ਪੰਜਾਬ ਸਰਕਾਰ ਸੂਬੇ ਦੇ ਚਹੁੰਤਰਫ਼ਾ ਵਿਕਾਸ ਲਈ ਪੂਰੀ ਤਰਾਂ ਵਚਨਬੱਧ : ਮਿੱਤਲ

ਵਿਕਾਸ ਪੱਖੋਂ ਹਲਕੇ ਨੂੰ ਸੂਬੇ ਦਾ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ :  ਟੀਨੂੰ

image ਭੋਗਪੁਰ, 1 ਮਾਰਚ (ਬਲਵਿੰਦਰ ਬੁੱਬ)-ਸਰਕਾਰ ਸੂਬੇ ਦੇ ਚਹੁੰ ਤਰਫ਼ਾ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਜਾਣਕਾਰੀ ਸ੍ਰੀ ਮਦਨ ਮੋਹਨ ਮਿੱਤਲ ਉਦਯੋਗ ਤੇ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਨੇ ਅੱਜ ਭੋਗਪੁਰ ਨਜ਼ਦੀਕ ਪਿੰਡ ਮੋਗਾ ਵਿਖੇ ਢਾਈ ਕਰੋੜ ਰੁਪਏ ਦੀ ਲਾਗਤ ਢਾਈ ਏਕੜ ਜਗ੍ਹਾ ਵਿੱਚ ਬਣਨ ਵਾਲੀ ਲੜਕੀਆਂ ਦੀ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਣ ਮੌਕੇ ਦਿੱਤੀ। ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ ਪੰਜਾਬ ਅਤੇ ਲੋਕ ਸਭਾ ਹਲਕਾ ਜ¦ਧਰ ਤੋਂ ਸ਼੍ਰੋਮ੍ਯਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਰਹਿਨੁਮਾਈ ਹੇਠ ਸੂਬੇ ਅੰਦਰ ਉਦਯੋਗਿਕ

ਵਿਕਾਸ ਅਤੇ ਨਿਵੇਸ਼ ਲਈ ਯੋਗ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸੂਬੇ ਅੰਦਰ ਵੱਡੀਆਂ-ਵੱਡੀਆਂ  ਕੰਪਨੀਆਂ ਵੱਡੀ ਪੱਧਰ ਤੇ ਨਿਵੇਸ਼ ਕਰਨ ਲਈ ਤਿਆਰ ਹਨ, ਜਿਸ ਨਾਲ ਸੂਬੇ ਅੰਦਰ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਰੋਜ਼ਗਾਰ ਮਿਲੇਗਾ ਅਤੇ ਸੂਬੇ ਵਿੱਚੋਂ ਅਨ੍ਹਪੜ੍ਹਤਾ, ਗਰੀਬੀ ਅਤੇ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾ ਸਕੇਗਾ। ਇਸ ਮੌਕੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਇਸ ਉਦਯੋਗਿਕ ਸਿਖਲਾਈ ਸੰਸਥਾ ਦੇ ਬਣ ਜਾਣ ਨਾਲ ਜਿਥੇ ਇਲਾਕੇ ਦੀਆਂ ਲੜਕੀਆਂ ਨੂੰ ਕਿੱਤਾ ਮੁਖੀ ਕੋਰਸਾਂ ਹਾਸਿਲ ਕਰਨ ਲਈ ਦੂਰ ਨਹੀਂ ਜਾਣਾ ਪਵੇਗਾ, ਉਥੇ ਉਹ ਇਸ ਆਈ; ਟੀ; ਆਈ; ਵਿੱਚ ਕਿੱਤਾ ਮੁਖੀ ਕੋਰਸ ਕਰਕੇ ਸਵੈ-ਰੋਜ਼ਗਾਰ ਸ਼ੁਰੂ ਕਰਕੇ ਆਰਥਿਕ ਤੌਰ ਤੇ ਆਤਮ ਨਿਰਭਰ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਹਲਕਾ ਆਦਮਪੁਰ ਅੰਦਰ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਤਹਿਤ ਭੋਗਪੁਰ ਵਿੱਚ ਸੀਵਰੇਜ਼ ਦਾ ਕੰਮ 2014 ਵਿੱਚ ਮੁਕੰਮਲ ਕਰ ਲਿਆ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਅਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਭੋਗਪੁਰ ਬਲਾਕ ਅੰਦਰ ਸੱਤ ਪਿੰਡਾਂ ਵਿੱਚ ਸੀਵਰੇਜ਼ ਪਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜਿਸਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਰਹਿੰਦੀਆਂ ਵਿਕਾਸ ਸੰਬੰਧੀ ਮੰਗਾਂ ਨੂੰ ਵੀ ਛੇਤੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਟੀਨੂੰ ਨੇ ਇਸ ਆਈ.ਟੀ.ਆਈ. ਵਿੱਚ ਹੋਰ ਕੋਰਸ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਜਿਸਨੂੰ ਕਿ ਸ੍ਰੀ ਮਿੱਤਲ ਨੇ ਪੂਰਾ ਕਰਨ ਦਾ ਭਰੋਸਾ ਦਿੱਤਾ ਕਿ ਇਹ ਕੋਰਸ ਵੀ ਜਲਦੀ ਹੀ ਸ਼ੁਰੂ ਕਰ ਦਿੱਤੇ  ਜਾਣਗੇ। ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂੰ ਵਲੋਂ ਪਿੰਡ ਮੋਗਾ ਦੀ ਪੰਚਾਇਤ ਨੂੰ ਇੱਕ ਲੱਖ ਰੁਪਏ ਦਾ ਚੈ¤ਕ ਪਿੰਡ ਦੇ ਵਿਕਾਸ ਕੰਮਾਂ ਲਈ ਭੇਂਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਗੁਰਮੀਤ ਕੌਰ ਭਟਨੂਰਾ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਏ ਕੇ ਤਲਵਾੜ ਸਕੱਤਰ ਤਕਨੀਕੀ ਸਿੱਖਿਆ,  ਡਾਇਰੈਕਟਰ ਦਲਜੀਤ ਕੌਰ, ਸ੍ਰੀ ਪਰਮਜੀਤ ਸਿੰਘ ਏਡੀਸੀ ਜ¦ਧਰ, ਸ੍ਰੀ ਵਿਜੇ ਇੰਦਰ ਧਵਨ ਡਿਪਟੀ ਡਾਇਰੈਕਟਰ, ਸੁਭਾਸ਼ ਸੋਂਧੀ, ਜਥੇਦਾਰ ਸਰੂਪ ਸਿੰਘ ਪਤਿਆਲ, ਪਰਮਿੰਦਰ ਸਿੰਘ ਕਰਵਲ ਪ੍ਰਧਾਨਂ ਨਗਰ ਪੰਚਾਇਤ ਭੋਗਪੁਰ, ਜਸਦਿਆਲ ਸਿੰਘ ਜਸ, ਹਰਵਿੰਦਰਜੀਤ ਸਿੰਘ ਸਿੱਧੂ, ਸੁਖਜੀਤ ਸਿੰਘ ਸੈਣੀ, ਮੰਜੂ ਅਗਰਵਾਲ (ਸਾਰੇ ਕੌਂਸਲਰ), ਬੀਬੀ ਜਸਵਿੰਦਰ ਕੌਰ ਸਰਪੰਚ ਪਿੰਡ ਮੋਗਾ, ਜੈਲਦਾਰ ਮਨਜਿੰਦਰ ਸਿੰਘ ਢਿੱਲੋਂ, ਜਗਮੇਲ ਸਿੰਘ ਢਿੱਲੋਂ ਪ੍ਰਧਾਨ ਯੂਥ ਅਕਾਲੀ ਦਲ, ਡਾ: ਗੁਰਚਰਨ ਕੋਟਲੀ ਉ¤ਪ ਚੇਅਰਮੈਨ ਬਲਾਕ ਸੰਮਤੀ, ਲਵਦੀਪ ਸਿੰਘ ਤੂਰ ਅਕਾਲੀ ਆਗੂ, ਰਣਧੀਰ ਸਿੰਘ ਧੀਰਾ ਮੈਂਬਰ ਬਲਾਕ ਸੰਮਤੀ, ਹਰਬੋ¦ਿਦਰ ਸਿੰਘ ਬੋਲੀਨਾ, ਬੀਬੀ ਵਿਦਵੰਤ ਕੌਰ ਮੈਂਬਰ ਜਨਰਲ ਕੌਂਸਲ, ਵਿਸ਼ਾਲ ਅਗਰਵਾਲ ਪ੍ਰਧਾਨ ਬੀਜੇਪੀ, ਸਤਨਾਮ ਸਿੰਘ ਸਾਬੀ ਮੋਗਾ ਲੇਖਕ, ਤਜਿੰਦਰ ਸਿੰਘ ਰੱਤੂ, ਜਗਦੀਪ ਸਿੰਘ ਜੱਗਾ, ਪ੍ਰਭਦਿਆਲ ਰਾਮਪੁਰ, ਅਮਰਜੀਤ ਸਿੱਧੂ, ਰਾਜ ਕੁਮਾਰ ਮਹਿਮੀ, ਬਲਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Send this to a friend