ਅਖਿਲੇਸ਼ ਦਾ ਆਪ ’ਤੇ ਨਿਸ਼ਾਨਾ ਯੂਪੀ ’ਚ ਵੀਜ਼ੇ ਦੀ ਜ਼ਰੂਰਤ

image ਲਖਨਊ, 2 ਮਾਰਚ (ਪੀ.ਟੀ.)- ਉ¤ਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾ ਕਿਹਾ ਹੈ ਕਿ ਕਈ ਦਲ ਤਾਂ ਉ¤ਤਰ ਪ੍ਰਦੇਸ਼ ’ਚ ਮਹਿਮਾਨ ਦੀ ਤਰ੍ਹਾਂ ਵਿਜਟਰ ਹਨ ਤੇ ਉਨ੍ਹਾਂ ਨੂੰ ਅਜੇ ਵੀਜ਼ੇ ਦੀ ਲੋੜ ਹੈ। ਅਖਿਲੇਸ਼ ਯਾਦਵ ਅੱਜ ਕੇਂਦਰੀ ਉਦਯੋਗ ਤੇ ਵਣਜ ਮੰਤਰੀ ਆਨੰਦ ਸ਼ਰਮਾ ਦੇ ਨਾਲ ਦਿੱਲੀ, ਮੁੰਬਈ ਇੰਡਸਟਰੀਅਲ ਕਾਰੀਡੋਰ ਟਾਊਨਸ਼ਿਪ ਦਾ ਉਦਘਾਟਨ ਕਰ ਰਹੇ ਸਨ। ਅਖਿਲੇਸ਼ ਨੇ ‘ਆਪ’ ਦੀ ਚਰਚਾ ਕੀਤੇ ਬਿਨਾ ਵਿਅੰਗ ਕੀਤਾ ਕਿ ਕਈ ਦਲਾਂ ਨੂੰ ਤਾਂ ਉ¤ਤਰ ਪ੍ਰਦੇਸ਼ ’ਚ ਅਜੇ ਵੀਜ਼ੇ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ, ਕਾਂਗਰਸ ਨੂੰ ਵੀਜ਼ੇ ਦੀ ਕੋਈ ਲੋੜ ਨਹੀਂ ਹੈ। ਉਹ ਉ¤ਤਰ ਪ੍ਰਦੇਸ਼ ’ਚ ਅੱਜ ਹੋ ਰਹੀ ਰੈਲੀਆਂ ਦੀ ਚਰਚਾ ਕਰ ਰਹੇ ਸਨ।

Send this to a friend