ਬਰਨਾਲਾ, 2 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਜ਼ਿਲ੍ਹਾ ਬਰਨਾਲਾ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਸਥਾਨਕ ਗਰੀਨ ਪੈਲਿਸ ਵਿਖੇ ਸਾਬਕਾ ਆਈ.ਏ.ਐਸ. ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਬਰਨਾਲਾ ਸ਼ਹਿਰ ਦੇ ਇਨਸਾਫ ਪਸੰਦ ਆਗੂ ਆਪਣੇ ਸੈਂਕੜੇ ਸਾਥੀਆਂ ਨਾਲ ਪਾਰਟੀ ਵਿੱਚ ਸ਼ਾਮਿਲ ਹੋਏ। ਸ਼ਾਮਿਲ ਹੋਣ ਵਾਲੇ ਆਗੂ ਮਾਸਟਰ ਪ੍ਰੇਮ ਕੁਮਾਰ, ਸੁਰਜੀਤ ਸਿੰਘ ਅਲਕੜਾ, ਜੀਵਨ ਲਾਲ ਤਪਾ, ਮੇਘਰਾਜ ਮਿਤਰ ਬਾਨੀ ਤਰਕਸ਼ੀਲ ਸੁਸਾਇਟੀ ਪੰਜਾਬ, ਨਿਰਮਲ ਸਿੰਘ ਭੋਤਨਾ, ਦਰਸ਼ਨ ਸਿੰਘ ਫੌਜੀ, ਗੁਲਵੰਤ ਸਿੰਘ, ਗੁਰਦੀਪ ਸਿੰਘ, ਬਹਾਦੁਰ ਸਿੰਘ ਦੌਲਾ, ਮਾਸਟਰ ਚਮਕੌਰ ਸਿੰਘ, ਗੋਪਾਲ ਸਿੰਘ ਦਰਦੀ ਸਾਬਕਾ ਡੀ.ਪੀ.ਆਰ.ਓ. ਅਤੇ ਜੀਤ ਸਿੰਘ
ਆਗੂ ਹਲਵਾਈ ਯੂਨੀਅਨ ਸਮੇਤ ਸੈਂਕੜੇ ਸਾਥੀ ਸ਼ਾਮਿਲ ਸਨ। ਹਰਕੇਸ਼ ਸਿੰਘ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਇਮਾਨਦਾਰ ਅਤੇ ਦੇਸ਼ ਭਗਤ ਲੋਕ ਦੂਰ ਹੁੰਦੇ ਗਏ ਅਤੇ ਅਪਰਾਧੀ ਤੇ ਦੇਸ਼ ਵਿਰੋਧੀ ਵਿਚਾਰਾਂ ਵਾਲੇ ਲੋਕ ਸ਼ਾਮਿਲ ਹੁੰਦੇ ਗਏ। ਜਿਸ ਕਾਰਨ ਦੇਸ਼ ਵਿੱਚ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਮਹਿੰਗਾਈ ਵਧਦੀ ਗਈ। ਉਨ੍ਹਾਂ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਜਿੰਨਾ ਸਮਾਂ ਨੌਕਰੀ ਕੀਤੀ ਹੈ ਇਮਾਨਦਾਰੀ ਨਾਲ ਕੀਤੀ ਹੈ ਇਸ ਲਈ ਮੈਨੂੰ ਵਾਰ-ਵਾਰ ਬਦਲ ਦਿੱਤਾ ਜਾਂਦਾ ਸੀ। ਹੁਣ ਮੈਂ ਪੰਜਾਬ ਦੀ ਸੇਵਾ ਕਰਨ ਲਈ ਸ੍ਰੀ ਕੇਜਰੀਵਾਲ ਦੁਆਰਾ ਚਲਾਏ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿੱਚ ਸ਼ਾਮਿਲ ਹੋਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਦੁਖੀ ਹਨ ਅਤੇ ਬਦਲ ਚਾਹੁੰਦੇ ਹਨ ਇਸ ਲਈ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਕੁਲਤਾਰ ਸਿੰਘ ਪੋਤਰਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਮਨਜੀਤ ਸਿੰਘ ਪੰਧੇਰ ਸੂਬਾ ਕੈਸ਼ੀਅਰ, ਦਲਵੀਰ ਚੌਹਾਨ, ਜ਼ਿਲ੍ਹਾ ਪ੍ਰਧਾਨ ਸ਼ਾਮ ਸੁੰਦਰ ਗੁਪਤਾ, ਰਾਮ ਲਾਲ ਬਦਰਾ, ਮਨੀਸ਼ ਕੁਮਾਰ, ਸਰਜੰਗ ਬਾਂਸਲ, ਯਸ਼ੂ ਗੋਇਲ, ਗੁਰਮੀਤ ਢਿੱਲੋਂ, ਕਿਸ਼ੋਰੀ ਲਾਲ, ਡਾ. ਦਵਿੰਦਰ ਗਰੇਵਾਲ, ਕਰਨੈਲ ਸਿੰਘ, ਜੁਗਿੰਦਰ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਿਲ ਸਨ।