ਤਲਵੰਡੀ ਸਾਬੋ, 26 ਜੂਨ (ਰਾਮ ਰੇਸ਼ਮ ਸ਼ਰਨ)- ਨਜ਼ਦੀਕੀ ਪਿੰਡ ਨਥੇਹਾ ਅਤੇ ਲਹਿਰੀ ਦੇ ਵਿਚਕਾਰ ਇ¤ਕ ਪਿਕਅ¤ਪ ਗ¤ਡੀ ਦੇ ਦਰ¤ਖਤ ਨਾਲ ਟਕਰਾਅ ਜਾਣ ਕਾਰਨ ਇ¤ਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਇਲਾਜ ਲਈ ਭਰਤੀ ਕਰਵਾ ਦਿ¤ਤਾ ਗਿਆ ਹੈ।ਲ¤ਡੂ ਰਾਮ ਵਾਸੀ ਫੂਸ ਮੰਡੀ ਨੇ ਦ¤ਸਿਆ ਕਿ ਉਸ ਦਾ ਚਾਚਾ ਮਹਿੰਦਰ ਰਾਮ ਸਰਦੂਲਗੜ੍ਹ ਤੋਂ ਬਠਿੰਡਾ ਵ¤ਲ ਆਪਣੀ ਪਿ¤ਕ ਅ¤ਪ ਗ¤ਡੀ ਐ¤ਚ ਆਰ 61-7781 ਤੇ ਜਾ ਰਹੇ ਸਨ ਕਿ ਅਚਾਨਕ ਸੜਕ ਤੇ ਇਕ ਆਵਾਰਾ ਪਸ਼ੂ ਦੇ ਆ ਜਾਣ ਕਰਕੇ ਮਹਿੰਦਰ ਰਾਮ ਦੀ ਗ¤ਡੀ ਸੜਕ ਕਿਨਾਰੇ ਲ¤ਗੇ ਇਕ ਦਰ¤ਖਤ ਨਾਲ ਜਾ ਟਕਰਾਈ। ਟ¤ਕਰ ਏਨੀ ਜ਼ਬਰਦਸਤ ਸੀ ਕਿ ਸ਼ੀਲਾ ਦੇਵੀ (60) ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਡਰਾਈਵਰ ਮਹਿੰਦਰ ਰਾਮ ਅਤੇ ਚਰਨਜੀਤ ਕੌਰ ਗੰਭੀਰ ਰੂਪ ਵਿ¤ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਇਲਾਜ ਲਈ ਭਰਤੀ ਕਰਵਾ ਦਿ¤ਤਾ ਗਿਆ ਹੈ।
ਇਸ ਮੌਕੇ ਪਿੰਡ ਲਹਿਰੀ ਦੇ ਕਾਂਗਰਸੀ ਆਗੂ ਸ¤ਤਪਾਲ ਸਿੰਘ ਲਹਿਰੀ ਨੇ ਦ¤ਸਿਆ ਕਿ ਸਰਦੂਲਗੜ੍ਹ ਤੋਂ ਲੈ ਕੇ ਤਲਵੰਡੀ ਸਾਬੋ ਤ¤ਕ ਲਗਭਗ ਸੌ ਦੇ ਕਰੀਬ ਐਸੇ ਦਰ¤ਖ਼ਤ ਹਨ ਜੋ ਸੜਕ ਦੇ ਬਿਲਕੁਲ ਕਿਨਾਰੇ ‘ਤੇ ਹਨ ਜਿਨ੍ਹਾਂ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ।ਉਨ੍ਹਾਂ ਕਿਹਾ ਕਿ ਵਿਭਾਗ ਨੂੰ ਖੁਦ ਜਾਂ ਪਿੰਡਾਂ ਦੇ ਕਲ¤ਬਾਂ ਦਾ ਸਾਥ ਲੈ ਕੇ ਅਜਿਹੇ ਦਰ¤ਖਤਾਂ ਨੂੰ ਉਖੇੜ ਦੇਣਾ ਚਾਹੀਦਾ ਹੈ। ਸੀਂਗੋ ਮੰਡੀ ਦੀ ਪੁਲਿਸ ਅਨੁਸਾਰ ਮ੍ਰਿਤਕ ਸ਼ੀਲਾ ਦੇਵੀ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿ¤ਤੀ ਗਈ ਹੈ।
ਦਰੱਖਤ ਨਾਲ ਗੱਡੀ ਟਕਰਾਅ ਜਾਣ ਕਾਰਨ ਇੱਕ ਦੀ ਮੌਤ ਦੋ ਗੰਭੀਰ ਜ਼ਖਮੀ



