ਚੀਨ ’ਚ ਅੱਤਵਾਦੀ ਹਮਲਾ 33 ਮਰੇ, 130 ਜ਼ਖਮੀ

image ਬੀਜਿੰਗ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਚੀਨ ਦੇ ਝਿਨਜਿਆਂਗ ਸੂਬੇ ਦੇ ਕੁਨਮਿੰਗ ਸ਼ਹਿਰ ਵਿੱਚ ਰੇਲਵੇ ਸਟੇਸ਼ਨ ’ਤੇ ਚਾਕੂਆਂ ਅਤੇ ਤਲਵਾਰਾਂ ਨਾਲ ਕੀਤੇ ਗਏ ਅੱਤਵਾਦੀ ਹਮਲਿਆਂ ਦੇ ਲਈ ਐਤਵਾਰ ਨੂੰ ਇਸਲਾਮੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਘਟਨਾ ਵਿੱਚ 33 ਲੋਕਾਂ ਦੀ ਮੌਤ ਹੋ ਗਈ ਅਤੇ 130 ਲੋਕ ਜ਼ਖਮੀ ਹੋ ਗਏ। ਦੱਖਣੀ ਪੱਛਮੀ ਚੀਨ ਦੇ ਯੁਨਾਨ ਸੂਬੇ ਵਿੱਚ ਸ਼ਚਿਰਨਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕੁਨਮਿੰਗ ਰੇਲਵੇ ਸਟੇਸ਼ਨ ’ਤੇ ਮੌਜੂਦ ਭੀੜ ’ਤੇ ਅਚਾਨਕ ਹੀ ਚਾਕੂਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਮਾਰ ਸੁਟਿਆ ਹੈ ਅਤੇ ਹਮਲੇ ਵਿੱਚ ਸ਼ਾਮਿਲ ਹੋਰ

ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਹਮਲੇ ਵਿਚ 10 ਤੋਂ ਜ਼ਿਆਦਾ ਸ਼ੱਕੀ ਅੱਤਵਾਦੀ ਸ਼ਾਮਿਲ ਸਨ। ਕੁਨਿਮੰਗ ਦੀ ਨਾਗਰਿਕ ਸਰਕਾਰ ਵੀ ਅਪਰਾਧ ਸਥਾਨ ’ਤੇ ਮੌਜੂਦ ਸਬੂਤ ਦਰਸਾਉਂਦੇ ਹਨ ਕਿ ਝਿਨਜਿਆਂਗ ਦੇ ਵੱਖਵਾਦੀ ਤੱਤਾਂ ਨੇ ਇਸ ਹਮਲੇ ਦੀ ਯੋਜਨਾ ਬਣਾਈ ਸੀ। ਇਹ ਪਹਿਲੀ ਵਾਰ ਹੈ ਜਦੋਂ ਪਾਬੰਦੀਸ਼ੁਦਾ ਸੰਗਠਨ ਪੂਰਬੀ ਤੁਰਿਸਤਾਨ ਇਸਲਾਮਿਕ ਅੰਦੋਲਨ ਦੇ ਕਥਿਤ ਅੱਤਵਾਦੀਆਂ ਨੇ ਸੂਬੇ ਦੇ ਬਾਹਰ ਇਸ ਤਰ੍ਹਾਂ ਦੀ ਭਿਆਨਕ ਹਮਲਾ ਕੀਤਾ ਹੈ। ਇਹ ਸੰਗਠਨ ਮੁਸਲਿਮ ਉਈਗਰ ਬਹੁਗਿਣਤੀ ਵਾਲੇ ਲੋਕਾਂ ਦੀ ਸੁਤੰਤਰਤਾ ਲਈ ਸੰਘਰਸ਼ ਕਰ ਰਿਹਾ ਹੈ।

Send this to a friend