ਗੜ੍ਹਦੀਵਾਲਾ, 29 ਜੂਨ (ਅਟਵਾਲ)- ਪਜਾਬ ਸਰਕਾਰ ਵਲੋਂ ਸੂਬੇ ਅੰਦਰੋ ਨਸਾ ਜੜੋ ਖਤਮ ਕਰਨ ਲਈ ਵਿੱਢੀ ਮੁਹਿੰਤ ਤਹਿਤ ਐਸ.ਟੀ.ਐਫ ਵਿਭਾਗ ਦੇ ਮੁੱਖੀ ਏ.ਡੀ.ਜੀ.ਪੀ ਹਰਪ੍ਰੀਤ ਸਿੰਘ ਸਿੱਧੂ ਦੇ ਦ੍ਰਿਸਾ ਨਿਰਦੇਸ਼ਾ ਅਤੇ ਐਸ.ਟੀ.ਐਫ ਜ¦ਧਰ ਜੋਨ ਦੇ ਏ.ਆਈ .ਜੀ ਮੁੱਖਵਿੰਦਰ ਸਿੰਘ ਭੁੱਲਰ ਅਤੇ ਡੀ.ਐਸ.ਪੀ.ਸਰਬਜੀਤ ਸਿੰਘ ਸੱਲ੍ਹਾ ਦੀਆਂ ਸਖ਼ਤ ਹਦਾਇਤਾ ਅਨੁਸਾਰ ਐਸ.ਟੀ.ਐਫ ਯੂਨਿਟ ਹੁਸਿਆਰਪੁਰ ਦੀ ਟੀਮ ਵਲੋਂ ਸਬ.ਇੰਸ ਨਰਿੰਦਰ ਕੁਮਾਰ ਦੀ ਅਗਵਾਈ ਵਿੱਚ ਪਿੰਡ ਖੁਰਦਾ ਦੇ ਇੱਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਬ.ਇੰਸ.ਨਰਿੰਦਰ ਕੁਮਾਰ ਨੇ ਦੱਸਿਆ ਕਿ ਸਿਪਾਹੀ ਜਗਦੀਪ ਸਿੰਘ, ਸਿਪਾਹੀ ਬਿਕਰਮਜੀਤ ਸਿੰਘ,ਪਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਪੁਲਿਸ ਪਾਰਟੀ ਸ਼ੱਕੀ ਭੈੜੀ ਪੁਰਸ਼ਾ ਦੀ ਚੈਕਿੰਗ ਸਬੰਧੀ ਧੂਤ ਕਲਾ ਦੁਸੜਕਾਂ ਵਲੋਂ ਗੜ੍ਹਦੀਵਾਲਾ ਸਾਈਡ ਨੂੰ ਆ ਰਹੇ ਸੀ । ਜਦੋਂ ਪੁਲਿਸ ਪਾਰਟੀ ਚੈਕਿੰਗ ਦੌਰਾਨ ਪਿੰਡ ਖੁਰਦਾ ਵੱਲ ਨੂੰ ਜਾ ਰਹੀ ਸੀ ਤਾ ਪਿੰਡ ਕੋਲ ਅੱਗੋ ਇੱਕ ਵਿਅਕਤੀ ਆਉਦਾ ਦਿਖਾਈ ਦਿੱਤਾ ।ਜਿਸਨੇ ਪੁਲਿਸ ਪਾਰਟੀ ਨੂੰ ਵੇਖਕੇ ਯਕਦਮ ਭੱਜਣ ਦੀ ਕੋਸ਼ਿਸ ਕੀਤੀ ਤਾ ਸ਼ੱਕ ਪੈਂਣ ਤੇ ਪੁਲਿਸ ਪਾਰਟੀ ਵਲੋਂ ਉੱਕਤ ਵਿਅਕਤੀ ਦਾ ਪਿੱਛਾ ਕਰਕੇ ਧਰ ਦਬੋਚਿਆ। ਪੁਲਿਸ ਪਾਰਟੀ ਵਲੋਂ ਜਦੋਂ ਉੱਕਤ ਵਿਅਕਤੀ ਦੀ ਤਲਾਸੀ ਲਈ ਤਾ ਉਸ ਵਲੋਂ ਪੈਹਨੀ ਹੋਈ ਕੈਪਰੀ ਦੀ ਸੱਜੀ ਜੇਬ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਦੀ ਲਗਭਗ 2.50 ਲੱਖ ਰੁਪਏ ਦੇ ਕਰੀਬ ਕੀਮਤ ਬਣਦੀ ਹੈ। ਜਿਸਦੀ ਪਹਿੰਚਾਣ ਅਮਰਦੀਪ ਸਿੰਘ ਉਰਫ਼ ਦੀਪਾ ਪੁੱਤਰ ਪ੍ਰੇਮ ਸਿੰਘ ਵਜੋਂ ਹੋਈ। ਐਸ.ਟੀ.ਐਫ ਯੂਨਿਟ ਹੁਸਿਆਪੁਰ ਦੀ ਟੀਮ ਵਲੋਂ ਉੱਕਤ ਵਿਅਕਤੀ ਖਿਲਾਫ਼ ਥਾਣਾ ਗੜ੍ਹਦੀਵਾਲਾ ਵਿਖੇ ਮੁੱਕਦਮਾ ਨੰਬਰ-29 ਧਾਰਾ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।
ਐਸ.ਟੀ.ਐਫ ਯੂਨਿਟ ਹੁਸਿਆਰਪੁਰ ਦੀ ਟੀਮ ਵੱਲੋਂ ਪਿੰਡ ਖੁਰਦਾ ਵਿਖੇ ਇੱਕ ਵਿਅਕਤੀ ਹੈਰੋਇਨ ਸਮੇਤ ਕਾਬੂ



