ਅੰਮ੍ਰਿਤਸਰ, 2 ਮਾਰਚ (ਮਨਿੰਦਰ ਸਿੰਘ ਗੋਰੀ)- ਸਿੱਖ ਕੌਮ ਦੀਆਂ ਨਾਮਵਰ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਦਲ ਖਾਲਸਾ ਦੇ ਮੋਢੀ ਅਤੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦਾ ਕਾਵਿ ਸੰਗ੍ਰਹਿ ‘ਸੁਪਨੇ ਤੋਂ ਸੰਘਰਸ਼ ਵੱਲ’ ਜੈਕਾਰਿਆਂ ਦੀ ਗੂੰਜ ਦਰਮਿਆਨ, ਲੋਕ ਅਰਪਣ ਕੀਤਾ। ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ, ਸਾਬਕਾ ਆਈ.ਏ.ਐੱਸ. ਸ. ਗੁਰਤੇਜ ਸਿੰਘ ,ਦਲ ਖਾਲਸਾ ਦੇ ਹਰਚਰਨਜੀਤ ਸਿੰਘ ਧਾਮੀ,ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਭਾਈ ਮੋਹਕਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ, ਕਰਨੈਲ ਸਿੰਘ ਪੰਜੋਲੀ ਨੇ ਕਾਵਿ ਸੰਗ੍ਰਹਿ ਦੀਆਂ ਪਹਿਲੀਆਂ ਪੰਜ ਕਾਪੀਆਂ ਪੰਜ ਨੌਜੁਆਨਾਂ ਨੂੰ ਭੇਟ ਕੀਤੀਆਂ। ਪੁਸਤਕਾਂ ਹਾਸਿਲ ਕਰਨ ਵਾਲੇ ਨੌਜੁਆਨਾਂ ਨੇ ਕਾਵਿ ਸੰਗ੍ਰਹਿ ਸੰਭਾਲਣ ਬਾਅਦ
, ‘ਅਸੀਂ ਚਾਹੁੰਦੇ ਹਾਂ ਅਜ਼ਾਦੀ’, ‘ਸਿੱਖ ਚਾਹੁੰਦੇ ਹਨ ਅਜ਼ਾਦੀ , ‘ਭਿੰਡਰਾਂਵਾਲਾ ਵਾਲੀ ਅਜ਼ਾਦੀ’, ‘ਬੱਬਰ ਖਾਲਸਾ ਵਾਲੀ ਅਜ਼ਾਦੀ’, ‘ਸਿਰਦਾਰ ਕਪੂਰ ਸਿੰਘ ਵਾਲੀ ਅਜ਼ਾਦੀ’, ਦੇ ਅਕਾਸ਼ ਗੂੰਜਾਉ ਨਾਅਰੇ ਬੁਲੰਦ ਕੀਤੇ।ਗੁਰਦੁਆਰਾ ਸ਼ਹੀਦ ਗੰਜ
ਸਾਹਿਬ ,ਬੀ ਬਲਾਕ ਰੇਲਵੇ ਕਲੋਨੀ ਵਿਖੇ ਦਲ ਖਾਲਸਾ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ 1981 ਵਿੱਚ ਭਾਰਤੀ ਹਵਾਈ ਜਹਾਜ ਅਗਵਾ ਕਰਨ ਦੇ ਦੋਸ਼ ਤਹਿਤ ਭਾਈ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 1995 ਵਿਚ ਜੇਲ੍ਹ ਚੋਂ ਰਿਹਾਈ ਬਾਅਦ ਉਹ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਰਲੀਜ ਕਰਨ ਲਈ ਸਿਰਦਾਰ ਕਪੂਰ ਸਿੰਘ ਦੇ 105 ਵੇਂ ਜਨਮ ਦਿਹਾੜੇ ਦੀ ਚੋਣ ਕੀਤੀ ਗਈ ਹੈ ਕਿਉਂਕਿ ਭਾਈ ਗਜਿੰਦਰ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦਰਮਿਆਨ ਸਿਧਾਂਤਕ ਨੇੜਤਾ ਹੈ। ਭਾਈ ਕੰਵਰਪਾਲ ਸਿੰਘ ਨੇ ਕਾਵਿ ਸੰਗ੍ਰਹਿ ਦੇ ਹਵਾਲੇ ਨਾਲ ਭਾਈ ਗਜਿੰਦਰ ਸਿੰਘ ਦੀ 9 ਜੂਨ 2013 ਨੂੰ ਲਿਖੀ ਉਸ ਕਵਿਤਾ ਦੇ ਅੰਸ਼ ਠਹਾਲੇ ਜੋ ਸਾਹ ਬਾਕੀ ਨੇ ,ਉਹ ਕਿਥੇ ਲੈਕੇ ਜਾਣੇ ਨੇ,ਮੈਂ ਕਰਨੈ ਕੀ ਇਹਨਾਂ ਦਾ,ਇਹ ਵੀ ਤਾਂ ਲੇਖੇ ਲਾਣੇ ਨੇੂ, ਪੜੇ ਜੋਕਿ ਭਾਈ ਗਜਿੰਦਰ ਸਿੰਘ ਬਾਰੇ ਇਕ ਵੀਰ ਨੇ ਸਤਿਕਾਰ ਤੇ ਪਿਆਰ ਵਜੋਂ ਫੇਸ ਬੁਕ ਤੇ ਅੰਕਤ ਕੀਤੇ ਸਨ ਠਤੁਸੀਂ ਆਪਣੇ ਹਿੱਸੇ ਦੀ ਸੇਵਾ ਨਿਭਾਅ ਚੁੱਕੇ ਹੋੂ।
ਅੱਜ ਦੇ ਇਸ ਕਾਵਿ ਸੰਗ੍ਰਹਿ ਰਲੀਜ ਸਮਗਾਮ ਵਿੱਚ ਪੰਚ ਪ੍ਰਧਾਨੀ ਦੇ ਭਾਈ ਮਨਧੀਰ ਸਿੰਘ ,ਭਾਈ ਧਰਮ ਸਿੰਘ ਖਾਲਸਾ ਟਰੱਸਟ ਦੀ ਚੇਅਰ ਪਰਸਨ ਬੀਬੀ ਸੰਦੀਪ ਕੌਰ ਕਾਸ਼ਤੀਵਾਲ, ਮੈਗਜ਼ੀਨ ਵੰਗਾਰ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ, ਸਿੱਖ ਯੂਥ ਆਫ ਪੰਜਾਬ ਦੇ ਪਰਧਾਨ ਭਾਈ ਨੋਬਲਜੀਤ ਸਿੰਘ, ਪਰਮਜੀਤ ਸਿੰਘ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ,ਮਨਜੀਤ ਸਿੰਘ ,ਦਲ ਖਾਲਸਾ ਦੇ ਸਰਬੀਤ ਸਿੰਘ ਘੁਮਾਣ, ਰਣਬੀਰ ਸਿੰਘ, ਬਲਦੇਵ ਸਿੰਘ ਗ੍ਰੰਥਗੜ੍ਹ, ਗੁਰਦੀਪ ਸਿੰਘ ਕਾਲਕੱਟ, ਗੁਰਪ੍ਰੀਤ ਸਿੰਘ ਮਾਨ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜੁਆਨ ਹਾਜ਼ਰ ਸਨ।