Skip to content
Independent perspectives. Global stories.
BREAKING

ਐਚ.ਡੀ.ਐਫ.ਸੀ. ਮੈਨੇਜਰ ਨੇ ਨਾ-ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ

Share this story

ਤਪਾ ਮੰਡੀ, 30 ਜੂਨ (ਰੋਹਿਤ ਸਿੰਗਲਾ)- ਨੇੜਲੇ ਪਿੰਡ ਢਿਲਵਾਂ ਵਿਖੇ ਐਚ.ਐਡ. ਐਫ.ਸੀ ਬੈਂਕ ਅੰਦਰ ਅਣਪਛਾਤੇ ਵਿਅਕਤੀ ਵੱਲੋ ਚੋਰੀ ਕਰਨ ਦੀ ਨੀਅਤ ਨਾਲ ਘੁਸਪੈਠ ਕਰਨ ’ਤੇ ਬੈਂਕ ਦੀ ਸ਼ਾਖਾ ਮੈਨੇਜਰ ਦੇ ਬਿਆਨਾਂ ਉਪਰ ਥਾਣਾ ਤਪਾ ਅੰਦਰ ਪੁਲਿਸ ਵੱਲੋ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਸੁਰਿੰਦਰ ਸਿੰਘ ਨੇ ਦੱਸਿਆਂ ਕਿ ਸ਼ਾਖਾ ਮੈਨੇਜਰ ਨਵਨੀਤ ਕੁਮਾਰ ਪੁੱਤਰ ਰਾਜ ਕੁਮਾਰ ਤਪਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਪਿਛਲੇ ਦਿਨੀ ਬੈਂਕ ਅੰਦਰ ਗੁਸਲਖਾਨੇ ਰਾਹੀ ਇਕ ਨਾ ਮਾਲੂਮ ਵਿਅਕਤੀ ਦਾਖਿਲ ਹੋਣ ਵਿਚ ਕਾਮਯਾਬ ਹੋਇਆ। ਬੈਂਕ ਮੈਨੇਜਰ ਦੇ ਬਿਆਨਾਂ ਉਪਰ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਥਾਣਾ ਮੁੱਖੀ ਸੁਰਿੰਦਰ ਸਿੰਘ ਨੇ ਇਹ ਵੀ ਦੱਸਿਆਂ ਕਿ ਪੁਲਿਸ ਵੱਲੋ ਜਲਦ ਹੀ ਉਕਤ ਵਿਅਕਤੀ ਨੂੰ ਦਬੋਚ ਲਿਆ ਜਾਵੇਗਾ।

WRITTEN BY