Skip to content
Independent perspectives. Global stories.
BREAKING

ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਭਗੋੜਾ ਕਾਬੂ

Share this story

ਸ੍ਰੀ ਅਨੰਦਪੁਰ ਸਾਹਿਬ, 30 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)-ਸਨੈਚਿੰਗ ਦੇ ਕੇਸ ਵਿੱਚ ਇੱਕ ਭਗੋੜੇ ਵਿਅਕਤੀ ਨੂੰ ਫੜ੍ਹਨ ਵਿੱਚ ਸਥਾਨਕ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੋਂਕੀ ਇੰਚਾਰਜ਼ ਏ ਐਸ ਆਈ ਸੋਹਨ ਸਿੰਘ ਨੇ ਦੱਸਿਆਂ ਕਿ ਸਥਾਨਕ ਮੁਹੱਲਾ ਨਵੀਂ ਆਬਾਦੀ ਤੋਂ ਇੱਕ ਔਰਤ ਦੀ ਚੇਨੀ ਖੋਹ ਕੇ ਭੱਜਣ ਦੇ ਮਾਮਲੇ ਚ’ ਭਗੋੜਾ ਹੋਏ ਹਰਫੂਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਸਤੀ ਰਾਮ ਨਗਰ ਨੇੜੇ ਰੇਲਵੇ ਸਟੇਸ਼ਨ ਜ਼ਿਲ੍ਹਾ ਸੰਗਰੂਰ ਨੂੰ ਗੁਪਤ ਇਤਲਾਹ ਮਿਲਣ ਤੇ ਪੁਲਿਸ ਵਲੋਂ ਰੇਡ ਮਾਰਕੇ ਉਕਤ ਪਤੇ ਤੋਂ ਗ੍ਰਿਫਤਾਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਉਨ੍ਹਾਂ ਦੱਸਿਆਂ ਕਿ ਉਕਤ ਭਗੋੜੇ ਵਿਅਕਤੀ ਤੇ ਮੁਕੱਦਮਾ ਨੰਬਰ 68/15 , ਧਾਰਾ 382 , 34 ਆਈ ਪੀ ਸੀ ਤਹਿਤ ਦਰਜ ਹੈ। ਇਸ ਮੋਕੇ ਉਨ੍ਹਾਂ ਨਾਲ ਮੁਨਸ਼ੀ ਸ਼ਮਸ਼ੇਰ ਸਿੰਘ, ਹੋਲਦਾਰ ਮਲਕੀਤ ਸਿੰਘ, ਹੋਲਦਾਰ ਨਸੀਮ ਖਾਨ ਅਤੇ ਸੁਲਤਾਨ ਸਿੰਘ ਆਦਿ ਮੁਲਾਜਮ ਹਾਜ਼ਰ ਸਨ ।

WRITTEN BY