Skip to content
Independent perspectives. Global stories.
BREAKING

ਪੰਜਾਬ ’ਚ ਖੱਡਾਂ ਦੀ ਪ੍ਰਗਤੀਸ਼ੀਲ ਬੋਲੀ ਹੋਵੇਗੀ

Share this story

ਕੈਪਟਨ ਅਮਰਿੰਦਰ ਸਿੰਘ ਵਲੋਂ ਬੋਲੀ ਲਈ ਰੂਪ-ਰੇਖਾ ਤਿਆਰ ਕਰਨ ਵਾਸਤੇ ਖਣਨ ਵਿਭਾਗ ਨੂੰ ਨਿਰਦੇਸ਼


ਚੰਡੀਗੜ•, 26 ਜੂਨ- ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਣਨ ਠੇਕੇ ਦੇਣ ਲਈ ਪ੍ਰਗਤੀਸ਼ੀਲ ਬੋਲੀ ਜਾਰੀ ਰੱਖਣ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿ¤ਧ ਦੇ ਸੁਝਾਅ ਅਨੁਸਾਰ ਮਾਈਨਿੰਗ ਕਾਰਪੋਰੇਸ਼ਨ ਸਥਾਪਤ ਕਰਨ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਖਣਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਮੁ¤ਖ ਮੰਤਰੀ ਨੇ ਇਗ ਫੈਸਲਾ ਸੂਬੇ ਵਿ¤ਚ ਖਣਨ ਸੰਬੰਧੀ ਵ¤ਖ-ਵ¤ਖ ਮੁ¤ਦਿਆਂ ‘ਤੇ ਚਰਚਾ ਕਰਨ ਲਈ ਸੱਦੀ ਇੱਕ ਉ¤ਚ ਪ¤ਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ।
ਤੇਲੰਗਾਨਾ ਦੀ ਤਰਜ਼ ‘ਤੇ ਇਕ ਮਾਈਨਿੰਗ ਕਾਰਪੋਰੇਸ਼ਨ ਦੀ ਸਥਾਪਨਾ ਕਰਨ ਦੇ ਨਵਜੋਤ ਸਿੰਘ ਸਿ¤ਧੂ ਵ¤ਲੋਂ ਦਿੱਤੇ ਗਏ ਸੁਝਾਅ ’ਤੇ ਸਮਾਂ ਲੱਗਣ ਕਾਰਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਗਤੀਸ਼ੀਲ ਬੋਲੀ ਸਬੰਧੀ ਨੀਤੀ ਜਾਰੀ ਰ¤ਖੇਗੀ ਜਿਸ ਨੂੰ ਇਸ ਨੇ ਅਪਣਾਇਆ ਹੋਇਆ ਹੈ ਅਤੇ ਸੁਪਰੀਮ ਕੋਰਟ ਨੇ ਵੀ ਇਸ ਨੂੰ ਬਣਾਏ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖ¤ਡਾਂ ਦੀ ਬੋਲੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਗੈਰ ਕਾਨੂੰਨੀ ਖਣਨ ਰੋਕਣ ਨੂੰ ਯਕੀਨੀ ਬਨਾਉਣ ਵਿੱਚ ਮਦਦ ਮਿਲੇਗੀ।
ਮੀਟਿੰਗ ਦੇ ਵੇਰਵੇ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੀਟਿੰਗ ਵਿੱਚ ਸਿ¤ਧੂ ਦੇ ਸੁਝਾਅ ‘ਤੇ ਚਰਚਾ ਕੀਤੀ ਗਈ ਸੀ ਅਤੇ ਇਸ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕਰਨ ਅਤੇ ਇਸ ਦਾ ਪੂਰੀ ਤਰ੍ਹਾਂ ਜਾਇਜਾ ਲੈਣਾ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਇਸ ਨੂੰ ਅ¤ਗੇ ਕਿਵੇਂ ਖੜਿਆ ਜਾ ਸਕਦਾ ਹੈ।ਮੁ¤ਖ ਮੰਤਰੀ ਨੇ ਗ਼ੈਰਕਾਨੂੰਨੀ ਖਣਨ ਦੀ ਸਮ¤ਸਿਆ ਨਾਲ ਨਜਿ¤ਠਣ ਲਈ ਵਰਤਮਾਨ ਹਾਲਾਤਾਂ ਵਿਚ ਪ੍ਰਗਤੀਸ਼ੀਲ ਬੋਲੀ ਹੀ ਸ¤ਭ ਤੋਂ ਵਧੀਆ ਤਰੀਕਾ ਹੋਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਵਿਭਾਗ ਨੂੰ ਰਣਨੀਤਕ ਤੌਰ ‘ਤੇ ਸਥਾਪਿਤ ਕਲ¤ਸਟਰਾਂ ਵਿਚ ਨਿਲਾਮੀ ਕਰਨ ਲਈ ਰੂਪ ਰੇਖਾ ਤਿਆਰ ਕਰਨ ਲਈ ਕਿਹਾ।
ਸਰਕਾਰ ਵ¤ਲੋਂ ਚੁ¤ਕੇ ਗਏ ਸਖਤ ਕਦਮਾਂ ਦੇ ਸਿ¤ਟੇ ਵਜੋਂ ਰੇਤ ਦੀਆਂ ਵ¤ਧਦੀਆਂ ਕੀਮਤਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਮੁ¤ਖ ਮੰਤਰੀ ਨੇ ਹੜ੍ਹਾਂ ਤੋਂ• ਸੁਰ¤ਖਿਆ ਲਈ ਦਰਿਆ ਵਿੱਚੋਂ ਰੇਤਾ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਮਾਲ ਅਤੇ ਸਿੰਜਾਈ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਕਦਮ ਚੁ¤ਕਣ ਲਈ ਕਿਹਾ। ਉਨ੍ਹਾਂ ਨੇ ਇਹ ਪ੍ਰਕਿਰਿਆ ਮਾਨਸੂਨ ਤੋਂ ਤਰੁੰਤ ਬਾਅਦ ਵੀ ਸ਼ੁਰੂ ਕਰਨ ਲਈ ਆਖਿਅ ਤਾਂ ਜੋ ਕੀਮਤਾਂ ਦੇ ਦਬਾਅ ਨਾਲ ਨਜਿਠਿਆ ਜਾ ਸਕੇ।
ਗ਼ੈਰਕਾਨੂੰਨੀ ਖਣਨ ਨੂੰ ਆਪਣੀ ਸਰਕਾਰ ਵੱੋਲੋਂ ਰੱਤੀ ਭਰ ਵੀ ਨਾ ਸਹਿਣ ਨਾ ਕਰਨ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਖਣਨ ਵਿਭਾਗ ਨੂੰ ਇਸ ’ਤੇ ਪ੍ਰਭਾਵੀ ਨਿਗਰਨੀ ਰੱਖਣ ਲਈ ਆਖਿਆ ਹੈ। ਉਨ੍ਹਾਂ ਨੇ ਨਿਗਰਾਨੀ ਰੱਖਣ ਲਈ ਅਧੁਨਿਕ ਉਪਕਰਣਾਂ ਦੀ ਵਰਤੋਂ ਕਰਨ ਲਈ ਵੀ ਕਿਹਾ।
ਸਰਕਾਰ, ਖਪਤਕਾਰਾਂ ਅਤੇ ਖਣਨ ਕਾਰੋਬਾਰ ਵਿਚ ਸ਼ਾਮਲ ਨਿੱਜੀ ਲੋਕਾਂ ਲਈ ਬਰਾਬਰ ਦੇ ਮੌਕੇ ਮੁਹਈਆ ਕਰਵਾਉਣ ਨੂੰ ਯਕੀਨੀ ਬਨਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਮੁ¤ਖ ਮੰਤਰੀ ਨੇ ਬੋਲੀ ਦੀ ਪ੍ਰਕਿਰਿਆ ਵਿੱਚ ਵ¤ਧ ਤੋਂ ਵ¤ਧ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਲਈ ਸ੍ਰੀ ਸਰਕਾਰੀਆ ਨੂੰ ਵਿਗਿਆਨਕ ਖਣਨ ਦੀਆਂ ਸੰਭਾਵਨਾ ਦਾ ਪਤਾ ਲਗਾਉਣ ਲਈ ਨਿਰਦੇਸ਼ ਦਿੱਤੇ।
ਮੁ¤ਖ ਮੰਤਰੀ ਨੇ ਖਣਨ ਪ੍ਰਣਾਲੀ ਨੂੰ ਦਰੁਸਤ ਬਨਾਉਣ ਅਤੇ ਇਸ ਪ੍ਰਣਾਲੀ ਨੂੰ ਪ੍ਰਫੁ¤ਲਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਸੂਬੇ ਦੇ ਮਾਲੀਏ ਨੂੰ ਵਧਾਇਆ ਜਾ ਸਕੇ ਅਤੇ ਰੇਤਾ ਦੀ ਨਿਰਵਿਘਨ ਸਪਲਾਈ ਅਤੇ ਇਹ ਸਸਤੇ ਭਾਅ ’ਤੇ ਖਪਤਕਾਰਾਂ ਨੂੰ ਨਿਰੰਤਰ ਯਕੀਨੀ ਬਣਾਈ ਜਾ ਸਕੇ।ਮੀਟਿੰਗ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿ¤ਧੂ, ਮਨਪ੍ਰੀਤ ਸਿੰਘ ਬਾਦਲ, ਮੁ¤ਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਐਡਵੋਕੇਟ ਜਨਰਲ ਅਤੁਲ ਨੰਦਾ, ਮੁ¤ਖ ਸਕ¤ਤਰ ਕਰਨ ਅਵਤਾਰ ਸਿੰਘ, ਪ੍ਰਮੁ¤ਖ ਸਕ¤ਤਰ ਮੁ¤ਖ ਮੰਤਰੀ ਤੇਜਵੀਰ ਸਿੰਘ, ਪ੍ਰਿੰਸੀਪਲ ਸਕ¤ਤਰ ਸਿੰਚਾਈ ਜਸਪਾਲ ਸਿੰਘ, ਅਤੇ ਸਕ¤ਤਰ ਮਾਈਨਿੰਗ ਕੁਮਾਰ ਰਾਹੁਲ ਵੀ ਹਾਜ਼ਰ ਸਨ।

WRITTEN BY