾਮੈਂਟ ਵਿਚ ਕੀਨੀਆ ਵਰਗੀ ਟੀਮ ਨੂੰ ਹਰਾ ਕੇ ਜਿ¤ਤ ਦਾ ਧਰਵਾਸ ਜਰੂਰ ਲਿਆ ਪਰ ਫੁ¤ਟਬਾਲ ਵਿਸ਼ਵ ਕ¤ਪ ਦੇ ਮੁਕਾਬਲੇ ਦੇਖ ਕੇ ਲ¤ਗ ਰਿਹਾ ਹੈ ਕਿ ਭਾਰਤੀ ਫੁਟਬਾਲ ਟੀਮ ਦੀ ਅਜੇ ਮੰਜ਼ਿਲ ਬਹੁਤ ਦੂਰ ਹੈ।ਅਸੀਂ 1947 ਵਿਚ ਅਜ਼ਾਦ ਹੋਏ, 7 ਦਹਾਕਿਆਂ ’ਚ ਅਸੀਂ ਡੇਢ ਕਰੋੜ ਅਬਾਦੀ ਤਾਂ ਕਰ ਦਿ¤ਤੀ ਪਰ ਖੇਡਾਂ ਵਿਚ ਅਸੀਂ ਦਿਨੋ ਦਿਨ ਆਪਣੇ ਪਹਿਲੇ ਮੁਕਾਮ ਨਾਲੋਂ ਵੀ ਪਛੜਦੇ ਜਾ ਰਹੇ ਹਾਂ। ਕਿਉਂਕਿ ਸਾਡੀ ਫੁਟਬਾਲ ਖੇਡ ਫੈਡਰੇਸ਼ਨ ’ਤੇ ਇਸ ਤਰ੍ਹਾਂ ਦੇ ਲੋਕ ਭਾਰੂ ਹਨ ਜਿੰਨ੍ਹਾਂ ਨੂੰ ਫੁ¤ਟਬਾਲ ਦਾ ਖਿਆਲ ਘ¤ਟ ਅਤੇ ਰਾਜਨੀਤਿਕ ਗਿਆਨ ਅਤੇ ਚਾਲਾਂ ਦੇ ਵ¤ਡੇ ਖਿਡਾਰੀ ਹਨ। ਅਸੀਂ ਨਾ ਹੀ ਵਿਸ਼ਵ ਪ¤ਧਰ ’ਤੇ ਜਾਣ ਲਈ ਫੁ¤ਟਬਾਲ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਨਾ ਹੀ ਕੋਈ ਹੇਠਲੇ ਪ¤ਧਰ ’ਤੇ ਇਸ ਤਰ੍ਹਾਂ ਦੀ ਨੀਤੀ ਬਣਾਈ ਹੈ ਜਿਸ ਨਾਲ ਅਸੀਂ ਦੁਨੀਆ ਦੀ ਫੁਟਬਾਲ ਦਾ ਮੁਕਾਬਲਾ ਕਰ ਸਕੀਏ। ਪਰ ਰਾਜਨੀਤਿਕ ਨੇਤਾਵਾਂ ਅਤੇ ਸਰਕਾਰਾਂ ਦੀ ਬਿਆਨਬਾਜ਼ੀ ਵਿਚ ਅਸੀਂ ਬਹੁਤ ਅ¤ਗੇ ਹਾਂ। ਜਿਸਤੋਂ ਲ¤ਗਦਾ ਹੁੰਦਾ ਹੈ ਕਿ ਸ਼ਾਇਦ ਅਸੀਂ ਅਗਲੇ ਵਿਸ਼ਵ ਫੁ¤ਟਬਾਲ ਕ¤ਪ ਲਈ ਕੁਆਲੀਫਾਈ ਕਰ ਸਕੀਏ।ੂ
ਭਾਰਤੀ ਫੁ¤ਟਬਾਲ ਟੀਮ ਨੂੰ ਸਬਕ ਸਿ¤ਖਣਾ ਚਾਹੀਦਾ ਹੈ ਉਨ੍ਹਾਂ ਮੁਲਕਾਂ ਤੋਂ ਜਿੰਨ੍ਹਾਂ ਦੀ ਥੋੜ੍ਹੀ ਅਬਾਦੀ ਹੈ ਅਤੇ ਜਾਂ ਫਿਰ ਛੋਟੇ ਟਾਪੂਆਂ ’ਤੇ ਮੁਲਕ ਬਣੇ ਹੋਏ ਹਨ ਅਤੇ ਉਹ ਕਿਸ ਤਰ੍ਹਾਂ ਵਿਸ਼ਵ ਕ¤ਪ ਫੁ¤ਟਬਾਲ ਵਿਚ ਆਪਣਾ ਤਹਿਲਕਾ ਮਚਾ ਰਹੇ ਹਨ। ਕਰੋਏਸ਼ੀਆ ਵਰਗਾ ਮੁਲਕ ਜੋ 1991 ਵਿਚ ਜੇ ਅਜ਼ਾਦ ਹੋਇਆ, ਉਸਦੀ ਅਬਾਦੀ ਵੀ ਭਾਰਤ ਦੇ ਕਿਸੇ ਵ¤ਡੇ ਸ਼ਹਿਰ ਜਾਣੀ ਕਿ 40 ਲ¤ਖ ਦੇ ਕਰੀਬ ਹੈ। ਸਾਡੇ ਲੁਧਿਆਣਾ ਜ਼ਿਲ੍ਹਾ ਦੀ ਅਬਾਦੀ ਹੀ 40 ਲ¤ਖ ਤੋਂ ਵ¤ਧ ਹੈ। ਕਰੋਏਸ਼ੀਆ ਨੇ ਇਸ ਵਿਸ਼ਵ ਕ¤ਪ ਫੁ¤ਟਬਾਲ ਵਿਚ ਦੁਨੀਆ ਦੀ ਧੁਨਾਂਤਰ ਟੀਮ ਅਰਜਨਟੀਨਾ ਨੂੰ ਹਰਾ ਕੇ ਤਹਿਲਕਾ ਮਚਾ ਦਿ¤ਤਾ।ਇਸੇ ਤਰ੍ਹਾਂ ਆਈਸਲੈਂਡ ਮੁਲਕ ਦੀ ਅਬਾਦੀ ਸਾਢੇ ਤਿੰਨ ਲ¤ਖ ਹੈ, ਪਰ ਵਿਸ਼ਵ ਕ¤ਪ ਵਿਚ ਉਸਨੇ ਵ¤ਡੇ-ਵ¤ਡਿਆਂ ਨੂੰ ਵਕਤ ਪਾਇਆ ਹੈ। ਇਥੇ ਹੀ ਬ¤ਸ ਨਹੀਂ, 1998 ਵਿਚ ਆਪਣਾ ਪਹਿਲਾ ਵਿਸ਼ਵ ਕ¤ਪ ਖੇਡਦਿਆਂ ਕਰੋਏਸ਼ੀਆ ਨੇ ਕਾਂਸੀ ਦਾ ਤਗਮਾ ਜਿ¤ਤ ਕੇ ਇਕ ਇਤਿਹਾਸ ਸਿਰਜਿਆ ਸੀ। ਡੈਨਮਾਰਕ, ਪਨਾਮਾ, ਕੋਸਟਾਰੀਕਾ, ਸਰਬੀਆ, ਪੀਰੂ, ਆਦਿ ਹੋਰ ਬਹੁਤ ਨਿ¤ਕੇ ਨਿ¤ਕੇ ਮੁਲਕ ਹਨ ਜੋ ਦੁਨੀਆ ਦੀ ਫੁ¤ਟਬਾਲ ਵਿਚ ਆਪਣਾ ਰਾਮ ਰੌਲਾ ਬਾਖੂਬੀ ਪਾ ਰਹੇ ਹਨ। 5 ਵਾਰ ਚੈਂਪੀਅਨ ਬ੍ਰਾਜ਼ੀਲ ਆਰਥਿਕ ਪ¤ਖੋਂ ਦੁਨੀਆ ਦਾ ਇਕ ਕਰਜ਼ਾਈ ਮੁਲਕ ਹੈ। ਪਰ ਫੁਟਬਾਲ ਦੇ ਮਾਮਲੇ ਵਿਚ ਉਸਨੇ ਪੂਰੀ ਦੁਨੀਆ ਕਰਜ਼ਾਈ ਕੀਤੀ ਹਈ ਹੈ। ਇਸੇ ਤਰ੍ਹਾਂ ਸਾਡੇ ਗਵਾਂਢੀ ਮੁਲਕ ਇਰਾਨ, ਇਰਾਕ ਕਿਤੇ ਬਾਰਡਰਾਂ ’ਤੇ ਲੜਦੇ ਹਨ ਤੇ ਕਿਤੇ ਅ¤ਤਵਾਦ ਨਾਲ ਲੜਦੇ ਹਨ ਪਰ ਫੁ¤ਟਬਾਲ ਦੀ ਦੁਨੀਆ ਦੇ ਉਹ ਵੀ ਸਿਰਮੌਰ ਹਨ। ਹੋਰ ਦੁਨੀਆ ਦੇ ਅਨੇਕਾਂ ਮੁਲਕ ਹਨ ਜੋ ਗਰੀਬੀ ਅਤੇ ਭੁ¤ਖ ਦਾ ਮੁਕਾਬਲਾ ਕਰਦੇ ਹਨ ਪਰ ਖੇਡਾਂ ਦੀ ਦੁਨੀਆ ਵਿਚ ਰਾਜੇ ਹਨ। ਅਸੀਂ ਡੇਢ ਅਰਬ ’ਚੋਂ 16 ਖਿਡਾਰੀ ਅਜਿਹੇ ਨਹੀਂ ਪੈਦਾ ਕਰ ਸਕੇ ਕਿ ਜੋ ਦੁਨੀਆ ਵਿਚ ਭਾਰਤ ਦੇ ਨਾਂਅ ਨੂੰ ਚਮਕਾ ਸਕਣ।ੂ
ਹਾਲਾਂਕਿ ਭਾਰਤ ਵਿਚ ਕ੍ਰਿਕਟ ਦਾ ਇਕ ਜੁਨੂੰਨ ਹੈ। 12-14 ਮੁਲਕਾਂ ਦੀ ਉਸ ਖੇਡ ਵਿਚ ਅਸੀਂ ਆਪਣੀ ਵਧੀਆ ਜਗ੍ਹਾ ਮ¤ਲੀ ਹੋਈ ਹੈ। ਪਰ ਸੰਸਾਰ ਦੀ ਉਹ ਖੇਡ ਜਿਸਨੂੰ ਪੂਰੀ ਦੁਨੀਆ ਹੀ ਖੇਡਦੀ ਹੈ ਉਸ ਵ¤ਲ੍ਹ ਅਸੀਂ ਕਿਉਂ ਨਹੀਂ ਉਚੇਚਾ ਧਿਆਨ ਦੇ ਰਹੇ। ਧਿਆਨ ਨਾ ਦੇਣਾ ਹੀ ਸਾਡਾ ਫੁ¤ਟਬਾਲ ਵਿਚ ਪਛੜਨਾ ਵ¤ਡੀ ਕਮਜੋਰੀ ਬਣ ਗਈ ਹੈ। ਕਿਉਂਕਿ ਜੇਕਰ ਅਸੀਂ 5 ਦਹਾਕੇ ਪਹਿਲਾਂ ਏਸ਼ੀਆ ਮਹਾਂਦੀਪ ’ਤੇ ਸਾਡੀ ਸਰਦਾਰੀ ਸੀ ਤਾਂ ਅ¤ਜ ਅਸੀਂ ਏਸ਼ੀਆ ਮਹਾਂਦੀਪ ਵਿਚ ਵੀ ਦੀਵਾ ਜਗਾਇਆਂ ਵੀ ਨਹੀਂ ਲ¤ਭਦੇ। ਏਸ਼ੀਆ ਕ¤ਪ ਸਾਨੂੰ ਖੇਡਿਆਂ ਨੂੰ ਕਈ ਦਹਾਕੇ ਹੋ ਗਏ। ਏਸ਼ੀਅਨ ਖੇਡਾਂ ਤੋਂ ਵੀ ਅਸੀਂ ਬਹੁਤ ਦੂਰ ਚਲੇ ਗਏ ਹਾਂ। ਓਲੰਪਿਕ ਖੇਡਾਂ ਅਤੇ ਵਿਵ ਕ¤ਪ ਵਿਚ ਹਿ¤ਸਾ ਲੈਣਾ ਤਾਂ ਸਾਡੇਲਈ ਅਸਮਾਨ ਤੋਂ ਤਾਰਾ ਤੋੜਨ ਬਰਾਬਰ ਹੋ ਗਿਆ ਹੈ। ਜੇਕਰ ਭਾਰਤ ਨੇ ਵਿਸ਼ਵ ਕ¤ਪ ਫੁ¤ਟਬਾਲ ਆਪਣੀ ਹੋਂਦ ਨੂੰ ਕਿਸੇ ਵੀ ਵਕਤ ਜਿਤਾਉਣਾ ਹੈ ਤਾਂ ਉਸਨੂੰ ਇਕ ਲੰਬੀ ਅਤੇ ਸਾਰਥਕ ਯੋਜਨਾ ਬਣਾਉਣੀ ਪਵੇਗੀ। ਫੁ¤ਟਬਾਲ ਪ੍ਰਤੀ ਹੇਠਲੇ ਪ¤ਧਰ ’ਤੇ ਗੰਭੀਰਤਾ ਅਤੇ ਸਮਰਪਿਤ ਭਾਵਨਾ ਲਿਆਉਣੀ ਪਵੇਗੀ ਤਾਂ ਹੀ ਅਸੀਂ ਪਹਿਲੀਆਂ 32 ਜਾਂ 48 ਟੀਮਾਂ ਵਿਚ ਆਪਣੀ ਹੋਂਦ ਨੂੰ ਦਰਸਾ ਸਕਾਂਗੇ, ਨਹੀਂ ਤਾਂ ਦੁਨੀਆ ਦੇ ਦੂਜੇ ਮੁਲਕ ਵਿਸ਼ਵ ਕ¤ਪ ਫੁਟਬਾਲ ਖੇਡਣਗੇ, ਹਾਰਨਗੇ ਤੇ ਜਿ¤ਤਣਗੇ। ਅਸੀਂ ਤਾਂ ਭਾਰਤ ਵਾਲੇ ਟੈਲੀਵਿਜ਼ਨ ਵਿਚ ਮੈਚ ਦੇਖ ਕੇ ਤਾੜੀਆਂ ਮਾਰਨ ਜੋਗੇ ਹੀ ਰਹਿ ਜਾਵਾਂਗੇ। ਸੋਚਣਾ ਭਾਰਤੀ ਫੁ¤ਟਬਾਲ ਦੇ ਰਖਵਾਲਿਆਂ ਨੇ ਹੈ। ਸਾਡੀਆਂ ਬਹੁਤੀਆਂ ਮ¤ਤਾਂ ਦੀ ਉਨ੍ਹਾਂ ਨੂੰ ਲੋੜ ਨਹੀਂ, ਕਿਉਂਕਿ ਉਹ ਖੁਦ ਆਪ ਸਿਆਣੇ ਹਨ। ਹਣ ਸੋਚਣਾ ਉਨ੍ਹਾਂ ਨੇ ਹੈ ਕਿ ਭਾਰਤੀ ਫੁ¤ਟਬਾਲ ਟੀਮ ਨੂੰ ਕਿਸ ਮੰਜ਼ਿਲ ’ਤੇ ਲੈ ਕੇ ਜਾਣਾ ਹੈ। ਜੇ ਨਹੀਂ ਤਾਂ ਫਿਰ ਭਾਰਤੀ ਫੁ¤ਟਬਾਲ ਦਾ ਰ¤ਬ ਹੀ ਰਾਖਾ।
– ਜਗਰੂਪ ਸਿੰਘ ਜਰਖੜ,
ਸੰਪਰਕ : 9814300722
ਭਾਰਤ ਵਿਸ਼ਵ ਕੱਪ ਫੁੱਟਬਾਲ ਕਿਉਂ ਨਹੀਂ ਖੇਡਦਾ



