Skip to content
Independent perspectives. Global stories.
BREAKING

ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 10 ਅਗਸਤ ਤੱਕ

Share this story

ਵਿਰੋਧੀ ਧਿਰ ਵੱਲੋਂ ਭਾਰੀ ਹੰਗਾਮਿਆਂ ਦੇ ਆਸਾਰ

ਨਵੀਂ ਦਿਲੀ, 25 ਜੂਨ- ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ ਤਕ ਚਲੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹੋਈ 33ਫ1 ਦੀ ਬੈਠਕ ਵਿਚ 18 ਦਿਨ ਚਲਣ ਵਾਲੇ ਇਸ ਇਜਲਾਸ ਦੀਆਂ ਤਰੀਕਾਂ ’ਤੇ ਮੋਹਰ ਲੱਗ ਗਈ।ਸੰਸਦ ਦੇ ਮਾਨਸੂਨ ਸੈਸ਼ਨ ਬਾਰੇ ਜਾਣਾਕਰੀ ਸੋਮਵਾਰ ਖਾਦ, ਰਸਾਇਣ ਅਤੇ ਸੰਸਦੀ ਕਾਰਜ ਮੰਤਰੀ ਸ਼੍ਰੀ ਅਨੰਤ ਕੁਮਾਰ ਵੱਲੋਂ ਦਿਤੀ। ਸ਼੍ਰੀ ਅਨੰਤ ਕੁਮਾਰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਸੰਸਦੀ ਕਾਰਜ ‘ਤੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।ਸ਼੍ਰੀ ਅਨੰਤ ਕੁਮਾਰ ਨੇ ਦਸਿਆ ਕਿ ਇਸ ਸੈਸ਼ਨ ਵਿਚ 18 ਕਾਰਜ ਦਿਵਸ ਹੋਣਗੇ। ਉਨ੍ਹਾਂ ਨੇ ਇਸ ਸੈਸ਼ਨ ਨੂੰ ਕੰਮਕਾਜੀ ਬਣਾਉਣ ਲਈ ਸਾਰੇ ਰਾਜਨੀਤਕ ਦਲਾਂ ਨੂੰ ਸਰਕਾਰ ਨਾਲ ਸਕਰਾਤਮਕ ਸਹਿਯੋਗ ਕਰਨ ਦੀ ਅਪੀਲ ਕੀਤੀ। ਵਿਧਾਨਿਕ ਕਾਰਜਾਂ ਵਿਚ ਮੌਨਸੂਨ ਸੈਸ਼ਨ 2018 ਤੋਂ ਪਹਿਲਾਂ ਇੰਟਰ-ਸੈਸ਼ਨ ਅੰਤਰਾਲ ਦੌਰਾਨ ਲਾਗੂ ਕੀਤੇ ਗਏ ਛੇ ਆਰਡੀਨੈਂਸ ਸ਼ਾਮਲ ਹਨ।ਸੰਸਦੀ ਕਾਰਜ ਮੰਤਰੀ ਨੇ ਦਸਿਆ ਕਿ ਸਰਕਾਰ ਮਹਤਵਪੂਰਨ ਬਿਲ ਲੈ ਕੇ ਆਵੇਗੀ।
ਇਨ੍ਹਾਂ ਬਿਲਾਂ ਵਿਚ ਸੰਵਿਧਾਨ (123ਵੀਂ ਸੋਧ) ਬਿਲ, 2017, ਮੁਸਲਿਮ ਮਹਿਲਾ (ਵਿਆਹ ਸੁਰਖਿਆ) ਬਿਲ,2017 ਟਰਾਂਸਜੈਂਡਰ ਪਰਸਨਜ਼ (ਅਧਿਕਾਰ ਸੁਰਖਿਆ) ਬਿਲ, 2016, ਨੈਸ਼ਨਲ ਮੈਡੀਕਲ ਕਮਿਸ਼ਨ ਬਿਲ, 2017, ਬਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿਖਿਆ ਦਾ ਅਧਿਕਾਰ (ਦੂਜੀ ਸੋਧ) ਬਿਲ, 2017 ਅਤੇ ਹੋਰ ਵਿਸ਼ੇ ਸ਼ਾਮਲ ਹਨ। ਸੰਸਦ ਦੇ ਦੋਹਾਂ ਸਦਨਾਂ ਵਿਚ ਇਨ੍ਹਾਂ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਪਾਸ ਕੀਤਾ ਜਾਵੇਗਾ।ਸ਼੍ਰੀ ਅਨੰਤ ਕੁਮਾਰ ਨੇ ਦਸਿਆ ਕਿ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਚੋਣ ਹੋਵੇਗੀ ਕਿਉਂਕਿ ਮੌਜੂਦਾ ਡਿਪਟੀ ਚੇਅਰਮੈਨ ਸ਼੍ਰੀ ਪੀਜੇ ਕੁਰੀਅਨ ਦਾ ਕਾਰਜਕਾਲ ਇਸ ਮਹੀਨੇ ਸਮਾਪਤ ਹੋ ਰਿਹਾ ਹੈ।
ਚੋਣਾਂ ਦਾ ਸਾਲ ਹੋਣ ਕਾਰਨ ਇਸ ਵਾਰ ਮਾਨਸੂਨ ਸੈਸ਼ਨ ਵਿੱਚ ਭਾਰੀ ਹੰਗਾਮੇ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਘੇਰਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਚੁਕੇ ਹਨ ਤੇ ਉਨ੍ਹਾਂ ’ਤੇ ਚੋਣ ਵਾਅਦੇ ਪੂਰੇ ਕਰਨ ਦਾ ਬਹੁਤ ਦਬਾਅ ਹੈ। ਅਜਿਹੇ ਵਿਚ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਵਿਰੋਧੀ ਦਲਾਂ ਨੂੰ ਅਹਿਮ ਮੁਦਿਆਂ ’ਤੇ ਮਨਾ ਕੇ ਬਿਲਾਂ ਨੂੰ ਪ੍ਰਵਾਨਗੀ ਦਿਵਾਏ।ਵਿਰੋਧੀ ਧਿਰਾਂ ਪੈਟ੍ਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ, ਕਸ਼ਮੀਰ, ਵਿਦੇਸ਼ ਨੀਤੀ ਵਰਗੇ ਮਾਮਲਿਆਂ ’ਤੇ ਸਰਕਾਰ ਨੂੰ ਘੇਰ ਸਕਦੀ ਹੈ। ਅਜਿਹੇ ਵਿਚ ਟਕਰਾਅ ਵਧਣ ਦੀ ਉਮੀਦ ਹੈ।

WRITTEN BY